25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਮੱਲਖੰਭ ਐਸੋਸੀਏਸ਼ਨ ਵਲੋਂ ਨਵ-ਨਿਯੁਕਤ ਕੌਂਸਲਰ ਸਨਮਾਨਿਤ <br/>

ਅਜੀਤ ਡੈਸਕ 08-06-2026
ਗੋਨਿਆਣਾ, 7 ਜੂਨ (ਲਛਮਣ ਦਾਸ ਗਰਗ): ਮੱਲਖੰਭ ਐਸੋਸੀਏਸ਼ਨ ਗੋਨਿਆਣਾ ਵਲੋਂ ਸਨਮਾਨ ਸਮਾਰੋਹ ਅੱਜ ਮੱਲਖੰਭ ਐਸੋਸੀਏਸ਼ਨ ਗੋਨਿਆਣਾ ਵਲੋਂ ਆਪਣੇ ਐਸੋਸੀਏਸ਼ਨ ਦੇ ਦੋ ਮੈਂਬਰ ਸੰਦੀਪ ਕੁਮਾਰ ਬਿੰਟਾ ਅਤੇ ਸੰਦੀਪ ਕੁਮਾਰ ਗਰੋਵਰ (ਐਸ.ਕੇ.) ਨੂੰ, ਜੋ ਕਿ ਗੋਨਿਆਣਾ ਮੰਡੀ ਐਮ.ਸੀ. ਚੋਣਾਂ ਵਿਚ ਜੇਤੂ ਰਹੇ ਹਨ, ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੂੰ ਐਵਾਰਡ ਭੇਟ ਕਰਕੇ ਮਾਣ-ਸਨਮਾਨ ਦਿੱਤਾ ਗਿਆ | ਸਮਾਰੋਹ ਦੌਰਾਨ ਐਸੋਸੀਏਸ਼ਨ ਦੀ ਪੂਰੀ ਟੀਮ ਮੌਜੂਦ ਰਹੀ | ਇਸ ਵਿਚ ਚੇਅਰਮੈਨ ਐਸ.ਪੀ. ਮੋਂਗਾ, ਪ੍ਰਧਾਨ ਸੰਦੀਪ ਬਿੰਟਾ, ਸਕੱਤਰ ਮੱਖਣ ਲਾਲ, ਕੈਸ਼ੀਅਰ ਆਸ਼ੂ ਰੋਮਾਣਾ, ਪੀ.ਆਰ.ਓ. ਅਮਨ ਜਿੰਦਲ, ਜੁਆਇੰਟ ਸਕੱਤਰ ਭੂਪੇਸ਼ ਸਿੰਗਲਾ, ਵਾਈਸ ਪ੍ਰਧਾਨ ਅਨਮੋਲ ਅਤੇ ਵਿਸ਼ਾਲ, ਕੋਆਰਡੀਨੇਟਰ ਮੀਡੀਆ ਚਾਹਤ, ਕੋਆਰਡੀਨੇਟਰ ਸੰਦੀਪ ਐਸ.ਕੇ., ਮਨੋਜ ਅਤੇ ਵਿਸ਼ਾਲ ਹਾਜ਼ਰ ਸਨ | ਸਾਰੇ ਮੈਂਬਰਾਂ ਨੇ ਜੇਤੂ ਕੌਂਸਲਰ ਮੈਂਬਰਾਂ ਨੂੰ ਦਿਲੋਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ | ਐਸੋਸੀਏਸ਼ਨ ਵਲੋਂ ਆਸ ਪ੍ਰਗਟਾਈ ਕਿ ਉਹ ਗੋਨਿਆਣਾ ਮੰਡੀ ਦੇ ਵਿਕਾਸ ਅਤੇ ਲੋਕ ਭਲਾਈ ਲਈ ਨਿਰੰਤਰ ਕੰਮ ਕਰਦੇ ਰਹਿਣਗੇ |

ਪਿਛਲੀ ਖ਼ਬਰ ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸਡ ਮੁਲਾਜ਼ਮਾਂ ਵਲੋਂ 9 ਤੋਂ ਪੱਕੇ ਧਰਨੇ ਦਾ ਐਲਾਨ ਅਗਲੀ ਖ਼ਬਰ ਸੀ.ਪੀ.ਆਈ. ਵਲੋਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਕਨਵੈਨਸ਼ਨ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।