01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਦਸਮੇਸ਼ ਸਕੂਲਾਂ ਦੇ ਗਤਕਾ ਖਿਡਾਰੀਆਂ ਦਾ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਸਰਦੂਲਗੜ੍ਹ, 31 ਅਗਸਤ (ਜੀ. ਐਮ.

ਦਸਮੇਸ਼ ਸਕੂਲ ਸਰਦੂਲਗੜ੍ਹ ਦੇ ਜੇਤੂ ਖਿਡਾਰੀ ਗਰੁੱਪ ਤਸਵੀਰ ’ਚ। ਤਸਵੀਰ : ਜੀ.ਐਮ. ਅਰੋੜਾ 01-09-2026
ਸਰਦੂਲਗੜ੍ਹ, 31 ਅਗਸਤ (ਜੀ.ਐਮ. ਅਰੋੜਾ)- ਸਥਾਨਕ ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਅਤੇ ਦਸਮੇਸ਼ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ 70ਵੇਂ ਜ਼ਿਲ੍ਹਾ ਪੱਧਰੀ ਗਤਕਾ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਅੰਡਰ-19 ਸਾਲ ਵਰਗ ਫ਼ਰੀ ਸੋਟੀ ਮੁਕਾਬਲਿਆਂ ’ਚ ਲੜਕਿਆਂ ਅਤੇ ਲੜਕੀਆਂ ਨੇ ਮਾਨਸਾ ਜ਼ੋਨ ਨੂੰ ਹਰਾ ਕੇ ਸੋਨ ਤਗਮੇ ਜਿੱਤੇ ਹਨ। ਇਸੇ ਤਰ੍ਹਾਂ ਅੰਡਰ-19 ਵਿਅਕਤੀਗਤ ਮੁਕਾਬਲਿਆਂ ’ਚ ਰਮਨਜੋਤ ਕੌਰ ਨੇ ਮਾਨਸਾ ਜ਼ੋਨ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਅਤੇ ਅੰਡਰ-19 ਲੜਕਿਆਂ ਤੇ ਲੜਕੀਆਂ ਨੇ ਸਿੰਗਲ ਸੋਟੀ ਮੁਕਾਬਲੇ ’ਚ ਚਾਂਦੀ ਤਗਮਾ ਜਿੱਤਿਆ। ਦਸਮੇਸ਼ ਇੰਟਰਨੈਸ਼ਨਲ ਸਕੂਲ ਦੀ ਅੰਡਰ-17 ਗਤਕਾ ਟੀਮ ਨੇ ਸਿੰਗਲ ਸੋਟੀ ਅਤੇ ਫ਼ਰੀ ਸੋਟੀ ਮੁਕਾਬਲਿਆਂ ’ਚ ਜ਼ਿਲੇ੍ਹ ’ਚੋਂ ਦੂਜੇ ਨੰਬਰ ’ਤੇ ਰਹਿੰਦਿਆਂ ਚਾਂਦੀ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ ਵਿਅਕਤੀਗਤ ਮੁਕਾਬਲਿਆਂ ’ਚ ਇਸ਼ਨੂਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਸਿੰਗਲ ਸੋਟੀ ਗਤਕਾ ਟੀਮ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ ਅਤੇ ਵਿਅਕਤੀਗਤ ਮੁਕਾਬਲਿਆਂ ’ਚ ਜਸ਼ਨਦੀਪ ਸਿੰਘ ਨੇ ਸੋਨ ਤਗਮਾ ਖੁੰਡਿਆ। ਪ੍ਰਿੰਸੀਪਲ ਨੇ ਗਤਕਾ ਟੀਮ ਕੋਚ ਰਮਨਦੀਪ ਕੌਰ, ਡੀ.ਪੀ.ਈ ਮਨਦੀਪ ਸਿੰਘ ਅਤੇ ਜੇਤੂ ਖਿਡਾਰੀਆਂ ਨੂੰ ਵਧਾਈਆਂ ਦਿੰਦਿਆਂ ਰਾਜ ਪੱਧਰੀ ਮੁਕਾਬਲਿਆਂ ’ਚੋਂ ਵੀ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਟਰੈਫ਼ਿਕ ਸੁਧਾਰਾਂ ਸੰਬੰਧੀ ਸੜਕ ਸੁਰੱਖਿਆ ਕਮੇਟੀ ਸਿਰਫ਼ ਮੀਟਿੰਗਾਂ ਕਰਨ ਤੱਕ ਹੀ ਸੀਮਤ ਠੋਸ ਕਦਮ ਚੁੱਕਣ ਦੀ ਲੋੜ ਅਗਲੀ ਖ਼ਬਰ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਡੀ.ਸੀ. ਦਫ਼ਤਰ ਨੇੜੇ ਦਿੱਤਾ ਰੋਸ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।