ਬੁਢਲਾਡਾ, 1 ਮਾਰਚ (ਸੁਨੀਲ ਮਨਚੰਦਾ)- ਬੁਢਲਾਡਾ ਹਲਕੇ ਦੇ ਕਸਬਾ ਬੋਹਾ ਦੇ ਬੱਕਰੀਆਂ ਚਾਰਨ ਵਾਲੇ ਵਿਦਿਆਰਥੀ ਕੋਮਲਦੀਪ ਸਿੰਘ ਨੇ ਯੂ.ਜੀ.ਸੀ. ਨੈੱਟ ਤੋਂ ਬਾਅਦ ਹੁਣ ਜੇ.ਆਰ.ਐਫ. ਪ੍ਰੀਖਿਆ ਪਾਸ ਕਰਦਿਆਂ ਦੇਸ਼ ਭਰ 'ਚੋ 6ਵਾਂ ਰੈਂਕ ਪ੍ਰਾਪਤ ਕਰ ਕੇ ਪੰਜਾਬ ਅਤੇ ਜ਼ਿਲੇ੍ਹ ਦਾ ਨਾਂਅ ਰੌਸ਼ਨ ਕੀਤਾ ਹੈ | ਦੱਸ ਦੇਈਏ ਕਿ ਗ਼ਰੀਬ ਪਰਿਵਾਰ 'ਚ ਪੈਦਾ ਹੋ ਕੇ ਉਸ ਨੇ ਮਿਹਨਤ ਦਾ ਪੱਲਾ ਨਹੀਂ ਛੱਡਿਆ ਅਤੇ ਇਹ ਪ੍ਰਾਪਤੀ ਕੀਤੀ | ਉਸ ਦੀ ਮਾਂ ਘਰ ਵਿਚ ਕੱਪੜੇ ਸਿਲਾਈ ਦਾ ਅਤੇ ਪਿਤਾ ਭੱਠੇ 'ਤੇ ਕੰਮ ਕਰਦਾ ਹੈ | ਕੋਮਲਦੀਪ ਭੱਠੇ 'ਤੇ ਦਿਹਾੜੀ ਕਰਨ ਦੇ ਨਾਲ-ਨਾਲ ਬੱਕਰੀਆਂ ਚਾਰਨ ਦਾ ਕੰਮ ਵੀ ਕਰਦਾ ਹੈ | ਪਿਤਾ ਹਰਜਿੰਦਰ ਸਿੰਘ ਅਤੇ ਮਾਂ ਲਖਵੀਰ ਕੌਰ ਨੇ ਆਪਣੇ ਪੁੱਤਰ ਦੀ ਮਿਹਨਤ 'ਤੇ ਮਾਣ ਕਰਦਿਆਂ ਕਿਹਾ ਕਿ ਉਹ ਜਿੱਥੇ ਪਰਿਵਾਰ ਲਈ ਦਿਨ-ਰਾਤ ਕੰਮ ਕਰਦਾ ਹੈ, ਉੱਥੇ ਉਸ ਨੇ ਪੜ੍ਹਾਈ 'ਚ ਵੀ ਸਖ਼ਤ ਮਿਹਨਤ ਕਰ ਕੇ ਮਾਅਰਕਾ ਮਾਰਿਆ ਹੈ | ਇਸ ਮੌਕੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਵੰਤ ਰਾਏ ਸਿੰਗਲਾ, ਠੇਕੇਦਾਰ ਗੁਰਪਾਲ ਸਿੰਘ, ਨਗਰ ਕੌਂਸਲ ਪ੍ਰਧਾਨ ਭਾਜਪਾ ਆਗੂ ਸੁਖਪਾਲ ਸਿੰਘ ਨੇ