28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਦੇਸ਼ ਅੰਦਰ ਵਧ ਰਹੀ ਮਹਿੰਗਾਈ ਨੇ ਆਮ ਲੋਕਾਂ ਦਾ ਕਚੂੰਬਰ ਕੱਢਿਆ - ਬੀਬੀ ਭੁੱਲਰ <br/>

ਅਜੀਤ ਡੈਸਕ 08-06-2026
ਮੂਨਕ, 7 ਜੂਨ (ਪ੍ਰਵੀਨ ਮਦਾਨ, ਕੇਵਲ ਸਿੰਗਲਾ) - ਦੇਸ਼ ਅੰਦਰ ਲਗਾਤਾਰ ਗੈਸ, ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ 'ਚ ਹੋਏ ਵਾਧੇ ਨੇ ਆਮ ਲੋਕਾਂ ਦਾ ਕਚੂੰਬਰ ਕੱਢ ਦਿੱਤਾ ਹੈ | ਗ਼ਰੀਬ ਵਿਅਕਤੀ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ | ਹਰ ਰੋਜ਼ ਵਧ ਰਹੇ ਜ਼ਰੂਰੀ ਵਸਤੂਆਂ ਦੇ ਭਾਅ ਕਾਰਨ ਕਿਸਾਨ, ਮਜ਼ਦੂਰ, ਦੁਕਾਨਦਾਰ ਤੇ ਨੌਕਰੀ ਪੇਸ਼ਾ ਵਰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਇਸ ਮੁੱਦੇ 'ਤੇ ਲੈਂਡਮਾਰਗੇਜ ਬੈਕ ਲਹਿਰਾਗਾਗਾ ਦੀ ਸਾਬਕਾ ਚੇਅਰਪਰਸਨ ਅਤੇ ਸੀਨੀਅਰ ਅਕਾਲੀ ਆਗੂ ਇਸਤਰੀ ਵਿੰਗ ਸਰਕਲ ਮੂਨਕ ਬੀਬੀ ਦਲਜੀਤ ਕੌਰ ਭੁੱਲਰ ਨੇ ਸਖ਼ਤ ਪ੍ਰਤੀਕਰਮ ਦਿੰਦਿਆਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ | ਬੀਬੀ ਭੁੱਲਰ ਨੇ ਕਿਹਾ ਕਿ ਗੈਸ, ਡੀਜ਼ਲ-ਪੈਟਰੋਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਸਿੱਧੇ ਤੌਰ 'ਤੇ ਮਹਿੰਗਾਈ ਨੂੰ ਸੱਦਾ ਦੇ ਰਿਹਾ ਹੈ | ਟਰਾਂਸਪੋਰਟ ਮਹਿੰਗੀ ਹੋਣ ਨਾਲ ਸਬਜ਼ੀ, ਦਾਲਾਂ, ਆਟਾ ਤੋਂ ਲੈ ਕੇ ਹਰ ਘਰੇਲੂ ਵਸਤੂ ਦੇ ਭਾਅ ਅਸਮਾਨ ਛੂਹ ਰਹੇ ਹਨ | ਗ਼ਰੀਬ ਬੰਦੇ ਲਈ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਅÏਖਾ ਹੋ ਗਿਆ ਹੈ | ਉਨ੍ਹਾਂ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਸੂਬਾ ਸਰਕਾਰ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਦੀ ਆਵਾਜ਼ ਬਣ ਕੇ ਕੇਂਦਰ ਸਰਕਾਰ ਨਾਲ ਗੱਲਬਾਤ ਕਰੇ | ਤੇਲ ਅਤੇ ਗੈੱਸ ਕੰਪਨੀਆਂ ਦੀ ਮਨਮਾਨੀ ਨੂੰ ਠੱਲ੍ਹ ਪਾਉਣ ਲਈ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਪੈਣਗੇ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ 'ਤੇ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਅਤੇ ਜਲਦੀ ਹੀ ਹਲਕਾ ਪੱਧਰ 'ਤੇ ਤੇਲ ਕੀਮਤਾਂ ਵਿਰੁੱਧ ਰੋਸ ਮਾਰਚ ਕੱਢੇ ਜਾਣਗੇ |

ਪਿਛਲੀ ਖ਼ਬਰ ਸਾਹਿਤ ਸਦਨ ਨੇ ਸਵਾਮੀ ਰਵਿੰਦਰ ਗੁਪਤਾ ਦੀ ਯਾਦ 'ਚ ਕਰਵਾਇਆ ਕਵੀ ਦਰਬਾਰ <br/> ਅਗਲੀ ਖ਼ਬਰ ਸੰਘਰਸ਼ ਕਰ ਰਹੇ ਨੌਜਵਾਨਾਂ 'ਤੇ ਅਣਮਨੁੱਖੀ ਤਸ਼ੱਦਦ ਜਮਹੂਰੀਅਤ ਦਾ ਘਾਣ - ਭਾਈ ਲੌਂਗੋਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।