ਮਹਿਮਾ ਸਰਜਾ, 7 ਜੂਨ (ਬਲਦੇਵ ਸੰਧੂ)- ਭੁੱਚੋ ਮੰਡੀ ਵਿਧਾਨ ਸਭਾ ਹਲਕੇ ਦੀ ਸਿਆਸਤ 'ਚ ਇਸ ਸਮੇਂ ਮਾਰਕੀਟ ਕਮੇਟੀ ਭੁੱਚੋ ਦੇ ਚੇਅਰਮੈਨ ਸੁਰਿੰਦਰ ਸਿੰਘ ਬਿੱਟੂ ਦਾ ਨਾਮ ਖ਼ਾਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ¢ ਆਮ ਆਦਮੀ ਪਾਰਟੀ ਦੀ ਅਗਲੀ ਵਿਧਾਨ ਸਭਾ ਚੋਣ ਲਈ ਉਨ੍ਹਾਂ ਨੂੰ ਇਕ ਮਜ਼ਬੂਤ ਅਤੇ ਸੰਭਾਵੀ ਦਾਅਵੇਦਾਰ ਵਜੋਂ ਦੇਖਿਆ ਜਾ ਰਿਹਾ ਹੈ ¢ ਸੁਰਿੰਦਰ ਸਿੰਘ ਬਿੱਟੂ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕਾਂਗਰਸ ਪਾਰਟੀ ਤੋਂ ਕੀਤੀ ¢ ਇਸ ਦÏਰਾਨ ਉਹ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਵਾਈਸ ਚੇਅਰਮੈਨ ਵੀ ਰਹੇ ¢ ਬਾਅਦ ਵਿਚ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਅਤੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਵਜੋਂ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਵਿਚ ਸਰਗਰਮ ਭੂਮਿਕਾ ਨਿਭਾਈ ¢ ਸੰਗਠਨਾਤਮਿਕ ਸਮਰੱਥਾ ਅਤੇ ਕਾਰਕੁਨਾਂ ਨਾਲ ਨੇੜਲੇ ਰਿਸ਼ਤਿਆਂ ਨੇ ਉਨ੍ਹਾਂ ਨੂੰ ਪਾਰਟੀ ਅੰਦਰ ਵੀ ਇਕ ਮਜ਼ਬੂਤ ਸਥਾਨ ਦਿਵਾਇਆ ¢ ਮੌਜੂਦਾ ਸਮੇਂ ਮਾਰਕੀਟ ਕਮੇਟੀ ਭੁੱਚੋ ਦੇ ਚੇਅਰਮੈਨ ਹੋਣ ਕਰਕੇ ਉਨ੍ਹਾਂ ਦਾ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਅਤੇ ਮੰਡੀ ਨਾਲ ਜੁੜੇ ਹੋਰ ਵਰਗਾਂ ਨਾਲ ਰੋਜ਼ਾਨਾ ਸੰਪਰਕ ਬਣਿਆ ਰਹਿੰਦਾ ਹੈ ¢ ਉਨ੍ਹਾਂ ਦੀ ਪਰਿਵਾਰਕ ਪਿਛੋਕੜ ਵੀ ਇਲਾਕੇ 'ਚ ਖ਼ਾਸ ਮਾਣ-ਸਤਿਕਾਰ ਵਾਲੀ ਮੰਨੀ ਜਾਂਦੀ ਹੈ ¢ ਉਨ੍ਹਾਂ ਦੇ ਪਿਤਾ ਸਵਰਗਵਾਸੀ ਸੂਬੇਦਾਰ ਕਰਮ ਸਿੰਘ ਦੂਜੀ ਸੰਸਾਰ ਜੰਗ ਦੇ ਸੈਨਿਕ ਰਹੇ ¢ ਉਨ੍ਹਾਂ ਦੀ ਧਰਮ ਪਤਨੀ ਗੁਰਜੀਤ ਕੌਰ ਇਸ ਵੇਲੇ ਪਿੰਡ ਮਹਿਮਾ ਸਰਜਾ ਦੀ (ਮਹਿਲਾ) ਸਰਪੰਚ ਵਜੋਂ ਸਮਾਜਿਕ ਤੇ ਵਿਕਾਸੀ ਕਾਰਜਾਂ 'ਚ ਸਰਗਰਮ ਭੂਮਿਕਾ ਨਿਭਾ ਰਹੇ ਹਨ ¢ ਭੁੱਚੋ ਹਲਕੇ ਦੀ ਨੁਮਾਇੰਦਗੀ ਇਸ ਵੇਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਕਰ ਰਹੇ ਹਨ, ਪਰ ਆਉਣ ਵਾਲੀਆਂ ਪੰਜਾਬ ਚੋਣਾਂ ਨੂੰ ਲੈ ਕੇ ਪਾਰਟੀ ਅੰਦਰ ਕਈ ਨਾਂ ਚਰਚਾ ਵਿਚ ਹਨ¢ ਇਨ੍ਹਾਂ ਵਿਚ ਸੁਰਿੰਦਰ ਸਿੰਘ ਬਿੱਟੂ ਦਾ ਨਾਮ ਵੀ ਪ੍ਰਮੁੱਖ ਤੌਰ 'ਤੇ ਲਿਆ ਜਾ ਰਿਹਾ ਹੈ, ਕਿਉਂਕਿ ਉਹ ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਵਧੀਆ ਪਹੁੰਚ ਅਤੇ ਜਾਣ-ਪਛਾਣ ਰੱਖਦੇ ਹਨ ¢ ਸਿਆਸੀ ਹਲਕਿਆਂ 'ਚ ਇਹ ਚਰਚਾ ਵੀ ਜ਼ੋਰਾਂ 'ਤੇ ਹੈ ਕਿ ਪਾਰਟੀ ਆਉਣ ਵਾਲੀਆਂ ਚੋਣਾਂ ਵਿੱਚ ਮੌਜੂਦਾ ਚਿਹਰੇ 'ਤੇ ਭਰੋਸਾ ਕਰੇਗੀ ਜਾਂ ਨਵਾਂ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰੇਗੀ ¢ ਪਰ ਅੰਤਿਮ ਫੈਸਲਾ ਪਾਰਟੀ ਦੇ ਅੰਦਰੂਨੀ ਸਰਵੇਖਣ, ਲੋਕਾਂ ਦੀ ਫੀਡਬੈਕ ਅਤੇ ਸੰਗਠਨਾਤਮਿਕ ਅੰਕੜਿਆਂ ਦੇ ਆਧਾਰ 'ਤੇ ਹੀ ਹੋਵੇਗਾ ¢