ਸਰਦੂਲਗੜ੍ਹ, 4 ਅਗਸਤ (ਜੀ.ਐਮ.ਅਰੋੜਾ)- ਸੀਨੀਅਰ ਮੈਡੀਕਲ ਅਫ਼ਸਰ ਸਰਦੂਲਗੜ੍ਹ ਡਾ. ਵੇਦ ਪ੍ਰਕਾਸ਼ ਸੰਧੂ ਵਲੋਂ ਸਟਾਫ਼ ਅਤੇ ਲੋਕਾਂ ਨੂੰ ਅੰਗ ਦਾਨ ਕਰਨ ਲਈ ਪ੍ਰਣ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਅੰਗ ਦਾਨ ਮਹਾਂ ਦਾਨ ਹੈ, ਸਾਨੂੰ ਆਪਣੇ ਅੱਖਾਂ, ਗੁਰਦੇ, ਦਿਲ, ਜਿਗਰ, ਫੇਫੜੇ ਅਤੇ ਹੋਰ ਅੰਗ ਲੋੜਵੰਦ ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ‘ਚ ਲੋਕ ਅੰਗ ਦਾਨ ਬਹੁਤ ਘੱਟ ਕਰਦੇ ਹਨ, ਜਿਸ ਕਰ ਕੇ ਲੋੜਵੰਦ ਮਰੀਜ਼ਾਂ ਲਈ ਅੰਗਾਂ ਦੀ ਕਮੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਨਾਗਰਿਕ ਅੰਗ ਦਾਨ ਕਰਨ ਲਈ ਵਿਭਾਗ ਦੀ ਵੈੱਬਸਾਈਟ ‘ਤੇ ਰਜਿਸਟਰ ਕਰ ਸਕਦਾ ਹੈ। ਉਨ੍ਹਾਂ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਇਸ ਕਾਰਜ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਡਾ. ਹਰਮੀਤ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਸਾਕਸ਼ੀ ਜਿੰਦਲ, ਡਾ. ਵੀਨਸ ਗਰਗ, ਡਿਪਟੀ ਮਾਸ ਮੀਡੀਆ ਅਫ਼ਸਰ ਤਿਰਲੋਕ ਸਿੰਘ, ਪਵਨ ਕੁਮਾਰ, ਗੁਰਮੀਤ ਸਿੰਘ, ਜੀਵਨ ਸਿੰਘ ਸਹੋਤਾ, ਜੀਵਨ ਸਿੰਘ ਭਗਵਾਨਪੁਰ ਹੀਂਗਣਾ, ਜੀਵਨ ਸਿੰਘ ਖੈਰਾ ਕਲਾਂ, ਸੁਖਪ੍ਰੀਤ ਸਿੰਘ, ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ।