ਸਰਦੂਲਗੜ੍ਹ , 27 ਅਗਸਤ ( ਜੀ . ਐਮ . ਅਰੋੜਾ )- ਜ਼ੋਨ ਪੱਧਰੀ ਗਰਮ ਰੁੱਤ ਮੁਕਾਬਲਿਆਂ ’ ਚ ਸਥਾਨਕ ਦਸਮੇਸ਼ ਇੰਟਰਨੈਸ਼ਨਲ ਸਕੂਲ ਦੇ 350 ਖਿਡਾਰੀਆਂ ਨੇ ਵੱਖ - ਵੱਖ ਖੇਡਾਂ ’ ਚ ਹਿੱਸਾ ਲੈਂਦਿਆਂ 127 ਸੋਨ , 54 ਚਾਂਦੀ ਅਤੇ 26 ਕਾਂਸੇ ਤਗਮੇ ਜਿੱਤ ਕੇ ਕੁੱਲ 207 ਤਗਮਿਆਂ ਨਾਲ ਓਵਰਆਲ ਟਰਾਫ਼ੀ ਆਪਣੇ ਨਾਂਅ ਕੀਤੀ ਹੈ । ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਦਸਮੇਸ਼ ਇੰਟਰਨੈਸ਼ਨਲ ਸਕੂਲ ਅਤੇ ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੇ ਕੁੱਲ 248 ਸੋਨ , 113 ਚਾਂਦੀ ਅਤੇ 51 ਕਾਂਸੇ ਦੇ ਤਗਮਿਆਂ ਨਾਲ ਕੁੱਲ 412 ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ । ਉਨ੍ਹਾਂ ਦੱਸਿਆ ਕਿ ਦਸਮੇਸ਼ ਇੰਟਰਨੈਸ਼ਨਲ ਸਕੂਲ ਨੇ ਸਕੇਟਿੰਗ ਅੰਡਰ -11, 14, 17 ਪਹਿਲਾ , ਦੂਸਰਾ ਤੇ ਤੀਸਰਾ , ਰਾਈਫ਼ਲ ਸ਼ੂਟਿੰਗ ਅੰਡਰ -14,17,19 ’ ਚ ਪਹਿਲਾ ਤੇ ਦੂਜਾ , ਤੀਰ - ਅੰਦਾਜ਼ੀ ਅੰਡਰ -19 ’ ਚ ਪਹਿਲਾ , ਤੈਰਾਕੀ ਅੰਡਰ -14, 17 ਤੇ 19 ’ ਚ ਪਹਿਲਾ , ਦੂਜਾ ਤੇ ਤੀਜਾ , ਬੈਡਮਿੰਟਨ ਦੇ ਅੰਡਰ -14, 17 ਤੇ 19 ਸਾਲ ਲੜਕੇ ਤੇ ਲੜਕੀਆਂ ਨੇ ਪਹਿਲਾ ਤੇ ਤੀਸਰਾ , ਗਤਕਾ ’ ਚ ਅੰਡਰ -14, 17 ਤੇ 19 ਲੜਕੇ ਤੇ ਲੜਕੀਆਂ ਨੇ ਪਹਿਲਾ , ਯੋਗਾ ਅੰਡਰ -17 ਤੇ 19 ਲੜਕਿਆਂ ਨੇ ਪਹਿਲਾ ਅਤੇ ਅੰਡਰ -14 ’ ਚ ਦੂਜਾ ਸਥਾਨ ਹਾਸਲ ਕਰਦਿਆਂ ਰਿਕਾਰਡ ਤੋੜ ਪ੍ਰਦਰਸ਼ਨ ਕੀਤਾ । ਰੱਸਾ - ਕੱਸੀ ਅੰਡਰ -19 ਲੜਕਿਆਂ ਨੇ ਦੂਜਾ , ਫੁੱਟਬਾਲ ਅੰਡਰ -19 ਲੜਕਿਆਂ ਨੇ ਦੂਜਾ , ਕੁਸ਼ਤੀ ਅੰਡਰ -14 ਲੜਕਿਆਂ ਨੇ ਪਹਿਲਾ , ਸ਼ਤਰੰਜ ਅੰਡਰ -14, 17 ਤੇ 19 ਪਹਿਲਾ ਤੇ ਦੂਜਾ , ਪਾਵਰ - ਲਿਫਟਿੰਗ ਅੰਡਰ -17 ’ ਚ ਲੜਕਿਆਂ ਨੇ ਪਹਿਲਾ , ਵਾਲੀਬਾਲ ਅੰਡਰ -14 ਤੇ 17 ਲੜਕੀਆਂ ਨੇ ਪਹਿਲਾ ਤੇ ਦੂਜਾ ਅਤੇ ਟੇਬਲ ਟੈਨਿਸ ਅੰਡਰ -19 ’ ਚ ਲੜਕਿਆ ਨੇ ਪਹਿਲਾ ਸਥਾਨਕ ਹਾਸਲ ਕੀਤਾ । ਉਨ੍ਹਾਂ ਦੱਸਿਆ ਕਿ ਜੂਡੋ ਦੇ ਅਲੱਗ - ਅਲੱਗ ਭਾਰ ਗਰੁੱਪਾਂ ’ ਚੋ 18 ਖਿਡਾਰੀਆਂ ਨੇ ਸੋਨ , 15 ਨੇ ਚਾਂਦੀ ਅਤੇ 3 ਖਿਡਾਰੀਆਂ ਨੇ ਕਾਂਸੇ ਤਗਮੇ ਹਾਸਿਲ ਕੀਤੇ । ਇਸੇ ਤਰ੍ਹਾਂ ਕਰਾਟੇ ’ ਚੋਂ 25 ਖਿਡਾਰੀਆਂ ਨੇ ਸੋਨ , 11 ਨੇ ਚਾਂਦੀ ਅਤੇ 6 ਖਿਡਾਰੀਆਂ ਨੇ ਕਾਂਸੇ ਤਗਮੇ ਜਿੱਤੇ ਜਦਕਿ ਮਾਰਸ਼ਲ ਆਰਟ ਖੇਡਾਂ ’ ਚ ਵੀ 13 ਸੋਨ , 4 ਚਾਂਦੀ ਅਤੇ 3 ਕਾਂਸੇ ਤਗਮੇ ਜਿੱਤੇ ਹਨ । ਪ੍ਰਿੰਸੀਪਲ ਪਰਮਿੰਦਰ ਕੌਰ ਸੰਧੂ ਅਤੇ ਡਾਇਰੈਕਟਰ ਦਿਲਮੋਹਿਤ ਸੰਧੂ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ । ਇਸ ਮੌਕੇ ਕੋਚ ਮਨਦੀਪ ਸਿੰਘ , ਗੁਰਸੇਵਕ ਸਿੰਘ , ਗੁਰਜੀਤ ਸਿੰਘ , ਅਮਨਦੀਪ ਸਿੰਘ , ਰਮਨਦੀਪ ਸਿੰਘ , ਅਵਤਾਰ ਸਿੰਘ , ਬਲਜਿੰਦਰ ਸਿੰਘ ਵਿੱਕੀ , ਸਾਹਿਲ ਗੋਇਲ , ਜੀਵਨਜੋਤ ਕੌਰ , ਇਕਬਾਲ ਕੌਰ , ਕਿਰਨਦੀਪ ਕੌਰ , ਰਮਨਦੀਪ ਕੌਰ , ਜਸਵੀਰ ਕੌਰ ਆਦਿ ਹਾਜ਼ਰ ਸਨ ।