ਸੰਗਰੂਰ, 14 ਫਰਵਰੀ (ਧੀਰਜ ਪਸ਼ੌਰੀਆ) - ਸਪਰਿੰਗਡੇਲਜ ਪਬਲਿਕ ਸਕੂਲ ਸੰਗਰੂਰ ਵਿਖੇ ਮਾਪੇ ਅਧਿਆਪਕ ਮਿਲਣੀ ਮੌਕੇ ਵਿਦਿਆਰਥੀਆਂ ਵਲੋਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਪ੍ਰਦਰਸ਼ਨੀ ਲਗਾਈਆਂ ਗਈਆਂ ਜਿਨ੍ਹਾਂ ਵਿਚ ਵਿਦਿਆਰਥੀਆਂ ਵਲੋਂ ਸੁੰਦਰ ਅਤੇ ਗਿਆਨ ਵਧਾਊ ਮਾਡਲ ਪ੍ਰਦਰਸ਼ਿਤ ਕੀਤੇ ਗਏ | ਇਨ੍ਹਾਂ ਮਾਡਲਾਂ ਨੂੰ ਵੇਖ ਕੇ ਮਾਪੇ ਹੈਰਾਨ ਪਰੇਸ਼ਾਨ ਹੋ ਗਏ | ਇਹ ਮਾਡਲ ਪਹਿਲਗਾਮ ਹਮਲਾ, ਹਵਾਈ ਜਹਾਜ਼ ਦੁਰਘਟਨਾ, ਜੀ.ਐਸ.ਟੀ., ਏ.ਟੀ.ਐਮ.,ਵ ਸਿਟੀ ਪਾਰਕ, ਬੇਟੀ ਬਚਾਓ ਬੇਟੀ ਪੜਾਓ, ਰੇਨ ਵਾਟਰ ਹਾਰਵੈਸਟਿੰਗ ਆਦਿ ਵਿਸ਼ਿਆਂ ਨਾਲ ਸਬੰਧਿਤ ਸਨ | ਭਾਰਤ ਦੇ ਵੱਖ-ਵੱਖ ਤਿਉਹਾਰਾਂ ਅਤੇ ਲੋਕ ਨਾਚਾਂ ਨੂੰ ਪ੍ਰਦਰਸ਼ਿਤ ਕਰਦੇ ਮਾਡਲ ਵੀ ਇਸ ਪ੍ਰਦਰਸ਼ਨੀ ਵਿਚ ਰੰਗ ਬੰਨ੍ਹ ਰਹੇ ਸਨ | ਦੇਸ਼ ਦੇ ਧਾਰਮਿਕ ਸਥਾਨਾਂ ਦੇ ਮਾਡਲ ਵੀ ਭਗਤੀ ਦਾ ਰੰਗ ਪੇਸ਼ ਕਰ ਰਹੇ ਸਨ | ਸਕੂਲ ਦੇ ਚੇਅਰਮੈਨ ਜੀਵਨ ਗਰਗ, ਡਾਇਰੈਕਟਰ ਕਿਰਨ ਗਰਗ ਤੇ ਪਿ੍ੰਸੀਪਲ ਵਿਕੇਸ਼ ਗਰਗ ਨੇ ਵਿਦਿਆਰਥੀਆਂ ਵਲੋਂ ਲਗਾਈ ਗਈ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ |