26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਬ੍ਰਹਮਲੀਨ ਸਿੱਧ ਬਾਬਾ ਓਕਾਂਰ ਗਿਰੀ ਜੀ ਮਹਾਰਾਜ਼ ਦੀ ਯਾਦ ਵਿਚ ਵਾਰਸ਼ਿਕ ਸਾਲਾਨਾ ਭੰਡਾਰਾ ਕਰਵਾਇਆ

ਖਰੜ, 25 ਨਵੰਬਰ (ਗੁਰਮੁੱਖ ਸਿੰਘ ਮਾਨ)-ਸੰਤ ਆਸ਼ਰਮ ਗੁਲਮੋਹਰ ਸਿਟੀ ਖਰੜ ਵਿਖੇ ਬ੍ਰਹਮਲੀਨ ਸਿੱਧ ਬਾਬਾ ਓਕਾਂਰ ਗਿਰੀ ਜੀ ਮਹਾਰਾਜ ਦੀ ਯਾਦ ਵਿਚ ਵਾਰਸ਼ਿਕ ਸਾਲਾਨਾ ਭੰਡਾਰਾ ਕਰਵਾਇਆ ਗਿਆ। ਸੰਤ ਆਸ਼ਰਮ ਦੇ ਮੁੱਖ ਪ੍ਰਬੰਧਕ ਮਹੰਤ ਸਮੁੰਦਰ ਗਿਰੀ ਜੀ ਮਹਾਰਾਜ ਦੀ ਅਗਵਾਈ ਵਿਚ ਪਹਿਲਾਂ ਸਵੇਰੇ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ ਅਤੇ ਪੰਡਿਤ ਵਿਨੋਦ ਸ਼ਾਸਤਰੀ ਦੁਆਰਾ ਹਵਨ ਕੀਤਾ ਗਿਆ ਤੇ ਪੂਜਾ ਅਰਚਨਾ ਕੀਤਾ ਗਈ।

ਅਜੀਤ ਡੈਸਕ 26-11-2026
ਖਰੜ, 25 ਨਵੰਬਰ (ਗੁਰਮੁੱਖ ਸਿੰਘ ਮਾਨ)-ਸੰਤ ਆਸ਼ਰਮ ਗੁਲਮੋਹਰ ਸਿਟੀ ਖਰੜ ਵਿਖੇ ਬ੍ਰਹਮਲੀਨ ਸਿੱਧ ਬਾਬਾ ਓਕਾਂਰ ਗਿਰੀ ਜੀ ਮਹਾਰਾਜ ਦੀ ਯਾਦ ਵਿਚ ਵਾਰਸ਼ਿਕ ਸਾਲਾਨਾ ਭੰਡਾਰਾ ਕਰਵਾਇਆ ਗਿਆ। ਸੰਤ ਆਸ਼ਰਮ ਦੇ ਮੁੱਖ ਪ੍ਰਬੰਧਕ ਮਹੰਤ ਸਮੁੰਦਰ ਗਿਰੀ ਜੀ ਮਹਾਰਾਜ ਦੀ ਅਗਵਾਈ ਵਿਚ ਪਹਿਲਾਂ ਸਵੇਰੇ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ ਅਤੇ ਪੰਡਿਤ ਵਿਨੋਦ ਸ਼ਾਸਤਰੀ ਦੁਆਰਾ ਹਵਨ ਕੀਤਾ ਗਿਆ ਤੇ ਪੂਜਾ ਅਰਚਨਾ ਕੀਤਾ ਗਈ। ਮਹੰਤ ਸਮੁੰਦਰ ਗਿਰੀ ਜੀ ਮਹਾਰਾਜ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਇਹ ਸਮਾਗਮ ਹਰ ਸਾਲ ਸੰਤ ਆਸ਼ਰਮ ਵਿਚ ਕੀਤਾ ਜਾਂਦਾ ਹੈ ਜਿਸ ਵਿਚ ਦੂਰ ਦਰਾਂਡੇ ਤੋਂ ਮਹੰਤ, ਸਾਧੂ, ਸੰਗਤਾਂ ਅਤੇ ਸ਼ਰਧਾਲੂ ਵੱਡੀ ਗਿਣਤੀ ਵਿਚ ਪੁੱਜਦੇ ਹਨ। ਸੰਗਤਾਂ ਲਈ ਲਈ ਅੱਜ ਭੰਡਾਰਾ ਵਰਤਾਇਆ ਗਿਆ। ਇਸ ਮੌਕੇ ਸ੍ਰੀ ਮਹੰਤ ਗਣਪਤ ਗਿਰੀ ਜੀ ਸੂਰਜ ਕੁੰਡ ਰਾਹੋ, ਮਹੰਤ ਯੋਗੀ ਰਾਮ ਨਾਂਥ ਜੀ ਪ੍ਰਾਚੀਨ ਮਾਤਾ ਅੰਬਿਕਾ ਦੇਵੀ ਮੰਦਰ ਖਰੜ, ਮਹੰਤ ਪਵਨ ਗਿਰੀ ਜੀ ਸ਼ਿਵ ਮੰਦਰ ਮਿੱਠਾ ਕੂਆ, ਸਾਧਵੀ ਰਿਤੰਬਰਾ ਗਿਰੀ ਜੀ, ਦੇਵਸਗਿਰੀ ਜੀ ਦਾਨਾਵਾਸ ਗੁੜਗਾਓ, ਹਰਿਆਣਾ, ਦੀਪਕ ਗਿਰੀ ਜੀ ਖੜੇ ਸ੍ਰੀ, ਮਹੰਤ ਪ੍ਰਸ਼ਾਤ ਗਿਰੀ ਜੀ ਚੋਰਕਾਰਸਾ ਕੈਥਲ ਹਰਿਆਣਾ, ਮਹੰਤ ਉਜਵਲ ਗਿਰੀ ਜੀ, ਸ੍ਰੀ ਮਹੰਤ ਸਾਧਵੀ ਸੰਤ ਗਿਰੀ ਜੀ ਸਮੇਤ ਵੱਡੀ ਗਿਣਤੀ ਵਿਚ ਮਹੰਤ, ਸ਼ਰਧਾਲੂ, ਸ਼ਹਿਰ ਨਿਵਾਸੀ ਅਤੇ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਭਾਜਪਾ-ਅਕਾਲੀ ਗੱਠਜੋੜ ਨਾਲ ਹਲਕਾ ਖਰੜ ਦੇ ਭਾਜਪਾ ਆਗੂਆਂ ਤੇ ਵਰਕਰਾਂ ’ਚ ਭਾਰੀ ਉਤਸ਼ਾਹ ਅਗਲੀ ਖ਼ਬਰ ਵਿਦਿਆ ਵੈਲੀ ਸਕੂਲ ਖਰੜ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।