15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਦਵਿੰਦਰ ਸਤਿਆਰਥੀ ਦੇ 'ਜੀਵਨ ਤੇ ਰਚਨਾ' 'ਤੇ ਗੋਸ਼ਟੀ ਕਰਵਾਈ

ਅਜੀਤ ਡੈਸਕ 15-02-2026
ਮਾਨਸਾ, 14 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਵਿਖੇ ਭਾਰਤੀ ਸਾਹਿਤ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਦਵਿੰਦਰ ਸਤਿਆਰਥੀ ਦੇ 'ਜੀਵਨ ਤੇ ਰਚਨਾ' 'ਤੇ ਗੋਸ਼ਟੀ ਕਰਵਾਈ ਗਈ | ਉੱਘੇ ਆਲੋਚਕ ਡਾ. ਜਸਵਿੰਦਰ ਸਿੰਘ ਨੇ ਸਤਿਆਰਥੀ ਦੀ ਸਾਹਿਤ ਧਾਰਾ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਆਮ ਲੋਕਾਂ ਦੀ ਗੱਲ ਕਰਨ ਵਾਲਾ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਚੱਲਣ ਵਾਲਾ ਲੇਖਕ ਸੀ | ਸਾਹਿਤ ਅਕਾਦਮੀ ਦੇ ਕਨਵੀਨਰ ਡਾ. ਰਵੇਲ ਸਿੰਘ ਨੇ ਸਤਿਆਰਥੀ ਨੂੰ ਵੱਡਾ ਲੇਖਕ ਦੱਸਦਿਆਂ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ¢ ਡਾ. ਗੁਰਸੇਵਕ ਸਿੰਘ ਲੰਬੀ, ਭੁਪਿੰਦਰ ਸਿੰਘ ਬੇਦੀ, ਡਾ. ਸਤੀਸ਼ ਕੁਮਾਰ ਵਰਮਾ, ਡਾ. ਧਨਵੰਤ ਕÏਰ, ਜਸਪਾਲ ਮਾਨਖੇੜਾ, ਬੂਟਾ ਸਿੰਘ ਚÏਹਾਨ ਨੇ ਸਤਿਆਰਥੀ ਦੇ ਸਾਹਿਤ ਦੇ ਖੇਤਰ 'ਚ ਪਾਏ ਯੋਗਦਾਨ ਦੇ ਸੰਦਰਭ 'ਚ ਗੱਲ ਕੀਤੀ¢ ਕਾਲਜ ਪਿ੍ੰਸੀਪਲ ਡਾ. ਬਰਿੰਦਰ ਕÏਰ, ਡਾ. ਸੰਦੀਪ ਕÏਰ, ਡਾ. ਬੱਲਮ ਲੀਂਬਾ, ਗਗਨ ਸੰਧੂ, ਉੱਘੇ ਸ਼ਾਇਰ ਗੁਰਪ੍ਰੀਤ ਨੇ ਵੀ ਚਰਚਾ 'ਚ ਭਾਗ ਲਿਆ |
ਪਿਛਲੀ ਖ਼ਬਰ ਸਾਲਾਨਾ ਇਨਾਮ ਵੰਡ ਸਮਾਰੋਹ 17 ਨੂੰ ਅਗਲੀ ਖ਼ਬਰ ਭਗੌੜਾ ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।