02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਬੂਥ ਪੱਧਰ ’ਤੇ ਸੰਗਠਨ ਨੂੰ ਮਜਬੂਤ ਕਰਨ ਲਈ ਅਕਾਲੀ ਦਲ ਵਲੋਂ ਮੁਹਿੰਮ ਤੇਜ਼

ਅਜੀਤ ਡੈਸਕ 30-06-2026

ਮਹਿਮਾ ਸਰਜਾ, 29 ਜੂਨ (ਬਲਦੇਵ ਸੰਧੂ)- 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਕੇਂਦਰ ਵਿਚ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਭੁੱਚੋ ਅੰਦਰ ਸੰਗਠਨਾਤਮਿਕ ਢਾਂਚੇ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਵਿਆਪਕ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਬਲਾਕ ਗੋਨਿਆਣਾ ਦੇ ਕਰੀਬ ਢਾਈ ਦਰਜਨ ਪਿੰਡਾਂ ਵਿਚ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਬਲਕਾਰ ਸਿੰਘ ਬਰਾੜ, ਹਲਕਾ ਇੰਚਾਰਜ ਦਲਜੀਤ ਸਿੰਘ ਗੁਰੂ ਅਤੇ ਹਲਕਾ ਭੁੱਚੋ ਦੇ ਨਵ ਨਿਯੁਕਤ ਆਬਜ਼ਰਵਰ ਹਰਵਿੰਦਰ ਸਿੰਘ ਹਿੰਦਾ (ਮਹਿਰਾਜ) ਦੀ ਸਰਪ੍ਰਸਤ ਹੇਠ ਬੂਥ ਪੱਧਰੀ ਕਮੇਟੀਆਂ ਦੇ ਗਠਨ ਦੀ ਕਵਾਇਦ ਨੂੰ ਤੇਜ਼ੀ ਨਾਲ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਪਾਰਟੀ ਆਗੂਆਂ ਨੇ ਕਿਹਾ ਕਿ ਕਿਸੇ ਵੀ ਸਿਆਸੀ ਦਲ ਦੀ ਅਸਲ ਤਾਕਤ ਉਸ ਦਾ ਜ਼ਮੀਨੀ ਸੰਗਠਨ ਹੁੰਦਾ ਹੈ। ਇਸ ਦੌਰਾਨ ਮਹਿਮਾ ਸਰਜਾ, ਸਿਵੀਆਂ, ਨੇਹੀਆਂਵਾਲਾ, ਬਲਾਹੜ, ਮਹਿਮਾ ਅਬਲੂ, ਮਹਿਮਾ ਭਗਵਾਨਾ, ਮਹਿਮਾ ਸਵਾਈ, ਕੋਠੇ ਲਾਲ ਸਿੰਘ, ਕੋਠੇ ਚੇਤ ਸਿੰਘ ਵਾਲੇ, ਕੋਠੇ ਫੂਲਾ ਸਿੰਘ ਵਾਲੇ, ਕੋਠੇ ਕੌਰ ਸਿੰਘ ਵਾਲੇ, ਕੋਠੇ ਸੰਧੂਆਂ ਵਾਲੇ, ਮਹਿਮਾ ਸਰਕਾਰੀ, ਕੋਠੇ ਇੰਦਰ ਸਿੰਘ ਵਾਲੇ ਅਤੇ ਦਾਨ ਸਿੰਘ ਵਾਲਾ, ਕਿਲੀ ਨਿਹਾਲ ਸਿੰਘ ਵਾਲਾ ਸਮੇਤ ਕਈ ਪਿੰਡਾਂ ਵਿਚ ਬੂਥ ਕਮੇਟੀਆਂ ਦਾ ਗਠਨ ਕੀਤਾ ਗਿਆ। ਇਸ ਦੌਰਾਨ ਆਗੂਆਂ ਨੇ ਦਾਅਵਾ ਕੀਤਾ ਕਿ ਬੂਥ ਪੱਧਰ ਦਾ ਇਹ ਪੁਨਰਗਠਨ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਲਈ ਮਜ਼ਬੂਤ ਨੀਂਹ ਸਾਬਤ ਹੋਵੇਗਾ। ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਵਿੰਦਰ ਕੌਰ, ਸੁਖਰਾਜ ਸਿੰਘ ਰਾਜੀ, ਗਰਦੌਰ ਸਿੰਘ ਸਿੰਘ ਸੰਧੂ, ਚੇਅਰਮੈਨ ਸਿਕੰਦਰ ਸਿੰਘ, ਭਲਵਿੰਦਰ ਸਿੰਘ ਭਿੰਡਰ, ਜਗਤਾਰ ਸਿੰਘ ਤਾਰਾ, ਉਪ ਚੇਅਰਮੈਨ ਭੋਲਾ ਸਿੰਘ ਅਬਲੂ, ਚੇਅਰਮੈਨ ਸਿਕੰਦਰ ਸਿੰਘ ਬਰਾੜ, ਇਕਬਾਲ ਸਿੰਘ ਬਰਕੰਦੀ, ਐਡਵੋਕੇਟ ਜਗਜੀਤ ਸਿੰਘ, ਬੇਅੰਤ ਸਿੰਘ ਲੱਖੀ ਜੰਗਲ, ਗੁਰਸੇਵਕ ਸਿੰਘ ਬਰਾੜ, ਗੁਲਾਬ ਸਿੰਘ ਮਾਨ, ਰਾਜਾ ਸਿੰਘ ਸਾਬਕਾ ਸਰਪੰਚ, ਹਰਪਾਲ ਸਿੰਘ ਮਾਨ, ਅਕਸ਼ਦੀਪ ਸਿੰਘ ਅਬਲੂ, ਸੁਖਚੈਨ ਸਿੰਘ ਬਰਾੜ, ਸਿੰਘ ਬਰਾੜ, ਬਲਦੇਵ ਸਿੰਘ ਖਿਆਲਕਾ, ਸਾਬਕਾ ਸਰਪੰਚ ਗੁਰਵਿੰਦਰ ਸਿੰਘ, ਗਮਦੂਰ ਸਿੰਘ ਬਰਕੰਦੀ, ਪ੍ਰਧਾਨ ਬਲਜਿੰਦਰ ਸਿੰਘ, ਅਮਰਜੀਤ ਸਿੰਘ ਜੰਡਾਂਵਾਲਾ, ਜਗਮੀਤ ਸਿੰਘ ਭੋਖੜਾ, ਮਨਪ੍ਰੀਤ ਸਿੰਘ ਪੰਚ, ਰਾਜਵੀਰ ਸਮੇਤ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।

ਪਿਛਲੀ ਖ਼ਬਰ ਭਗਵੰਤ ਮਾਨ ਸੱਤਾ ਦੇ ਨਸ਼ੇ ’ਚ ਤਖ਼ਤ ਸਾਹਿਬ ਨਾਲ ਮੱਥਾ ਲਗਾ ਰਿਹਾ- ਅਕਾਲੀ ਆਗੂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਨੇ ਬਿਜਲੀ ਕੱਟਾਂ ‘ਤੇ ਪੰਜਾਬ ਦੀ ‘ਆਪ’ ਸਰਕਾਰ ਘੇਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।