29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਵਿਖੇ ਸੱਭਿਆਚਾਰਕ ਪ੍ਰਦਰਸ਼ਨੀ ਲਗਾਈ

ਕੋਟਫੱਤਾ, 28 ਅਗਸਤ (ਰਣਜੀਤ ਸਿੰਘ ਬੁੱਟਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਫਲਤਾ ਪੂਰਵਕ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਮਾਤਾ ਸੁੰਦਰੀ ਪਬਲਿਕ ਸਕੂਲ ਵਿਖੇ ਸਕੂਲ ਪ੍ਰਿੰਸੀਪਲ ਡਾ. ਮਨੋਰਮਾ ਸਮਾਗ ਦੀ ਯੋਗ ਅਗਵਾਈ ਵਿਚ ਸੱਭਿਆਚਾਰਕ ਪ੍ਰਦਰਸ਼ਨੀ ਲਗਾਈ ਗਈ।

ਅਜੀਤ ਡੈਸਕ 29-08-2026
ਕੋਟਫੱਤਾ, 28 ਅਗਸਤ (ਰਣਜੀਤ ਸਿੰਘ ਬੁੱਟਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਫਲਤਾ ਪੂਰਵਕ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਮਾਤਾ ਸੁੰਦਰੀ ਪਬਲਿਕ ਸਕੂਲ ਵਿਖੇ ਸਕੂਲ ਪ੍ਰਿੰਸੀਪਲ ਡਾ. ਮਨੋਰਮਾ ਸਮਾਗ ਦੀ ਯੋਗ ਅਗਵਾਈ ਵਿਚ ਸੱਭਿਆਚਾਰਕ ਪ੍ਰਦਰਸ਼ਨੀ ਲਗਾਈ ਗਈ। ਸਮੁੱਚੇ ਪ੍ਰਬੰਧ ਸਰਦਾਰ ਕਰਤਾਰ ਸਿੰਘ ਹਾਊਸ ਦੁ ਆਰਾ ਕੀਤੇ ਗਏ। ਇਸ ਪ੍ਰਦਰਸ਼ਨੀ ਵਿਚ ਆਰਟ ਐਂਡ ਕਰਾਫਟ ਦਾ ਵਿਦਿਆਰਥੀਆਂ ਦੁਆਰਾ ਤਿਆਰ ਕੀਤਾ ਹੋਇਆ ਸਮਾਨ ਪ੍ਰਦਰਸ਼ਨ ਕੀਤਾ ਗਿਆ। ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦੇ ਮਿੱਡੀਆਂ ਗੁੰਦਣ ਮੁਕਾਬਲੇ ਵਿਚ ਪਹਿਲਾ ਸਥਾਨ ਸਰਦਾਰ ਭਗਤ ਸਿੰਘ ਹਾਊਸ, ਦੂਜਾ ਸਥਾਨ ਸਰਦਾਰ ਊਧਮ ਸਿੰਘ ਹਾਊਸ ਅਤੇ ਤੀਜਾ ਸਥਾਨ ਸਰਦਾਰ ਕਰਤਾਰ ਸਿੰਘ ਹਾਊਸ ਨੇ ਪ੍ਰਾਪਤ ਕੀਤਾ। ਮਹਿੰਦੀ ਲਗਾਉਣ ਮੁਕਾਬਲੇ ਵਿਚ ਪਹਿਲਾ ਸਥਾਨ ਸਰਦਾਰ ਕਰਤਾਰ ਸਿੰਘ ਹਾਊਸ, ਦੂਜਾ ਸਥਾਨ ਗਿਆਨੀ ਦਿੱਤ ਸਿੰਘ ਹਾਊਸ ਅਤੇ ਤੀਜਾ ਸਥਾਨ ਸਰਦਾਰ ਊਧਮ ਸਿੰਘ ਹਾਊਸ ਨੇ ਪ੍ਰਾਪਤ ਕੀਤਾ। ਲੰਮੀ ਹੇਕ ਵਾਲੇ ਗੀਤਾਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਸਰਦਾਰ ਊਧਮ ਸਿੰਘ ਹਾਊਸ, ਦੂਜਾ ਸਥਾਨ ਸਰਦਾਰ ਭਗਤ ਸਿੰਘ ਹਾਊਸ ਅਤੇ ਤੀਜਾ ਸਥਾਨ ਗਿਆਨੀ ਦਿੱਤ ਸਿੰਘ ਹਾਊਸ ਨੇ ਪ੍ਰਾਪਤ ਕੀਤਾ। ਇਸਦੇ ਨਾਲ ਹੀ ਬਿਨਾਂ ਗੈਸ ਤੋਂ ਖਾਣਾ ਬਣਾਉਣ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਸਰਦਾਰ ਭਗਤ ਸਿੰਘ ਹਾਊਸ, ਦੂਜਾ ਸਥਾਨ ਸਰਦਾਰ ਊਧਮ ਸਿੰਘ ਹਾਊਸ ਅਤੇ ਤੀਜਾ ਸਥਾਨ ਗਿਆਨੀ ਦਿੱਤ ਸਿੰਘ ਹਾਊਸ ਨੇ ਪ੍ਰਾਪਤ ਕੀਤਾ । ਵਿਦਿਆਰਥੀਆਂ ਨੇ ਹਾਊਸ-ਵਾਈਜ ਹੋਏ ਇਹਨਾਂ ਮੁਕਾਬਲਿਆਂ ਵਿਚ ਵੱਧ ਚੜ ਕੇ ਹਿੱਸਾ ਲਿਆ। ਪ੍ਰਿੰਸੀਪਲ ਮੈਡਮ ਵਲੋਂ ਸਾਰੇ ਹੀ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਗਈ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ‘ਸ਼ੇਰ-ਏ-ਪੰਜਾਬ ਟੀ-20 ਲੀਗ’ ਲਈ ਚੁਣਿਆ ਮਾਲਵਾ ਕਾਲਜ ਦਾ ਖਿਡਾਰੀ ਅਬੀਰ ਕੋਹਲੀ। ਸੰਗਤ ਇਲਾਕੇ ਦੇ ਪਿੰਡਾਂ ’ਚ ਮੋਟਰਾਂ ਦੀ... ਅਗਲੀ ਖ਼ਬਰ ਨੰਦਗੜ੍ਹ ਸੂਏ ਦੇ ਪੁਲ ‘ਚ ਫਸੇ ਮਰੇ ਪਸ਼ੂਆਂ ਦੀ ਸੜਾਂਦ ਨੇ ਲੋਕਾਂ ਦਾ ਕੀਤਾ ਜਿਉਣਾ ਦੁੱਭਰ ਦਰਜਨਾਂ ਪਿੰਡਾਂ ਅੰਦਰ ਲੋਕਾਂ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।