16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਗੋਨਿਆਣਾ ਮੰਡੀ 'ਚ ਕੌਂਸਲਰ ਬਣਨ ਦੇ ਚਾਹਵਾਨ ਉਮੀਦਵਰ ਅੱਜ ਤੋਂ ਨਾਮਜ਼ਦਗੀਆਂ ਦਾਖ਼ਲ ਕਰਵਾਉਣਗੇ

ਅਜੀਤ ਡੈਸਕ 13-05-2026
ਗੋਨਿਆਣਾ, 12 ਮਈ (ਲਛਮਣ ਦਾਸ ਗਰਗ)-ਰਾਜ ਚੋਣ ਕਮਿਸ਼ਨ ਵਲੋਂ ਨਗਰ ਨਿਗਮ, ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ 26 ਮਈ ਨੂੰ ਕਰਵਾਈਆਂ ਜਾ ਰਹੀਆਂ ਵੋਟਾਂ ਦੀਆਂ ਨਾਮਜ਼ਦਗੀਆਂ ਅੱਜ ਤੋਂ ਸ਼ੂਰੂ ਹੋ ਰਹੀਆਂ ਹਨ | ਜਿਸ ਤਹਿਤ ਗੋਨਿਆਣਾ ਮੰਡੀ ਦੀਆਂ ਨਗਰ ਕੌਂਸਲ ਦੇ ਸਮੂਹ 13 ਵਾਰਡਾਂ ਦੀਆਂ 12301 ਵੋਟਾਂ ਵੀ ਇਸੇ ਹੀ ਦਿਨ ਕਰਵਾਈਆਂ ਜਾ ਰਹੀਆਂ ਹਨ | ਨਗਰ ਕੌਂਸਲ ਵਿਚ ਕੌਂਸਲਰ ਬਣਨ ਦੇ ਚਾਹਵਾਨ ਉਮੀਦਵਰ ਅੱਜ ਤੋਂ ਸਥਾਨਕ ਮਾਰਕਿਟ ਕਮੇਟੀ ਵਿਖੇ ਰਿਟਰਨਿੰਗ ਅਫ਼ਸਰ ਭੀਸ਼ਮ ਪਾਂਡੇ ਨਾਇਬ ਤਹਿਸੀਲਦਾਰ ਗੋਨਿਆਣਾ ਮੰਡੀ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਹਰਪ੍ਰੀਤ ਸਿੰਘ ਧਾਲੀਵਾਲ ਐਸ. ਡੀ. ਓ., ਪੀ. ਡਬਲਯੂ. ਆਰ. ਐਮ. ਡੀ. ਸੀ. ਕੋਲ ਆਪੋ ਆਪਣੀਆਂ ਨਾਮਜ਼ਦਗੀਆਂ ਦਾਖ਼ਲ ਕਰਵਾਉਣਗੇ | ਇਸ ਵਾਰ ਇਲਾਕੇ ਦੇ ਵੋਟਰਾਂ ਨੂੰ ਭਰਮਾਉਣ ਲਈ ਕੁਝ ਪੁਰਾਣੇ ਚਿਹਰੇ ਅਤੇ ਕੁਝ ਨਵੇਂ ਚਿਹਰੇ ਸਾਹਮਣੇ ਆਉਣਗੇ | ਵੋਟਾਂ ਦੌਰਾਨ ਵੋਟਰਾਂ ਨੇ ਦੇਖਣਾ ਹੈ ਕਿ ਕਿਹੜੇ ਉਮੀਦਵਾਰ ਕੌਂਸਲਰ ਬਣ ਕੇ ਇਲਾਕਾ ਨਿਵਾਸੀਆਂ ਦਾ ਕੰਮਕਾਰ ਨੇਪਰੇ ਚੜ੍ਹਾਉਣ ਵਿਚ ਸਹਾਈ ਹੋਣਗੇ ਅਤੇ ਕਿਹੜੇ ਕੌਂਸਲਰ ਬਣ ਕੇ ਲੋਕਾਂ ਦੀਆਂ ਉਮੀਦਾਂ 'ਤੇ ਪਾਣੀ ਫੇਰਣਗੇ | ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ |
ਪਿਛਲੀ ਖ਼ਬਰ ਡਾ. ਬਲਵੀਰ ਸਿੰਘ ਇੰਸਟੀਟਿਊਟ ਵਿਖੇ ਵਿਸ਼ਵ ਨਰਸਿੰਗ ਦਿਵਸ ਮੌਕੇ ਸਮਾਗਮ ਅਗਲੀ ਖ਼ਬਰ ਸੈਕਰਡ ਹਾਰਟ ਸਕੂਲ ਸੰਗਤ ਦਾ ਨਤੀਜਾ ਸ਼ਾਨਦਾਰ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।