26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਗੁਰਮਤਿ ਸਿਖਲਾਈ ਕੈਂਪ ਦੀ ਆਰੰਭਤਾ ਅੱਜ

ਅਜੀਤ ਡੈਸਕ 08-06-2026
ਬਠਿੰਡਾ, 7 ਜੂਨ (ਪੱਤਰ ਪ੍ਰੇਰਕ)- ਸਥਾਨਕ ਸ਼ਹਿਰ ਦੀ ਨਿਰੋਲ ਧਾਰਮਿਕ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਰਜਿ: 546 ਵਲੋਂ ਸ਼ਹਿਰ 'ਚ ਗੁਰਮਤਿ ਸਿਖਲਾਈ ਕੈਂਪ ਅੱਜ ਸਥਾਨਕ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਗੁਰਮਤਿ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਲਗਾਏ ਜਾ ਰਹੇ ਹਨ | ਇਸ ਕੈਂਪ ਦੌਰਾਨ ਬੱਚਿਆਂ ਦੇ ਚਾਰ ਗਰੁੱਪ ਬਣਾ ਕੇ ਗੁਰਮਤਿ ਗਿਆਨ ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਬਾਰੇ ਭਰਪੂਰ ਜਾਣਕਾਰੀ ਦਿੱਤੀ ਜਾਂਦੀ ਹੈ¢ ਇਸ ਧਾਰਮਿਕ ਸਿਖਲਾਈ ਲਈ ਕਲਾਸਾਂ 8 ਵਜੇ ਤੋਂ 12 ਵਜੇ ਤੱਕ 14 ਜੂਨ ਤੱਕ ਲਗਾਈਆਂ ਜਾਣਗੀਆਂ | ਇਸ ਮੌਕੇ ਮੁੱਖ ਸੇਵਾਦਾਰ ਅਵਤਾਰ ਸਿੰਘ ਕੈਂਥ, ਗੁਰਦਰਸ਼ਨ ਸਿੰਘ ਅਕਾਲੀ, ਸੋਹਣ ਸਿੰਘ, ਅਮਰਜੀਤ ਸਿੰਘ, ਗੁਰਚਰਨ ਸਿੰਘ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਕਿਹਾ ਕਿ ਕੈਂਪ 'ਚ ਸ਼ਾਮਿਲ ਬੱਚਿਆਂ ਨੂੰ ਸਬਦ ਗੁਰੂ ਨਾਲ ਜੁੜਨ, ਜਾਨ ਮਾਰੂ ਨਸ਼ਿਆਂ ਤੋਂ ਬੱਚਣ ਅਤੇ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ ਜਾਵੇ ਗਾ | ਕੈਂਪ ਦੇ ਅੰਤਿਮ ਦਿਨ ਸੁਸਾਇਟੀ ਮੈਂਬਰਾਂ ਅਤੇ ਸ਼ਹਿਰ ਦੇ ਪਤਵੰਤਿਆਂ ਵਲੋਂ ਬੱਚਿਆਂ ਨੂੰ ਸੁਸਾਇਟੀ ਦਾ ਸਨਮਾਨ ਚਿੰਨਾਂ ਅਤੇ ਬੱਚਿਆਂ ਨੂੰ ਧਾਰਮਿਕ ਪੁਸਤਕਾਂ, ਕੜੇ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ |

ਪਿਛਲੀ ਖ਼ਬਰ ਪ੍ਰਗਟ ਸਿੰਘ ਐਸ.ਸੀ.ਵਿੰਗ ਬਲਾਕ ਨਥਾਣਾ ਦੇ ਦੁਬਾਰਾ ਪ੍ਰਧਾਨ ਚੁਣੇ <br/> ਅਗਲੀ ਖ਼ਬਰ ਬੂਥ ਲੈਵਲ ਅਫ਼ਸਰਾਂ ਵਲੋਂ ਲੋੜੀਂਦੀ ਸੁਰੱਖਿਆ ਅਤੇ ਮਾਨ-ਸਨਮਾਨ ਦੇਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।