17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਗਲੋਬਲ ਡਿਸਕਵਰੀ 'ਚ ਆਪੇ੍ਰਸ਼ਨ ਸੰਧੂਰ ਦੀ ਵਰ੍ਹੇਗੰਢ ਮੌਕੇ ਜੋਸ਼ੀਲੇ ਭਾਸ਼ਨ <br/>

ਅਜੀਤ ਡੈਸਕ 13-05-2026
ਲਹਿਰਾ ਮੁਹੱਬਤ, 12 ਮਈ (ਸੁਖਪਾਲ ਸਿੰਘ ਸੁੱਖੀ)-ਸਰਾਫ ਐਜੂਬੀਕਨਜ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ 'ਚ ਸਕੂਲ ਪਿ੍ੰਸੀਪਲ ਕਾਵਿਆ ਅਸੀਜਾ ਦੀ ਅਗਵਾਈ ਹੇਠ ਮਿਸ਼ਨ ਸਿੰਧੂਰ ਦੀ ਵਰ੍ਹੇਗੰਢ ਮੌਕੇ ਭਾਰਤੀ ਫ਼ੌਜ ਦੇ ਸਹਿਯੋਗ ਨਾਲ ਇੱਕ ਪ੍ਰੇਰਣਾਦਾਇਕ ਭਾਸ਼ਣ ਤੇ ਸੈਮੀਨਾਰ ਕਰਵਾਇਆ ਗਿਆ | ਇਸ ਵਿਸ਼ੇਸ਼ ਮੌਕੇ 'ਤੇ ਆਰਮੀ ਏਅਰ ਡਿਫੈਂਸ, ਬਠਿੰਡਾ ਕੈਂਟ ਤੋਂ ਲੈਫ਼ਟੀਨੈਂਟ ਕਰਨਲ ਵਿਜੈ ਰਾਵਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ | ਲੈਫ਼ਟੀਨੈਂਟ ਕਰਨਲ ਵਿਜੈ ਰਾਵਾ ਨੇ ਆਪਣੇ ਫ਼ੌਜੀ ਅਨੁਭਵ ਵਿਦਿਆਰਥੀਆਂ ਨਾਲ ਸਾਂਝੇ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਜੰਮੂ-ਕਸ਼ਮੀਰ ਵਿਚ ਸੱਤ ਸਾਲ ਤੋਂ ਵੱਧ ਸਮੇਂ ਤੱਕ ਕਾਊਾਟਰ ਟੈਰਰਿਜ਼ਮ ਆਪੇ੍ਰਸ਼ਨਾਂ ਵਿਚ ਸੇਵਾ ਨਿਭਾਈ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪੇ੍ਰਸ਼ਨ ਸਿੰਦੂਰ ਦੀ ਪੂਰੀ ਪ੍ਰਕਿਰਿਆ ਵਿਸਥਾਰ ਨਾਲ ਸਮਝਾਈ ਅਤੇ ਦੱਸਿਆ ਕਿ ਕਿਸ ਤਰ੍ਹਾਂ ਭਾਰਤੀ ਫ਼ੌਜ ਪੂਰੀ ਚੌਕਸੀ, ਰਣਨੀਤੀ ਅਤੇ ਤਕਨੀਕੀ ਦਖ਼ਲ ਨਾਲ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦੀ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਬਾਰੇ ਵੀ ਜਾਣਕਾਰੀ ਦਿੱਤੀ | ਜਿਸ ਵਿਚ ਬੇਗੁਨਾਹ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ | ਇਸ ਹਮਲੇ ਦੇ ਜਵਾਬ ਵਜੋਂ ਭਾਰਤੀ ਫ਼ੌਜ ਵਲੋਂ 7 ਮਈ 2025 ਨੂੰ ਆਪੇ੍ਰਸ਼ਨ ਸਿੰਧੂਰ ਚਲਾਇਆ ਗਿਆ | ਇਸ ਸਾਂਝੇ ਸੈਨਿਕ ਅਭਿਆਨ ਵਿਚ ਭਾਰਤੀ ਵਾਯੂ ਸੈਨਾ ਅਤੇ ਥਲ ਸੈਨਾ ਨੇ ਮਿਲਜੁਲ ਕੇ ਅੱਤਵਾਦੀ ਠਿਕਾਣਿਆਂ 'ਤੇ ਕਾਰਵਾਈ ਕੀਤੀ | ਇਸ ਅਭਿਆਨ ਨੇ ਦੁਨੀਆ ਅੱਗੇ ਭਾਰਤ ਦੀ ਸੈਨਿਕ ਤਾਕਤ, ਰਣਨੀਤਿਕ ਸਮਰੱਥਾ ਅਤੇ ਅੱਤਵਾਦ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਨੂੰ ਮਜ਼ਬੂਤੀ ਨਾਲ ਪੇਸ਼ ਕੀਤਾ | ਲੈਫ਼ਟੀਨੈਂਟ ਕਰਨਲ ਵਿਜੈ ਰਾਵਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਸਹੀ ਸੋਸ਼ਲ ਮੀਡੀਆ ਅਤੇ ਖ਼ਬਰ ਮਾਧਿਅਮਾਂ ਰਾਹੀਂ ਦੇਸ਼-ਦੁਨੀਆ ਦੀਆਂ ਮਹੱਤਵਪੂਰਨ ਘਟਨਾਵਾਂ ਅਤੇ ਫ਼ੌਜ ਨਾਲ ਜੁੜੀਆਂ ਜਾਣਕਾਰੀਆਂ ਬਾਰੇ ਸਚੇਤ ਰਹਿਣ ਤਾਂ ਜੋ ਉਨ੍ਹਾਂ ਵਿਚ ਰਾਸ਼ਟਰਹਿੱਤ ਪ੍ਰਤੀ ਸਮਝ ਅਤੇ ਜਾਗਰੂਕਤਾ ਵਿਕਸਿਤ ਹੋਵੇ | ਭਾਸ਼ਣ ਤੋਂ ਬਾਅਦ ਪਾਵਰ ਪੁਆਇੰਟ ਪ੍ਰਸਤੁਤੀ ਅਤੇ ਪ੍ਰਸ਼ਨੋਤਰੀ ਸੈਸ਼ਨ ਵੀ ਕੀਤਾ ਗਿਆ | ਬੱਚਿਆਂ ਵਲੋਂ ਦੇਸ਼ ਭਗਤੀ ਨਾਲ ਭਰਪੂਰ ਸੱਭਿਆਚਾਰਕ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ | ਇਸ ਮੌਕੇ ਉਪ-ਚੇਅਰਮੈਨ ਅਮਿਤ ਸਰਾਫ ਨੇ ਕਿਹਾ ਕਿ ਭਾਰਤੀ ਫ਼ੌਜ ਦੇ ਅਧਿਕਾਰੀ ਵਲੋਂ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਨਾ ਮਾਣ ਵਾਲੀ ਗੱਲ ਹੈ | ਅੰਤ ਵਿਚ ਸਕੂਲ ਪ੍ਰਬੰਧਨ ਵਲੋਂ ਮਿਸ ਨੰਦਿਨੀ ਗਰਗ ਨੇ ਲੈਫਟਿਨੈਂਟ ਕਰਨਲ ਵਿਜੈ ਰਾਵਾ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਸਫ਼ਾਈ ਸੇਵਕ ਅਤੇ ਸੀਵਰੇਜ ਵਰਕਰਜ਼ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਅਗਲੀ ਖ਼ਬਰ ਸ਼ਹਿਰ 'ਚ ਗੰਦਗੀ ਫੈਲਣ ਕਾਰਨ ਲੋਕ ਹੋ ਰਹੇ ਪੇ੍ਰਸ਼ਾਨ <br/> ਸਫ਼ਾਈ ਸੇਵਕ ਅਤੇ ਸੀਵਰੇਜ ਵਰਕਰਜ਼ ਯੂਨੀਅਨ ਵਲੋਂ ਆਪਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।