20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਦਸਮੇਸ਼ ਸਕੂਲ ਸਰਦੂਲਗੜ੍ਹ ਦੇ ਖਿਡਾਰੀਆਂ ਨੇ 2 ਸੋਨ ਅਤੇ 1 ਚਾਂਦੀ ਦਾ ਤਗਮਾ ਜਿੱਤਿਆ

ਸਰਦੂਲਗੜ੍ਹ, 19 ਅਗਸਤ (ਜੀ. ਐਮ.

ਦਸਮੇਸ਼ ਸਕੂਲ ਸਰਦੂਲਗੜ੍ਹ ਦੇ ਜ਼ੋਨ ਪੱਧਰੀ ਵਾਲੀਬਾਲ ਖੇਡਾਂ ’ਚੋਂ ਤਗਮੇ ਜਿੱਤਣ ਵਾਲੇ ਖਿਡਾਰੀ। ਤਸਵੀਰ : ਜੀ.ਐਮ.ਅਰੋੜਾ 20-08-2026
ਸਰਦੂਲਗੜ੍ਹ, 19 ਅਗਸਤ (ਜੀ.ਐਮ.ਅਰੋੜਾ)- ਗਰਮ ਰੁੱਤ ਜੋਨ ਪੱਧਰੀ ਖੇਡਾਂ ਦੀ ਸ਼ੁਰੂਆਤ ਜੋਨ ਕੋਆਰਡੀਨੇਟਰ ਪਿ੍ਰੰਸੀਪਲ ਦਿਲਪ੍ਰੀਤ ਸਿੰਘ ਸੰਧੂ ਨੇ ਕਰਵਾਈ। ਵਾਲੀਬਾਲ ਮੁਕਾਬਲੇ ਸਰਕਾਰੀ ਸਕੂਲ ਮੀਰਪੁਰ ਵਿਖੇ ਡੀ. ਪੀ. ਈ. ਗੁਰਮੀਤ ਸਿੰਘ, ਡੀ. ਪੀ. ਈ. ਵੀਰਪਾਲ ਕੌਰ ਅਤੇ ਜਸਵੀਰ ਕੌਰ ਦੀ ਅਗਵਾਈ ਹੇਠ ਕਰਵਾਏ ਗਏ। ਦਸਮੇਸ਼ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਸੋਨ ਅਤੇ 1 ਚਾਂਦੀ ਤਗਮੇ ਜਿੱਤੇ। ਦਸਮੇਸ਼ ਕਾਨਵੈਂਟ ਸਕੂਲ ਸਰਦੂਲਗੜ੍ਹ ਦੇ ਅੰਡਰ-14 ਤੇ 19 ਸਾਲ ਲੜਕੇ-ਲੜਕੀਆਂ ਨੇ ਪਹਿਲੇ ਸਥਾਨ ’ਤੇ ਰਹਿ ਕੇ ਸੋਨ ਤਗਮਾ ਜਿੱਤਿਆ। ਅੰਡਰ-17 ਲੜਕੀਆਂ ਨੇ ਦੂਜਾ ਸਥਾਨ ਪ੍ਰਾਪਤ ਕਰ ਕੇ ਚਾਂਦੀ ਦਾ ਤਗਮਾ ਹਾਸਲ ਕੀਤਾ । ਇਸ ਮੌਕੇ ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਵਾਲੀਬਾਲ ਟੀਮ ਕੋਚ ਇਕਬਾਲ ਕੌਰ, ਗੁਰਜੀਤ ਸਿੰਘ, ਡੀ. ਪੀ. ਈ. ਮਨਦੀਪ ਸਿੰਘ, ਗੁਰਸੇਵਕ ਸਿੰਘ, ਅਮਨਦੀਪ ਸਿੰਘ, ਹਰਜਿੰਦਰ ਕੌਰ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ ’ਚ ਵਿਧਾਇਕ ਬੁੱਧ ਰਾਮ ਵੱਡੀ ਲੀਡ ਨਾਲ ਜਿੱਤਣਗੇ - ਭੋਲਾ ਸਿੰਘ ਨਰਸੋਤ ਅਗਲੀ ਖ਼ਬਰ ਜ਼ੋਨ ਪੱਧਰੀ ਖੇਡ ਮੁਕਾਬਲਿਆਂ ’ਚ ਦਸਮੇਸ਼ ਸਕੂਲ ਦੇ ਖਿਡਾਰੀਆਂ ਨੇ 125 ਤਗਮੇ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।