02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਡੀ.ਏ.ਵੀ. ਸਕੂਲ ’ਚ ਚਿੱਤਰਕਲਾ ਮੁਕਾਬਲੇ ਕਰਵਾਏ

ਮਾਨਸਾ, 1 ਅਗਸਤ (ਸ. ਰਿ.)

ਅਜੀਤ ਡੈਸਕ 02-08-2026
ਮਾਨਸਾ, 1 ਅਗਸਤ (ਸ.ਰਿ.)- ਸਥਾਨਕ ਡੀ.ਏ.ਵੀ. ਸਕੂਲ ਵਿਖੇ ਭਾਰਤੀ ਰਾਸ਼ਟਰੀ ਝੰਡਾ ਅੰਗੀਕਾਰ ਦਿਵਸ ਮੌਕੇ ‘ਤਿਰੰਗੇ ਦੀ ਯਾਤਰਾ’ ਵਿਸ਼ੇ ‘ਤੇ ਸੈਮੀਨਾਰ ਅਤੇ ਚਿੱਤਰਕਲਾ ਕਰਵਾਏ ਗਏ। 10ਵੀਂ ਜਮਾਤ ਦੀ ਚਾਂਦਨੀ ਨੇ ਪਹਿਲਾ, ਕੁਲਬਖ਼ਸ਼ ਕੌਰ ਨੇ ਦੂਜਾ ਅਤੇ ਵੈਭਵੀ ਨੇ ਤੀਜਾ ਸਥਾਨ ਹਾਸਲ ਕੀਤਾ। 9ਵੀਂ ਜਮਾਤ ਦੇ ਵੀਰੇਨ ਜਿੰਦਲ ਪਹਿਲੇ ਅਤੇ ਗੁਰਿੰਦਰ ਸਿੰਘ ਦੂਜੇ ਸਥਾਨ ‘ਤੇ ਰਿਹਾ। ਪਦਮਾ ਮੌਰਿਆ ਨੇ ਵਿਦਿਆਰਥੀਆਂ ਨੂੰ ਭਾਰਤੀ ਰਾਸ਼ਟਰੀ ਝੰਡੇ ਦੇ ਇਤਿਹਾਸ, ਵਿਕਾਸ ਅਤੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਵਿਨੋਦ ਰਾਣਾ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਰਾਸ਼ਟਰ ਅਤੇ ਰਾਸ਼ਟਰੀ ਪ੍ਰਤੀਕਾਂ ਦਾ ਸਤਿਕਾਰ ਕਰਨਾ ਹਰ ਨਾਗਰਿਕ ਦਾ ਫ਼ਰਜ਼ ਹੈ।
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜ਼ੋਰਾਂ ’ਤੇ-ਡੀ.ਸੀ. ਅਗਲੀ ਖ਼ਬਰ ਕਮਿਊਨਿਟੀ ਹੈਲਥ ਅਫਸਰਾਂ (ਸੀ.ਐੱਚ.ਓ.) ਨੇ ਸੰਕੇਤਕ ਭੁੱਖ ਹੜਤਾਲ ਰਾਹੀਂ ਸਰਕਾਰ ਨੂੰ ਦਿੱਤੀ ਚਿਤਵਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।