16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਪਿੰਡ ਮੰਡੀ ਕਲਾਂ ਦੀ ਨਾਬਾਲਗ ਲੜਕੀ ਭੇਦ ਭਰੇ ਹਾਲਾਤ 'ਚ 10 ਦਿਨਾਂ ਤੋਂ ਲਾਪਤਾ <br/>

ਅਜੀਤ ਡੈਸਕ 13-05-2026
ਬਾਲਿਆਂਵਾਲੀ, 12 ਮਈ (ਕੁਲਦੀਪ ਮਤਵਾਲਾ)-ਨੇੜਲੇ ਪਿੰਡ ਮੰਡੀ ਕਲਾਂ ਦੀ ਇੱਕ ਨਾਬਾਲਿਗ ਲੜਕੀ ਭੇਦਭਰੇ ਹਾਲਾਤ 'ਚ ਲਾਪਤਾ ਹੋਣ ਦੀ ਖ਼ਬਰ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਜਰਨੈਲ ਰਾਮ ਦੀ ਨਾਬਾਲਿਗ ਲੜਕੀ ਪਿਛਲੇ 10 ਦਿਨ ਪਹਿਲਾਂ ਅਚਾਨਕ ਘਰੋਂ ਚਲੀ ਗਈ ਸੀ | ਜਿਸ ਦੀ ਪਰਿਵਾਰ ਵਲੋਂ ਕਾਫੀ ਪੜਤਾਲ ਕੀਤੀ, ਪ੍ਰੰਤੂ ਹਾਲੇ ਲੜਕੀ ਦੀ ਕੋਈ ਉੱਘ-ਸੁੱਘ ਨਹੀਂ ਮਿਲੀ | ਉਨ੍ਹਾਂ ਦੱਸਿਆ ਕਿ ਅਸੀ ਲੜਕੀ ਦੇ ਲਾਪਤਾ ਹੋਣ ਸੰਬੰਧੀ ਪੁਲਿਸ ਥਾਣਾ ਬਾਲਿਆਂਵਾਲੀ ਨੂੰ ਕਈ ਦਿਨ ਪਹਿਲਾਂ ਇਤਲਾਹ ਦਿੱਤੀ ਸੀ | ਇਸ ਸੰਬੰਧੀ ਲਾਪਤਾ ਲੜਕੀ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਦਾ ਅੱਜ ਵੱਡਾ ਇਕੱਠ ਕੀਤਾ ਗਿਆ | ਜਿਸ 'ਚ ਥਾਣਾ ਬਾਲਿਆਂਵਾਲੀ ਦੇ ਮੁੱਖ ਅਧਿਕਾਰੀ ਸਬ ਇੰਸਪੈਕਟਰ ਫਰਵਿੰਦਰ ਸਿੰਘ ਨੇ ਪਹੁੰਚ ਕੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਲੜਕੀ ਨੂੰ ਲੱਭਣ ਲਈ ਪੁਲਿਸ ਕਈ ਟੀਮਾਂ ਜੁੱਟੀਆਂ ਹੋਈਆਂ ਹਨ ਅਤੇ ਜਲਦੀ ਲੱਭ ਕੇ ਲੜਕੀ ਨੂੰ ਪਰਿਵਾਰ ਦੇ ਹਵਾਲੇ ਕੀਤਾ ਜਾਵੇਗਾ, ਜਦਕਿ ਲੜਕੀ ਦੇ ਗੁੰਮ ਹੋਣ ਸੰਬੰਧੀ ਕਈ ਦਿਨ ਪਹਿਲਾਂ ਮੁਕੱਦਮਾ ਦਰਜ ਕਰ ਲਿਆ ਸੀ |

ਪਿਛਲੀ ਖ਼ਬਰ ਰਾਸ਼ਨ ਡਿਪੂਆਂ 'ਤੇ ਫੂਡ ਕਮਿਸ਼ਨ ਦਾ ਹੈਲਪਲਾਈਨ ਨੰਬਰ ਲਿਖਣਾ ਯਕੀਨੀ ਬਣਾਇਆ ਜਾਵੇ-ਸੇਖੋਂ <br/> ਅਗਲੀ ਖ਼ਬਰ ਐਕਟਿਵਾ ਸਵਾਰ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।