ਰਾਮਪੁਰਾ ਫੂਲ, 11 ਮਈ (ਸ਼ਰਮਾ)- ਭਾਕਿਯੂ (ਰੂਲਦੂ ਸਿੰਘ ਮਾਨਸਾ) ਵਲੋਂ ਸਮਾਜ ਸੇਵੀ ਤੇ ਸੋਸ਼ਲ ਵਰਕਰ ਐਡਵੋਕੇਟ ਆਕਾਸ਼ ਕੌਸ਼ਲ ਨੂੰ ਬਲਾਕ ਰਾਮਪੁਰਾ ਫੂਲ ਦਾ ਕਾਨੂੰਨੀ ਸਲਾਹਕਾਰ ਵਿੰਗ ਦਾ ਇੰਚਾਰਜ ਨਿਯੁਕਤ ਗਿਆ ਹੈ¢ ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਰਾਈਆ, ਜ਼ਿਲ੍ਹਾ ਪ੍ਰੈਸ ਸਕੱਤਰ ਗੁਰਤੇਜ ਮਹਿਰਾਜ, ਜ਼ਿਲ੍ਹਾ ਖ਼ਜ਼ਾਨਚੀ ਅਮਰੀਕ ਸਿੰਘ ਰਾਈਆ, ਬਲਾਕ ਪ੍ਰਧਾਨ ਗੁਰਦੀਪ ਸਿੰਘ ਰਾਈਆ ਅਤੇ ਇਕਾਈ ਪ੍ਰਧਾਨ ਬੂਟਾ ਸਿੰਘ ਰਾਈਆ ਵਿਸ਼ੇਸ਼ ਤÏਰ 'ਤੇ ਸ਼ਾਮਿਲ ਹੋਏ¢ ਇਸ ਮੌਕੇ ਉਪਰੋਕਤ ਕਿਸਾਨ ਆਗੂਆਂ ਵਲੋਂ ਐਡਵੋਕੇਟ ਆਕਾਸ਼ ਕੌਸ਼ਲ ਨੂੰ ਕਿਸਾਨ ਜਥੇਬੰਦੀ ਦੇ ਚਿੰਨ੍ਹ ਵਾਲਾ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਵਕੀਲ ਆਕਾਸ਼ ਕੌਂਸਲ ਨੇ ਕਿਹਾ ਕਿ ਉਹ ਹਮੇਸ਼ਾ ਹੀ ਮਿਹਨਤਕਸ਼ ਜਮਾਤ ਲਈ ਚੱਟਾਨ ਵਾਂਗ ਡਟੇ ਰਹਿਣ ਦਾ ਜਜ਼ਬਾ ਰੱਖਦੇ ਹਨ ਭਾਵੇਂ ਕਿਸਾਨ-ਮਜ਼ਦੂਰ ਜਾਂ ਕਿਸੇ ਹੋਰ ਵਰਗ ਦੀਆਂ ਸਮੱਸਿਆਵਾਂ ਹੋਣ, ਉਨ੍ਹਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਵਾਉਣ ਨੂੰ ਆਪਣਾ ਮਨੁੱਖੀ ਫ਼ਰਜ਼ ਸਮਝਦੇ ਹਨ ਜਦਕਿ ਉਹ ਕਿਸਾਨਾਂ ਤੇ ਹੋਰ ਇਨਸਾਫ਼ ਪਸੰਦ ਜਥੇਬੰਦੀਆਂ ਨੂੰ ਕੋਈ ਵੀ ਕਾਨੂੰਨੀ ਸਮੱਸਿਆ ਹੋਵੇ ਤਾਂ ਉਹ ਹਰ ਸਮੇਂ ਮਦਦ ਲਈ ਦਿਨ-ਰਾਤ ਤਿਆਰ ਹਨ¢ ਇਸ ਮÏਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਰਾਈਆ ਨੇ ਕਿਹਾ ਕਿ ਉਹ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਕਰਦੇ ਰਹਿੰਦੇ ਤੇ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਲਈ ਲੜਦੇ¢ ਇਸ ਮੌਕੇ ਉਨ੍ਹਾਂ ਨੇ ਵਕੀਲ ਆਕਾਸ਼ ਆਕਾਸ਼ ਕੌਂਸਲ ਦਾ ਧੰਨਵਾਦ ਕਰਦਿਆਂ ਕਿ ਕੌਸ਼ਲ ਹਮੇਸ਼ਾ ਦੱਬੇ ਕੁਚਲੇ ਲੋਕਾਂ ਅਤੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਹਨ¢ ਕਿਸਾਨ ਆਪਣੇ-ਆਪਣੇ ਖੇਤਰ ਦੇ ਅਨੁਸਾਰ ਵਕੀਲ ਆਕਾਸ਼ ਕÏਸ਼ਲ ਨਾਲ ਕਾਨੂੰਨੀ ਸਲਾਹ ਮਸ਼ਵਰਾ ਕਰਦੇ ਰਹਿਣਗੇ¢ ਇਸ ਮੌਕੇ ਬਲਾਕ ਰਾਮਪੁਰਾ ਫੂਲ ਦੇ ਕਿਸਾਨ ਆਗੂ ਤੇ ਮੈਂਬਰ ਹਾਜ਼ਰ ਸਨ¢