21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਮੀਰੀ ਪੀਰੀ ਖ਼ਾਲਸਾ ਅਕੈਡਮੀ ਕਾਹਨੇਵਾਲਾ ਦੀਆਂ ਖਿਡਾਰਨਾਂ ਦਾ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

ਸਰਦੂਲਗੜ੍ਹ, 20 ਅਗਸਤ (ਜੀ. ਐਮ.

ਸੀ.ਬੀ.ਐਸ.ਈ. ਕਲੱਸਟਰ ਖੇਡਾਂ ’ਚ ਮੱਲਾਂ ਮਾਰਨ ਵਾਲੀਆਂ ਮੀਰੀ ਪੀਰੀ ਖ਼ਾਲਸਾ ਅਕੈਡਮੀ ਕਾਹਨੇਵਾਲਾ ਦੀਆਂ ਖਿਡਾਰਨਾਂ ਪ੍ਰਬੰਧਕਾਂ ਨਾਲ। ਤਸਵੀਰ : ਜੀ.ਐਮ.ਅਰੋੜਾ 21-08-2026
ਸਰਦੂਲਗੜ੍ਹ, 20 ਅਗਸਤ (ਜੀ.ਐਮ.ਅਰੋੜਾ)- ਪਟਿਆਲਾ ਵਿਖੇ ਕਰਵਾਈਆਂ ਗਈਆਂ ਸੀ.ਬੀ.ਐੱਸ.ਈ. ਕਲੱਸਟਰ ਖੇਡਾਂ ’ਚ ਮੀਰੀ ਪੀਰੀ ਖ਼ਾਲਸਾ ਅਕੈਡਮੀ ਕਾਹਨੇਵਾਲਾ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਗਮੇ ਜਿੱਤੇ ਹਨ। ਹਰਬਾਗ ਕੌਰ ਨੇ 3000 ਮੀਟਰ ਦੌੜ ’ਚ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਤਗਮਾ ਜਿੱਤਿਆ। ਅੰਡਰ-17 ਸਾਲ ਵਰਗ ’ਚ ਹਰਸਿਮਰਤ ਕੌਰ ਨੇ 1500 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਅੰਡਰ-19 ਸਾਲ ਵਰਗ ’ਚ ਟ੍ਰਿਪਲ ਜੰਪ ਦੋਵਾਂ ਈਵੈਂਟ ’ਚ ਹਰਪ੍ਰੀਆ ਨੇ 2 ਚਾਂਦੀ ਦੇ ਮੈਡਲ ਹਾਸਲ ਕੀਤੇ। ਅੰਡਰ-19 ਸਾਲ ਵਰਗ ’ਚ 4 ਗੁਣਾ 400 ਮੀਟਰ ਰਿਲੇਅ ਦੌੜ ਵਿਚ ਮਨਜੋਤ ਕੌਰ, ਹਰਬਾਗ ਕੌਰ, ਲਖਵੀਰ ਕੌਰ ਅਤੇ ਹਰਪ੍ਰਿਆ ਦੀ ਟੀਮ ਨੇ ਚਾਂਦੀ, 400 ਮੀਟਰ ਦੌੜ ’ਚ ਲਖਵੀਰ ਕੌਰ ਨੇ ਕਾਂਸੇ ਅਤੇ 200 ਮੀਟਰ ਦੌੜ ’ਚ ਮਨਜੋਤ ਕੌਰ ਨੇ ਕਾਂਸੇ ਦਾ ਤਗਮਾ ਜਿੱਤਿਆ। ਇਸ ਮੌਕੇ ਸਕੂਲ ਪ੍ਰਬੰਧਕ ਚੇਅਰਮੈਨ ਇੰਦਰਜੀਤ ਸਿੰਘ ਤੇ ਪ੍ਰਿੰਸੀਪਲ ਪ੍ਰਦੀਪ ਸੋਨੀ, ਡੀ.ਪੀ. ਕੋਚ ਸਤਪਾਲ ਸਿੰਘ, ਵੰਦਨਾ ਰਾਣੀ, ਸੰਦੀਪ ਕੁਮਾਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਦਸਮੇਸ਼ ਇੰਟਰਨੈਸ਼ਨਲ ਸਕੂਲ ਦੇ ਸਕੇਟਿੰਗ ਖਿਡਾਰੀਆਂ ਜਿੱਤੇ 24 ਤਗਮੇ ਅਗਲੀ ਖ਼ਬਰ ਗੁਰੂ ਰਵਿਦਾਸ ਦੇ 650ਵੇਂ ਜੈਅੰਤੀ ਉਤਸਵ ਸੰਬੰਧੀ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।