ਰਾਮਪੁਰਾ ਫੂਲ, 14 ਫਰਵਰੀ (ਹੇਮੰਤ ਕੁਮਾਰ ਸ਼ਰਮਾ)- ਪਾਥਫਾਈਾਡਰ ਗਲੋਬਲ ਸਕੂਲ ਵਿਚ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਆਯੋਜਿਤ ਕੀਤੀ ਗਈ¢ ਇਹ ਸਮਾਰੋਹ ਸਕੂਲ ਵਿੱਚ ਰੰਗ-ਬਿਰੰਗੀ ਸਜਾਵਟ ਅਤੇ ਖੁਸ਼ਗਵਾਰ ਮਾਹÏਲ ਵਿੱਚ ਮਨਾਇਆ ਗਿਆ¢ ਸਮਾਗਮ ਵਿਚ ਸਕੂਲ ਦੇ ਚੇਅਰਮੈਨ ਸੁਨੀਲ ਬਾਂਸਲ, ਪਿ੍ੰਸੀਪਲ ਈਸ਼ੂ ਰਾਣੀ, ਮੈਨੇਜਿੰਗ ਡਾਇਰੈਕਟਰ ਸੁਮੀਤ ਬਾਂਸਲ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ¢ ਜੂਨੀਅਰ ਜਮਾਤਾਂ ਦੇ ਵਿਦਿਆਰਥੀਆਂ ਨੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ¢ ਸਕੂਲ ਦੇ ਪਿ੍ੰਸੀਪਲ ਈਸ਼ੂ ਰਾਣੀ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਉਪਲਬਧੀਆਂ ਦੀ ਪ੍ਰਸ਼ੰਸਾ ਕੀਤੀ¢ ਉਨ੍ਹਾਂ ਕਿਹਾ ਕਿ ਪਾਥਫਾਈਡਰ ਗਲੋਬਲ ਸਕੂਲ ਹਮੇਸ਼ਾ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਲਈ ਪ੍ਰਤੀਬੱਧ ਹੈ ਅਤੇ ਇੱਥੋਂ ਪ੍ਰਾਪਤ ਸਿੱਖਿਆ ਉਨ੍ਹਾਂ ਦੇ ਭਵਿੱਖ ਨੂੰ ਰÏਸ਼ਨ ਕਰੇਗੀ¢ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਨੈਤਿਕ ਮੁੱਲਾਂ ਨੂੰ ਅਪਣਾਉਣ ਅਤੇ ਲਕਸ਼ ਪ੍ਰਾਪਤੀ ਲਈ ਨਿਰੰਤਰ ਮਿਹਨਤ ਕਰਨ ਦੀ ਪੇ੍ਰਰਨਾ ਦਿੱਤੀ¢ ਸਮਾਰੋਹ ਦÏਰਾਨ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ¢ ਇਸ ਮÏਕੇ 'ਮਿਸਟਰ ਫੈਅਰਵੈਲ' ਅਤੇ 'ਮਿਸ ਫੈਅਰਵੈਲ' ਦੇ ਖ਼ਿਤਾਬਾਂ ਨਾਲ ਨਾਲ 'ਬੈਸਟ ਪਰਸਨੈਲਿਟੀ' ਅਤੇ 'ਬੈਸਟ ਡ੍ਰੈੱਸਡ' ਵਰਗੇ ਇਨਾਮ ਵੀ ਦਿੱਤੇ ਗਏ¢ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਨੂੰ ਧੰਨਵਾਦ ਦੇ ਤੌਰ 'ਤੇ ਯਾਦਗਾਰੀ ਤੋਹਫ਼ੇ ਭੇਟ ਕੀਤੇ ਗਏ¢ ਇਹ ਵਿਦਾਇਗੀ ਪਾਰਟੀ ਵਿਦਿਆਰਥੀਆਂ ਲਈ ਯਾਦਗਾਰ ਪਲ ਬਣ ਗਈ¢ ਸਮਾਗਮ ਨੇ ਸਕੂਲ ਦੇ ਸਨੇਹਪੂਰਣ ਮਾਹÏਲ ਅਤੇ ਸਾਂਝੀ ਭਾਵਨਾ ਨੂੰ ਦਰਸਾਇਆ¢