14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨÏਜਵਾਨ ਦੀ ਮÏਤ

ਅਜੀਤ ਡੈਸਕ 15-02-2026
ਬੁਢਲਾਡਾ, 14 ਫਰਵਰੀ (ਸਵਰਨ ਸਿੰਘ ਰਾਹੀ)- ਬੀਤੀ ਰਾਤ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨÏਜਵਾਨ ਦੀ ਮÏਤ ਹੋ ਗਈ ਹੈ | ਮਿ੍ਤਕ ਪਰਵਿੰਦਰ ਸਿੰਘ ਉਰਫ਼ ਭਿੰਦੀ (18) ਵਾਸੀ ਅਤਲਾ ਖ਼ੁਰਦ ਦੇ ਪਿਤਾ ਸੁਖਪਾਲ ਸਿੰਘ ਵਲੋਂ ਥਾਣਾ ਸ਼ਹਿਰੀ ਬੁਢਲਾਡਾ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ 'ਚ ਦੋਸ਼ ਲਗਾਇਆ ਕਿ ਉਸ ਦੇ ਬੇਟੇ ਦੀ ਮÏਤ ਉਸ ਦੇ ਦੋਸਤ ਹਰਮਨਪ੍ਰੀਤ ਸਿੰਘ ਵਾਸੀ ਅਤਲਾ ਖ਼ੁਰਦ ਵਲੋਂ ਜਾਣਬੁੱਝ ਕੇ ਨਸ਼ੇ ਦੀ ਜ਼ਿਆਦਾ ਮਾਤਰਾ ਦੇਣ ਨਾਲ ਹੋਈ ਹੈ¢ ਉਨ੍ਹਾਂ ਦੱਸਿਆ ਕਿ ਪਰਵਿੰਦਰ ਸਿੰਘ ਵਿਆਹ-ਸ਼ਾਦੀਆਂ 'ਚ ਵੇਟਰ ਦਾ ਕੰਮ ਕਰਦਾ ਸੀ ਅਤੇ ਮਾੜੀ ਸੰਗਤ ਵਿਚ ਪੈਣ ਕਰ ਕੇ ਨਸ਼ਾ ਕਰਨ ਦਾ ਆਦੀ ਹੋ ਗਿਆ ਸੀ | ਪਿਛਲੇ ਦਿਨੀਂ ਪਰਵਿੰਦਰ ਮੋਟਰਸਾਈਕਲ ਖ਼ਰੀਦਣ ਲਈ 5 ਹਜ਼ਾਰ ਰੁਪਏ ਲੈ ਕੇ ਪਿੰਡ ਦੇ ਲੜਕੇ ਹਰਮਨਪ੍ਰੀਤ ਸਿੰਘ ਨਾਲ ਘਰੋਂ ਚਲਾ ਗਿਆ, ਵਾਪਸ ਨਾ ਆਉਣ ਕਾਰਨ ਭਾਲ ਕੀਤੀ ਗਈ | ਸ਼ਹਿਰ ਦੀ ਪੁਰਾਣੀ ਗੈਸ ਏਜੰਸੀ ਰੋਡ 'ਤੇ ਇਕ ਨੌਹਰੇ 'ਚ ਉਸ ਦੀ ਲਾਸ਼ ਮਿਲੀ, ਜਿਸ ਦੇ ਨੱਕ 'ਚੋਂ ਝੱਗ ਵਗ਼ੈਰਾ ਆਈ ਹੋਈ ਸੀ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਸੀ ਕਿ ਮÏਤ ਵੱਧ ਨਸ਼ੇ ਕਾਰਨ ਹੋਈ ਹੈ | ਪੁਲਿਸ ਵਲੋਂ ਹਰਮਨਦੀਪ ਸਿੰਘ ਪੁੱਤਰ ਰਾਮ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ¢
ਪਿਛਲੀ ਖ਼ਬਰ ਭਾਕਿਯੂ ਡਕੌਂਦਾ (ਧਨੇਰ) ਵਲੋਂ ਥਾਣਾ ਜੋਗਾ ਦਾ ਘਿਰਾਓ- ਨਾਅਰੇਬਾਜ਼ੀ ਵੀ ਕੀਤੀ ਅਗਲੀ ਖ਼ਬਰ ਚਲਦੀ ਰੇਲਗੱਡੀ 'ਚ ਚੜ੍ਹਨ ਵਾਲੀ ਔਰਤ ਪਟੜੀ 'ਤੇ ਡਿੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।