18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸੱਤ ਜ਼ਿਲਿ੍ਹਆਂ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਜੇ.ਈ.ਈ./ਨੀਟ ਸਮਰ ਬੂਟ ਕੈਂਪ ਦਾ ਆਗਾਜ਼ <br/>

ਅਜੀਤ ਡੈਸਕ 07-06-2026
ਬਠਿੰਡਾ, 6 ਜੂਨ (ਅੰਮਿ੍ਤਪਾਲ ਸਿੰਘ ਵਲ•ਾਣ)- ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ਵਿਚ ਇਕ ਹੋਰ ਨਵੀਂ ਪਹਿਲ ਕਦਮੀ ਕਰਦਿਆਂ ਸਰਕਾਰੀ ਸਕੂਲਾਂ ਦੇ ਮੈਰੀਟੋਰੀਅਸ ਵਿਦਿਆਰਥੀਆਂ ਲਈ ਵਿਸ਼ੇਸ਼ ਸਮਰ ਬੂਟ ਕੈਂਪਾਂ ਦਾ ਆਯੋਜਨ ਬਠਿੰਡਾ ਦੇ ਮੈਰੀਟੋਰੀਅਸ ਸਕੂਲ ਵਿਖੇ ਕੀਤਾ ਗਿਆ, ਜਿਸ ਵਿਚ ਸੱਤ ਜ਼ਿਲਿਆਂ ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਲੁਧਿਆਣਾ ਤੋਂ ਮੈਰੀਟੋਰੀਅਸ, ਐਸ.ਓ.ਈ ਅਤੇ ਨਾਨ ਐਸ.ਓ.ਈ ਸਕੂਲਾਂ ਦੇ 618 ਵਿਦਿਆਰਥੀ ਭਾਗ ਲੈ ਰਹੇ ਹਨ¢ ਕੋਚਿੰਗ ਲਈ ਫਿਜ਼ਿਕਸ ਵਾਲਾ ਅਤੇ ਅਵੰਤੀ ਗਰੁੱਪ ਦੇ ਕੁੱਲ 21 ਵਿਸ਼ੇਸ਼ ਵਿਸ਼ਾ ਮਾਹਿਰ ਲਗਾਤਾਰ 24 ਦਿਨ ਵਿਦਿਆਰਥੀਆਂ ਨੂੰ ਜੇਈਈ ਅਤੇ ਨੀਟ ਦੀ ਟ੍ਰੇਨਿੰਗ ਦੇਣਗੇ¢ ਇਸ ਸਮਰ ਬੂਟ ਕੈਂਪ ਦੇ ਉਦਘਾਟਨ ਮੌਕੇ ਜਿੱਥੇ ਜ਼ਿਲ•ਾ ਸਿੱਖਿਆ ਅਫ਼ਸਰ (ਸੈਕੰ.ਸਿੱਖਿਆ) ਬਠਿੰਡਾ ਸ੍ਰੀਮਤੀ ਮਮਤਾ ਖੁਰਾਣਾ ਸੇਠੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪੰਜਾਬ ਸਰਕਾਰ ਦੇ ਇਸ ਕਾਰਜ ਨੂੰ ਨਿੱਠ ਕੇ ਸਿਰੇ ਚੜ•ਾਉਣ ਦੀ ਤਾਕੀਦ ਕੀਤੀ, ਉੱਥੇ ਮੈਰੀਟੋਰੀਅਸ ਸਕੂਲ, ਬਠਿੰਡਾ ਦੇ ਪਿ੍ੰਸੀਪਲ ਡਾ. ਗੁਰਦੀਪ ਸਿੰਘ ਸਿੱਧੂ ਅਤੇ ਕੈਂਪ ਕੋਆਰਡੀਨੇਟਰ ਡਾ. ਜਸਬੀਰ ਸਿੰਘ ਢਿੱਲੋਂ ਅਤੇ ਹੈੱਡ ਮਿਸਟ੍ਰੈਸ ਸ਼੍ਰੀਮਤੀ ਰਿਤੂ ਚੌਧਰੀ ਨੇ ਪੰਜਾਬ ਸਿੱਖਿਆ ਵਿਭਾਗ ਦੇ ਇਸ ਵਿਲੱਖਣ ਕਾਰਜ ਲਈ ਮੱੁਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ¢

ਪਿਛਲੀ ਖ਼ਬਰ ਲਿਬਰੇਸ਼ਨ ਅਤੇ ਆਰ. ਐਮ. ਪੀ. ਆਈ. ਵਲੋਂ ਲੁਧਿਆਣਾ ਵਿਖੇ ਸਾਂਝੀ ਕਨਵੈੱਨਸ਼ਨ ਅੱਜ <br/> ਅਗਲੀ ਖ਼ਬਰ ਅਕਾਲੀ ਆਗੂ ਕਰਮਜੀਤ ਕੌਰ ਸਮਾਓਾ ਦਾ ਕੀਤਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।