08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਜ਼ਿਲ੍ਹਾ ਯੋਜਨਾ ਬੋਰਡ ਦਾ ਸਾਬਕਾ ਚੇਅਰਮੈਨ ਅੰਮਿ੍ਤ ਲਾਲ ਅਗਰਵਾਲ ਨਿਗਮ ਚੋਣਾਂ 'ਚ ਕੁੱਦਿਆ <br/>

ਅਜੀਤ ਡੈਸਕ 15-05-2026
ਬਠਿੰਡਾ, 14 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਅੰਦਰ ਸਥਾਨਕ ਸਰਕਾਰਾਂ ਵਿਭਾਗ ਦੀਆਂ ਚੋਣਾਂ ਦਾ ਬਿਗੁਲ ਵੱਜਦਿਆਂ ਹੀ ਵੱਖ-ਵੱਖ ਸਿਆਸੀ ਧਿਰਾਂ ਮੈਦਾਨ 'ਚ ਡੱਟ ਗਈਆਂ ਹਨ ਤੇ ਸਥਾਨਕ ਪੱਧਰ ਦੇ ਆਗੂ ਇਨ੍ਹਾਂ ਚੋਣਾਂ ਲਈ ਟਿਕਟਾਂ ਹਾਸਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਪਰ ਕਿਸੇ ਵੀ ਸਿਆਸੀ ਧਿਰ ਦਾ ਕੋਈ ਵੱਡਾ ਆਗੂ ਇਹ ਚੋਣਾਂ ਲੜਨ ਲਈ ਮੈਦਾਨ 'ਚ ਦਿਖਾਈ ਨਹੀਂ ਦੇ ਰਿਹਾ ਹੈ ਪਰ ਸੂਬੇ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ (ਆਪ) ਬਠਿੰਡਾ ਦਾ ਇਕ ਸਾਬਕਾ ਚੇਅਰਮੈਨ ਇਨ੍ਹਾਂ ਚੋਣਾਂ 'ਚ ਕੁੱਦਿਆ ਹੈ | ਆਪ ਦੇ ਟਕਸਾਲੀ ਵਲੰਟੀਅਰ ਵਜੋਂ ਜਾਣੇ ਜਾਂਦੇ ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ ਦੇ ਸਾਬਕਾ ਚੇਅਰਮੈਨ ਅੰਮਿ੍ਤ ਲਾਲ ਅਗਰਵਾਲ ਦੇ ਕੌਂਸਲਰ ਦੀ ਚੋਣ ਲੜਨ ਦੇ ਫ਼ੈਸਲੇ ਨੂੰ ਪਾਰਟੀ ਹਾਈਕਮਾਂਡ ਹੀ ਨਹੀਂ ਸਗੋਂ ਵਿਰੋਧੀ ਧਿਰਾਂ ਨੂੰ ਵੀ ਹੈਰਾਨ ਕਰਕੇ ਰੱਖ ਦਿੱਤਾ ਹੈ, ਕਿਉਂਕਿ ਜ਼ਿਆਦਾਤਰ ਆਗੂ ਜਦੋਂ ਕਿਸੇ ਵੀ ਉੱਚ-ਪਦਵੀ 'ਤੇ ਪਹੁੰਚ ਜਾਂਦੇ ਹਨ ਤਾਂ ਉਹ ਫੇਰ ਹੇਠਲੀਆਂ ਅਜਿਹੀਆਂ ਚੋਣਾਂ 'ਚ ਉਮੀਦਵਾਰ ਵਜੋਂ ਸਿੱਧੇ ਤੌਰ 'ਤੇ ਹਿੱਸਾ ਬਣਦੇ ਨਹੀਂ ਦੇਖੇ ਹਨ ਪਰ ਅਗਰਵਾਲ ਅਜਿਹੇ ਪਹਿਲੇ ਆਗੂ ਹਨ, ਜਿਨ੍ਹਾਂ ਨੇ ਉੱਚ ਅਹੁਦੇ 'ਤੇ ਬੈਠਣ ਦੇ ਬਾਵਜੂਦ ਆਪਣੀ ਜ਼ਮੀਨੀ ਪੱਧਰ 'ਤੇ ਸਿਆਸੀ ਪਕੜ ਅਤੇ ਪਹੁੰਚ ਨੂੰ ਪਰਖਣ ਦਾ ਤਹੱਈਆ ਕੀਤਾ ਹੈ | ਉਨ੍ਹਾਂ ਨੇ ਆਪ ਦੇ ਉਮੀਦਵਾਰ ਵਜੋਂ ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 16 ਤੋਂ ਕੌਂਸਲਰ ਦੀ ਚੋਣ ਲੜਨ ਦੀ ਦਾਅਵੇਦਾਰੀ ਪੇਸ਼ ਕੀਤੀ ਹੈ | ਇਸ ਸਬੰਧੀ ਉਨ੍ਹਾਂ ਦਾ ਕਹਿਣਾ ਸੀ ਕਿ ਲੋਕਾਂ ਵਲੋਂ ਮਿਲੇ ਪਿਆਰ-ਸਤਿਕਾਰ ਸਦਕਾ ਉਹ ਕੌਂਸਲਰ ਦੀ ਚੋਣ ਲੜਨ ਲਈ ਮੈਦਾਨ ਵਿਚ ਆਏ ਹਨ | ਅਗਰਵਾਲ ਨੇ ਉਮੀਦ ਪ੍ਰਗਟ ਕੀਤੀ ਕਿ ਪਾਰਟੀ ਨੀਤੀਆਂ, ਸਰਕਾਰ ਅਤੇ ਉਨ੍ਹਾਂ ਦੇ ਕੰਮਾਂ ਨੂੰ ਦੇਖਦਿਆਂ ਲੋਕ ਉਨ੍ਹਾਂ ਨੂੰ ਮੁੜ ਮਾਣ-ਸਤਿਕਾਰ ਬਖ਼ਸ਼ਣਗੇ |

ਪਿਛਲੀ ਖ਼ਬਰ ਪਲੇਅ ਵੇਅ ਸਕੂਲਾਂ ਦੀ ਰਜਿਸਟ੍ਰੇਸ਼ਨ ਲਈ ਨਵੀਆਂ ਹਦਾਇਤਾਂ ਜਾਰੀ ਅਗਲੀ ਖ਼ਬਰ ਸੀ. ਬੀ. ਐਸ. ਈ. ਦੇ 12ਵੀਂ ਦੇ ਨਤੀਜਿਆਂ 'ਚੋਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।