ਕਾਂਗਰਸ ਪਾਰਟੀ ਵੋਟ ਚੋਰੀ ਮਾਮਲੇ ’ ਤੇ ਕਰ ਰਹੀ ਲੋਕਾਂ ਨੂੰ ਜਾਗਰੂਕ - ਅਸ਼ੋਕ ਤੰਵਰ
ਅੱਜ ਅੰਮ੍ਰਿਤਸਰ ’ ਚ ਹੋਵੇਗੀ ਸੰਵਿਧਾਨ ਬਚਾਓ ਰੈਲੀ
ਖਰੜ, 25 ਨਵੰਬਰ (ਜੰਡਪੁਰੀ / ਮਾਨ)-ਕਾਂਗਰਸ ਪਾਰਟੀ ਵਲੋਂ ਪੂਰੇ ਦੇਸ਼ ਦੇ ਵਿਚ ਵੋਟ ਬਚਾਓ ਤੋਂ ਦੇਸ਼ ਬਚਾਓ ਮੁੱਦੇ ਤੇ 29 ਨਵੰਬਰ ਤੋਂ ਲੈ ਕੇ 15 ਦਸੰਬਰ ਤੱਕ ਪੇਂਡੂ ਪੱਧਰੀ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਤੇ ਅੱਜ 26 ਨਵੰਬਰ ਨੂੰ ਅੰਮ੍ਰਿਤਸਰ ਵਿਖੇ ਕਾਂਗਰਸ ਪਾਰਟੀ ਵਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਵਲੋਂ ਦੇਸ਼ ਦੇ ਬਣਾਏ ਗਏ ਸੰਵਿਧਾਨ ਨੂੰ ਬਚਾਉਣ ਲਈ ਰੈਲੀ ਕੀਤੀ ਜਾ ਰਹੀ ਹੈ। ਇਸ ਸੰਬੰਧੀ ਅੱਜ ਪ੍ਰੈਸ ਕਾਨਫੰਰੈਸ ਨੂੰ ਸੰਬੋਧਨ ਕਰਦਿਆਂ ਅਸ਼ੋਕ ਤੰਵਰ ਸਾਬਕਾ ਪ੍ਰਧਾਨ ਆਲ ਇੰਡੀਆ ਯੂਥ ਕਾਂਗਰਸ ਨੇ ਕਿਹਾ ਹੈ ਕਿ ਅੱਜ ਪੂਰੇ ਦੇਸ਼ ਦੇ ਵਿਚ ਐਸ.
ਖ
ਖਰੜ ਵਿਖੇ ਅਸ਼ੋਕ ਤੰਵਰ ਸਾਬਕਾ ਪ੍ਰਧਾਨ ਆਲ ਇੰਡੀਆ ਯੂਥ ਕਾਂਗਰਸ ਦਾ ਖਰੜ ਕਾਂਗਰਸ ਦੇ ਅਹੁਦੇਦਾਰ ਤੇ ਵਰਕਰ ਸਨਮਾਨ ਕਰਦੇ ਹੋਏ। ਤਸਵੀਰ : ਜੰਡਪੁਰੀ
26-11-2026
ਖਰੜ, 25 ਨਵੰਬਰ (ਜੰਡਪੁਰੀ / ਮਾਨ)-ਕਾਂਗਰਸ ਪਾਰਟੀ ਵਲੋਂ ਪੂਰੇ ਦੇਸ਼ ਦੇ ਵਿਚ ਵੋਟ ਬਚਾਓ ਤੋਂ ਦੇਸ਼ ਬਚਾਓ ਮੁੱਦੇ ਤੇ 29 ਨਵੰਬਰ ਤੋਂ ਲੈ ਕੇ 15 ਦਸੰਬਰ ਤੱਕ ਪੇਂਡੂ ਪੱਧਰੀ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਤੇ ਅੱਜ 26 ਨਵੰਬਰ ਨੂੰ ਅੰਮ੍ਰਿਤਸਰ ਵਿਖੇ ਕਾਂਗਰਸ ਪਾਰਟੀ ਵਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਵਲੋਂ ਦੇਸ਼ ਦੇ ਬਣਾਏ ਗਏ ਸੰਵਿਧਾਨ ਨੂੰ ਬਚਾਉਣ ਲਈ ਰੈਲੀ ਕੀਤੀ ਜਾ ਰਹੀ ਹੈ। ਇਸ ਸੰਬੰਧੀ ਅੱਜ ਪ੍ਰੈਸ ਕਾਨਫੰਰੈਸ ਨੂੰ ਸੰਬੋਧਨ ਕਰਦਿਆਂ ਅਸ਼ੋਕ ਤੰਵਰ ਸਾਬਕਾ ਪ੍ਰਧਾਨ ਆਲ ਇੰਡੀਆ ਯੂਥ ਕਾਂਗਰਸ ਨੇ ਕਿਹਾ ਹੈ ਕਿ ਅੱਜ ਪੂਰੇ ਦੇਸ਼ ਦੇ ਵਿਚ ਐਸ. ਆਰ. ਆਈ. ਦੇ ਮੱਧਮ ਰਾਹੀਂ ਪੂਰੇ ਦੇਸ਼ ਵਿਚ 3.13 ਕਰੋੜ ਵੋਟਾਂ ਬਿਨਾਂ ਕਿਸੇ ਸੂਚਨਾ ਬਿਨਾਂ ਕਿਸੇ ਸੁਣਵਾਈ ਅਤੇ ਬਿਨਾਂ ਕਿਸੇ ਕਾਨੂੰਨੀ ਪ੍ਰਤੀਕਿਰਿਆ ਗਈਆਂ ਹਨ। ਇਸ ਲਈ ਇਹ ਬਹੁਤ ਵੱਡਾ ਮੁੱਦਾ ਹੈ ਜਿਸ ਕਰਕੇ ਹਰ ਨਾਗਰਿਕ ਨੂੰ ਐਸ. ਆਰ. ਆਈ. ਰਾਹੀਂ ਵੋਟਾ ਕੱਟਣ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਤਾਂ ਕਿ ਉਹ ਬਾਅਦ ਵਿਚ ਨਾ ਪਛਤਾਉਣ ਕਿ ਅਜਿਹਾ ਕਿਉਂ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਵਲੋਂ ਵੋਟ ਚੋਰੀ ਮੁੱਦੇ ਤੇ ਪਿਛਲੇ ਦੋ ਸਾਲਾਂ ਤੋਂ ਗੱਲ ਕੀਤੀ ਜਾ ਰਹੀ ਹੈ ਤੇ ਹੁਣ ਇਸ ਨੂੰ ਪੂਰੇ ਦੇਸ਼ ਦੇ ਵਿਚ ਕਾਂਗਰਸ ਪਾਰਟੀ ਵਲੋਂ ਵੱਖ-ਵੱਖ ਤੁਰੀਕੀਆਂ ਨਾਲ ਉਭਾਰਿਆ ਜਾ ਰਿਹਾ ਹੈ। ਕਿਉਂਕਿ ਕਾਂਗਰਸ ਦਾ ਵਰਕਰ ਸੰਗਠਨ ਅਤੇ ਦੇਸ਼ ਦੀ ਜਾਨ ਹੈ ਇਸ ਕਰਕੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਅਤੇ ਬੂਟਾ ਦੀ ਰੱਖਿਆ ਕਰਨੀ ਸਾਡੀ ਜਿੰਮੇਵਾਰੀ ਬਣਦੀ ਹੈ ਅਤੇ ਇਸ ਗੱਲ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕਰਨਾ ਜਰੂਰ ਕਿ ਵੋਟਾਂ ਦੇ ਮਾਮਲੇ ਵਿਚ ਕਿਵੇਂ ਗੜਬੜੀ ਕੀਤੀ ਗਈ ਹੈ। ਉਨ੍ਹਾਂ ਪੰਜਾਬ ਦੇ ਵਿਚ ਅਕਾਲੀ ਦਲ ਅਤੇ ਭਾਜਪਾ ਦੇ ਗੱਠ ਜੋੜ ਤੇ ਟਿੱਪਣੀ ਕਰਦਿਆਂ ਕਿਹਾ ਕਿ ਜੀਣਾ ਮੁੱਦਿਆਂ ਕਰਕੇ ਦੋਨੋਂ ਪਾਰਟੀਆਂ ਅਲੱਗ-ਅਲੱਗ ਹੋਈਆਂ ਸਨ ਕਿ ਉਨ੍ਹਾਂ ਦੇ ਸਾਰੇ ਮਸਲੇ ਹੱਲ ਹੋ ਗਏ ਹਨ ਅਤੇ ਅਤੇ ਜਿੰਨਾ ਕਿਸਾਨਾਂ ਨੇ ਆਪਣੀਆਂ ਮੰਗਾਂ ਦੇ ਖਾਤਰ 700 ਕਿਸਾਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ ਕਿ ਇਨ੍ਹਾਂ ਦੋਨਾਂ ਪਾਰਟੀਆਂ ਨੂੰ ਕਿਸਾਨ ਮਾਫ ਕਰ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਵੱਧ ਦੀ ਤਾਕਤ ਨੂੰ ਦੇਖ ਕੇ ਅਕਾਲੀ ਦਲ ਭਾਜਪਾ ਨੇ ਸਮਝੌਤਾ ਕੀਤਾ ਹੈ ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦਾ ਇਲਮ ਹੋ ਗਿਆ ਹੈ ਕਿ ਕਾਂਗਰਸ ਨੇ ਪਹਿਲਾਂ ਪੰਜਾਬ ਦੇ ਵਿਚ ਬਹੁ ਗਿਣਤੀ ਐਮ. ਪੀ. ਜਿਤਾਏ ਹਨ ਤੇ ਇਸ ਵਕਤ ਪੰਜਾਬ ਦੇ ਵਿਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਹੋਰ ਦਲ ਵੀ ਹਨ ਉਹ ਵੀ ਭਾਜਪਾ ਦੀ ਵੀ ਟੀਮ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਆਮ ਆਦਮੀ ਪਾਰਟੀ ਦੇ ਵਰਦਿਆਂ ਕਿਹਾ ਕਿ ਪੰਜਾਬ ਦੇ ਵਿਚ ਜਿੱਥੇ ਅਮਨ ਕਾਨੂੰਨ ਦੀ ਵਿਵਸਥਾ ਮਾੜੀ ਹੈ ਅਤੇ ਲੋਕਾਂ ਕੋਲੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਹਨ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਸਵਾਲ ਕੀਤਾ ਹੈ ਕਿ ਉਹ ਦੱਸਣ ਕਿ ਜੋ ਉਨ੍ਹਾਂ ਨੇ ਮਾਈਨਿੰਗ ਦੌਰਾਨ 20 ਕਰੋੜ ਦੇ ਗੱਲ ਕੀਤੀ ਸੀ ਅੱਜ ਉਹ 20 ਕਰੋੜ ਵਾਲੇ ਮੁੱਦੇ ਕਿੱਥੇ ਹਨ । ਉਨ੍ਹਾਂ ਭਾਜਪਾ ਦੇ ਵੀ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸੂਬੇ ਦੇ ਵਿਚ ਜਿੱਥੇ ਵੀ ਭਾਜਪਾ ਦੀ ਸਰਕਾਰ ਹੈ ਉਥੇ ਅਮਨ ਕਾਨੂੰਨ ਦੀ ਸਥਿਤੀ ਵੀ ਡਾਵਾਂਡੋਲ ਹੈ। ਉਨ੍ਹਾਂ ਪੱਤਰਕਾਰਾਂ ਵਲੋਂ ਕਾਂਗਰਸ ਦੇ ਆਗੂਆਂ ਵਲੋਂ ਪੰਜਾਬ ਵਿਚ ਲਗਭਗ ਮੰਚਾਂ ਤੇ ਰੈਲੀਆਂ ਕਰਨ ਦੀ ਸਵਾਲ ਵਿਚ ਕਿਹਾ ਕਿ ਕਾਂਗਰਸ ਇਕ ਮੁੱਠ ਹੈ ਅਤੇ ਅਤੇ ਚੋਣਾਂ ਨੂੰ ਲੈ ਕੇ ਕਾਂਗਰਸ ਦੇ ਆਗੂ ਵਰਕਰ ਰੈਲੀਆਂ ਸਾਈਕਲ ਰੈਲੀਆਂ ਤੇ ਹੋਰ ਤਰੀਕਿਆਂ ਨਾਲ ਕੰਮ ਕਰ ਰਹੇ ਹੈ ਤੇ ਕਾਂਗਰਸੀ ਇਕ ਮੁੱਠ ਹੈ। ਪੰਜਾਬ ਵਿਚ ਕਾਂਗਰਸ ਉਮੀਦਵਾਰਾਂ ਦੀ ਸੂਚੀ ਸੰਬੰਧੀ ਪੁੱਛੇ ਗਏ ਸਵਾਲ ਦੇ ਵਿਚ ਉਨ੍ਹਾਂ ਕਿਹਾ ਕਿ ਹੋਰਨਾ ਸੂਬਿਆਂ ਦੇ ਵਿਚ ਕਾਂਗਰਸ ਨੇ ਪਹਿਲਾਂ ਸੂਚੀ ਜਾਰੀ ਕੀਤੀ ਹੈ ਕਿ ਪੰਜਾਬ ਜਿੱਤਣ ਵਾਲੇ ਆਗੂਆਂ ਦੀ ਪ੍ਰਤੀਕਿਰਿਆ ਜਾਰੀ ਹੈ ਤੇ ਕਾਂਗਰਸ ਜਲਦੀ ਹੀ ਸੂਚੀ ਜਾਰੀ ਕਰੇਗੀ ਇਸ ਤੋਂ ਪਹਿਲਾਂ ਕਾਂਗਰਸ ਦੇ ਜ਼ਿਲ੍ਹ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਤੇ ਦੀਪਕ ਸ਼ਰਮਾ ਬਲਾਕ ਪ੍ਰਧਾਨ ਸ਼ਹਿਰੀ ਵਲੋਂ ਉਨ੍ਹਾਂ ਦਾ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਵਿਜੇ ਸ਼ਰਮਾ ਟਿੰਕੂ, ਹਲਕਾ ਇੰਚਾਰਜ ਕਾਂਗਰਸ ਨੌਜਵਾਨ ਆਗੂ ਪਰਮਿੰਦਰ ਸਿੰਘ ਸੋਨਾ, ਕੁਲਜੀਤ ਸਿੰਘ ਬੇਦੀ, ਗੁਰਿੰਦਰ ਸਿੰਘ ਕੈਰੋ, ਗਿਆਨ ਸਿੰਘ ਛੱਤ, ਸਤਨਾਮ ਸਿੰਘ ਸੈਣੀ, ਬਲਾਕ ਪ੍ਰਧਾਨ ਖਰੜ ਜਸਪਾਲ ਸਿੰਘ, ਬਲਾਕ ਪ੍ਰਧਾਨ ਮਨਜੀਤ ਸਿੰਘ, ਈ. ਟੀ. ਓ. ਸ਼ੇਰ ਸਿੰਘ ਗੁਰਾਇਆ, ਨਿਰਮਲ ਸਿੰਘ ਹਰਲਾਲਪੁਰ, ਵਿਸ਼ਾਲ ਬੱਟੂ, ਅਵਤਾਰ ਸਿੰਘ ਨਗਲੀਆਂ, ਬਾਬੂ ਸਿੰਘ, ਸਰਬਜੀਤ ਕੌਰ ਸੈਣੀ ਵੀ ਸਨ।