16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਚਲਾਨ ਨਾ ਭਰਨ ਦੀ ਸੂਰਤ 'ਚ ਵਾਹਨ ਕਰ ਲਿਆ ਜਾਵੇਗਾ ਜ਼ਬਤ

ਅਜੀਤ ਡੈਸਕ 13-05-2026
ਬਠਿੰਡਾ, 12 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਦੇ ਹੁਕਮਾਂ ਅਨੁਸਾਰ ਸਕੱਤਰ, ਰਿਜਨਲ ਟਰਾਂਸਪੋਰਟ ਅਥਾਰਿਟੀ ਬਠਿੰਡਾ ਗੁਰਪ੍ਰੀਤ ਸਿੰਘ ਥਿੰਦ ਅਤੇ ਰਿਜਨਲ ਟਰਾਂਸਪੋਰਟ ਅਫ਼ਸਰ ਬਠਿੰਡਾ ਰਾਜੇਸ਼ ਕੁਮਾਰ ਸ਼ਰਮਾ ਵਲੋਂ ਦੱਸਿਆ ਗਿਆ ਕਿ ਜਿਨ੍ਹਾਂ ਦੇ ਵਹੀਕਲ ਚਲਾਨ ਦੀ ਰਕਮ ਬਕਾਇਆ ਹੈ, ਉਸ ਚਲਾਨ ਦਾ ਭੁਗਤਾਨ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੇ ਵਹੀਕਲ ਚਲਾਨ ਦੀ ਰਕਮ ਬਕਾਇਆ ਹੈ, ਉਨ੍ਹਾਂ ਦੇ ਬਕਾਇਆ/ਲੰਬਿਤ ਚਲਾਨ ਦੇ ਵੇਰਵੇ ਵੈੱਬਸਾਇਟ 'ਤੇ ਉਪਲੱਬਧ ਹਨ | ਜਦੋਂ ਤੱਕ ਵਹੀਕਲ ਚਲਾਨ ਦੀ ਬਕਾਇਆ ਰਕਮ ਦਾ ਭੁਗਤਾਨ ਨਹੀਂ ਕੀਤਾ ਜਾਂਦਾ, ਓਦੋਂ ਤੱਕ ਵਾਹਨ ਪੋਰਟਲ 'ਤੇ ਕੋਈ ਵੀ ਵਹੀਕਲ ਨਾਲ ਸਬੰਧਿਤ ਕੰਮ ਜਿਵੇਂ ਕਿ ਆਰ. ਸੀ. ਟਰਾਂਸਫ਼ਰ, ਆਰ. ਸੀ. ਰੀਨਿਊ, ਫ਼ਿਟਨੈਸ ਅਤੇ ਪਰਮਿਟ ਆਦਿ ਦਾ ਕੰਮ ਨਹੀਂ ਹੋ ਸਕੇਗਾ | ਕਿਉਂਕਿ ਵਹੀਕਲਾਂ ਦੇ ਪੈਂਡਿੰਗ ਪਏ ਈ-ਚਲਾਨਾਂ ਨੂੰ ਵਾਹਨ ਪੋਰਟਲ 'ਤੇ ਤਬਦੀਲ ਨਹੀਂ ਕੀਤਾ ਜਾਂਦਾ ਹੈ ਅਤੇ ਚਲਾਨ ਨਾ ਭਰਨ ਦੀ ਸੂਰਤ ਵਿਚ ਵਾਹਨ ਜ਼ਬਤ ਕਰ ਲਿਆ ਜਾਵੇਗਾ |

ਪਿਛਲੀ ਖ਼ਬਰ ਐਕਟਿਵਾ ਸਵਾਰ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ ਅਗਲੀ ਖ਼ਬਰ ਭਾਜਪਾ ਵਲੋਂ ਨਗਰ ਕੌਂਸਲ ਚੋਣਾਂ ਸੰਬੰਧੀ ਅਹਿਮ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।