ਬਠਿੰਡਾ, 7 ਜੂਨ (ਅਵਤਾਰ ਸਿੰਘ ਕੈਂਥ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜ਼ਿਲ੍ਹਾ ਸੈਸ਼ਨ ਜੱਜ ਸੀ.ਜੇ.ਐਮ. ਸ੍ਰੀਮਤੀ ਬਲਜਿੰਦਰ ਕੌਰ ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਮਾਜ 'ਚ ਫੈਲ ਰਹੀਆਂ ਬੁਰਾਈਆਂ ਨਾਲਸਾ ਸਕੀਮਾਂ, ਔਰਤਾਂ ਨੂੰ ਬਰਾਬਰ ਹੱਕਾਂ ਬਾਰੇ ਵਿਸ਼ੇਸ਼ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਕੈਂਪ ਸੈਮੀਨਾਰ 'ਚ ਪੈਰਾ ਲੀਗਲ ਵਲੰਟੀਅਰ ਸ੍ਰੀਮਤੀ ਸ਼ਸ਼ੀ ਸਿੱਕਾ ਮੁੱਖ ਬੁਲਾਰੇ ਵਲੋਂ ਸ਼ਹਿਰ 'ਚ ਅਤੇ ਪਿੰਡਾਂ ਦੇ ਸੰਦੇਹਾ, ਰਾਜਗੜ੍ਹ ਕੁੰਬੇ, ਘੁੰਮਣ ਕਲਾ, ਕੋਟਲੀ ਖ਼ੁਰਦ ਦੇ ਪੇਂਡੂ ਪੀੜਤ ਵਿਅਕਤੀਆਂ ਨੂੰ ਨਿਆਂ ਲਈ ਜੰਗਲੀ ਜਾਨਵਰਾਂ ਦੇ ਹਮਲੇ ਕਾਰਨ ਸਰੀਰਕ ਸੱਟ ਉਹਦੇ ਲਈ ਤੇ ਨਾਲਸਾ ਵਿਚ ਸਕੀਮ ਅਨੁਸਾਰ ਗਰੀਬੀ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨੂੰ ਉਨ੍ਹਾਂ ਦੇ ਬੁਨਿਆਦੀ ਹੱਕ ਤੇ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਲਈ ਕਾਨੂੰਨੀ ਲੋਕ ਅਦਾਲਤਾਂ ਬਾਰੇ ਸਕੀਮ ਨਸ਼ਾ ਮੁਕਤ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਬਾਰੇ ਬਾਲ ਵਿਆਹ ਬਾਰੇ ਤੇ ਵਰਲਡ ਅਰਥ ਦੀ ਵਾਤਾਵਰਨ ਨੂੰ ਸੁਰੱਖਿਆ ਅਤੇ ਧੱਖੀ ਦਾ ਉਹਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਰੁੱਖ ਲਗਾਉਣ ਲਈ ਧਰਤੀ ਨੂੰ ਸਾਫ਼ ਸੁਥਰਾ ਰੱਖਣ ਲਈ ਤੇ ਨਾਲ ਸਹਾਇਤਾ ਸਕੀਮ ਪੇਂਡੂ ਅਤੇ ਜ਼ਮੀਨੀ ਪੱਧਰ 'ਤੇ ਕਾਨੂੰਨੀ ਜਾਗਰੂਕਾਂ ਬਾਰੇ ਉਨ੍ਹਾਂ ਨੂੰ ਦੱਸਿਆ ਆਮ ਲੋਕਾਂ ਨੂੰ ਸੁਰੱਖਿਆ ਕਾਨੂੰਨਾਂ ਬਾਰੇ ਚਰਚਾ ਕਰਦਿਆਂ ਭਾਰਤੀ ਸੰਵਿਧਾਨ ਵਿਚ ਦਰਜ ਮੌਲਿਕ ਅਧਿਕਾਰਾਂ ਅਤੇ ਕਰਤੱਵਾਂ ਬਾਰੇ ਉਨ੍ਹਾਂ ਸਮਾਜਿਕ ਬੁਰਾਈਆਂ ਵਿਰੁੱਧ ਬਣੇ ਕਾਨੂੰਨਾਂ ਬਾਰੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿਚ ਜਾਗਰੂਕ ਨਾਗਰਿਕ ਦੀ ਭੂਮਿਕਾ ਨਿਭਾਉਣ¢