14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਵਿਧਾਇਕ ਬੁੱਧ ਰਾਮ ਨੇ ਨੈੱਟ ਪਾਸ ਭੈਣਾਂ ਦੇ ਘਰ ਲਈ 2.50 ਲੱਖ ਦੀ ਵਿੱਤੀ ਸਹਾਇਤਾ ਦਿਵਾਈ

ਅਜੀਤ ਡੈਸਕ 15-02-2026

ਬੁਢਲਾਡਾ, 14 ਫਰਵਰੀ (ਸੁਨੀਲ ਮਨਚੰਦਾ)- ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੇ ਸ਼ਹਿਰ ਵਾਸੀ ਬਿੱਕਰ ਸਿੰਘ ਗ੍ਰੰਥੀ ਦੀਆਂ 3 ਹੋਣਹਾਰ ਧੀਆਂ ਦਾ ਨਵਾਂ ਮਕਾਨ ਬਣਾਉਣ ਲਈ 2.50 ਲੱਖ ਰੁਪਏ ਸਹਾਇਤਾ ਰਾਸ਼ੀ ਦਾ ਪੱਤਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਜਾਰੀ ਕਰਵਾਇਆ ਹੈ | ਉਨ੍ਹਾਂ ਕੈਬਨਿਟ ਮੰਤਰੀ ਦੇ ਧਿਆਨ 'ਚ ਲਿਆਂਦਾ ਕਿ ਇਹ ਗ਼ਰੀਬ ਪਰਿਵਾਰ 'ਚ ਜੰਮੀਆਂ ਤਿੰਨੇ ਭੈਣਾਂ ਨੇ ਸਖ਼ਤ ਮਿਹਨਤ ਨਾਲ ਨੈੱਟ ਪਾਸ ਕਰ ਕੇ ਆਪਣੀ ਪ੍ਰਤਿਭਾ ਦਾ ਮੁਜ਼ਾਹਰਾ ਕੀਤਾ | ਉਨ੍ਹਾਂ ਦੱਸਿਆ ਕਿ ਇਹ ਪਰਿਵਾਰ 4 ਫੁੱਟ ਨੀਵੇਂ ਛੋਟੇ ਜਿਹੇ ਕਮਰੇ 'ਚ ਰਹਿੰਦਾ ਹੈ | ਵਿੱਤ ਮੰਤਰੀ ਚੀਮਾ ਨੇ ਵਿਧਾਇਕ ਦੀ ਸਿਫ਼ਾਰਸ਼ 'ਤੇ ਉਕਤ ਰਾਸ਼ੀ ਮਨਜ਼ੂਰ ਕਰਦਿਆਂ ਸਬੰਧਿਤ ਮਹਿਕਮੇ ਨੂੰ ਹਦਾਇਤ ਕੀਤੀ ਕਿ ਸਭ ਤੋਂ ਪਹਿਲਾਂ ਘਰ ਉੱਚ ਕਰ ਕੇ ਬਣਾਇਆ ਜਾਵੇ | ਵਿਧਾਇਕ ਨੇ ਇਹ ਵਿੱਤੀ ਮਦਦ ਦਾ ਸੈਕਸ਼ਨ ਪੱਤਰ ਉਨ੍ਹਾਂ ਦੇ ਘਰ ਜਾ ਕੇ ਦਿੱਤਾ | ਉਨ੍ਹਾਂ ਬੱਚੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹਨਾ ਦੇ ਪ੍ਰੋਫੈਸਰ ਬਣਨ ਤੱਕ ਦੀ ਪੜ੍ਹਾਈ ਲਈ ਗਰੀਬੀ ਨੂੰ ਅੜਿੱਕਾ ਨਹੀਂ ਬਣਨ ਦਿੱਤਾ ਜਾਵੇਗਾ | ਇਸ ਮੌਕੇ ਜਗਤਾਰ ਸਿੰਘ, ਮੇਜਰ ਸਿੰਘ ਸਾਬਕਾ ਪੰਚ, ਦਰਸ਼ਨ ਸਿੰਘ ਰਤੀਆ, ਹਰਮੇਸ਼ ਨੰਬਰਦਾਰ, ਬਿੱਲੂ ਪ੍ਰੇਮੀ, ਨਛੱਤਰ ਸਿੰਘ, ਬਲਜੀਤ ਸਿੰਘ ਬੱਗਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਈ-ਰਿਕਸ਼ਾ ਚੋਰੀ ਕਰਨ ਦੇ ਮਾਮਲੇ 'ਚ ਮੁਕੱਦਮਾ ਦਰਜ <br/> ਅਗਲੀ ਖ਼ਬਰ ਪਿੰਡ ਜੈਦ ਦੇ 15 ਪਰਿਵਾਰਾਂ ਨੇ ਦਿਆਲ ਸੋਢੀ ਦੀ ਅਗਵਾਈ ਹੇਠ ਭਾਜਪਾ ਦਾ ਪੱਲਾ ਫੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।