ਸਿਲਵਰ ਓਕਸ ਸਕੂਲ ਲਹਿਰਾ ਬੇਗਾ ਵਲੋਂ ਅੰਤਰ ਸਕੂਲ ਸਾਹਿਤਕ ਤੇ ਪ੍ਰਤਿਭਾ ਖੋਜ ਮੁਕਾਬਲੇ
ਲਹਿਰਾ ਮੁਹੱਬਤ, 2 ਸਤੰਬਰ (ਸੁਖਪਾਲ ਸਿੰਘ ਸੁੱਖੀ)- ਜਿੱਥੇ ਬਾਲ ਮਨਾਂ ਦੀ ਕਲਪਨਾ ਨੂੰ ਉਡਾਣ ਮਿਲੇ, ਜਿੱਥੇ ਸ਼ਬਦਾਂ ’ਚ ਭਾਵ ਉਤਰਣ, ਸੁਰਾਂ ਵਿਚ ‘ਚ ਰੂਹ ਰਮ ਜਾਵੇ ਅਤੇ ਨਿੱਕੇ-ਨਿੱਕੇ ਕਦਮ ਮੰਚ ’ਤੇ ਆਪਣੀ ਪਛਾਣ ਬਣਾਉਣ-ਉੱਥੇ ਸਿਰਫ਼ ਮੁਕਾਬਲਾ ਨਹੀਂ ਹੁੰਦਾ, ਉਥੇ ਪ੍ਰਤਿਭਾ ਦਾ ਜਸ਼ਨ ਮਨਾਇਆ ਜਾਂਦਾ ਹੈ । ਇਸੇ ਤਹਿਤ ਸਿਲਵਰ ਓਕਸ ਸਕੂਲ ਲਹਿਰਾ ਬੇਗਾ (ਰਾਮਪੁਰਾ ਰੋਡ ਬਠਿੰਡਾ) ਵਿਖੇ ਲਿਤਰਾਤੀ ਐਡੀਸ਼ਨ 4 ਅੰਤਰ-ਸਕੂਲ ਸਾਹਿਤਕ ਮੁਕਾਬਲੇ ਕਰਵਾਏ।
ਲਹਿਰਾ ਮੁਹੱਬਤ, 2 ਸਤੰਬਰ (ਸੁਖਪਾਲ ਸਿੰਘ ਸੁੱਖੀ)- ਜਿੱਥੇ ਬਾਲ ਮਨਾਂ ਦੀ ਕਲਪਨਾ ਨੂੰ ਉਡਾਣ ਮਿਲੇ, ਜਿੱਥੇ ਸ਼ਬਦਾਂ ’ਚ ਭਾਵ ਉਤਰਣ, ਸੁਰਾਂ ਵਿਚ ‘ਚ ਰੂਹ ਰਮ ਜਾਵੇ ਅਤੇ ਨਿੱਕੇ-ਨਿੱਕੇ ਕਦਮ ਮੰਚ ’ਤੇ ਆਪਣੀ ਪਛਾਣ ਬਣਾਉਣ-ਉੱਥੇ ਸਿਰਫ਼ ਮੁਕਾਬਲਾ ਨਹੀਂ ਹੁੰਦਾ, ਉਥੇ ਪ੍ਰਤਿਭਾ ਦਾ ਜਸ਼ਨ ਮਨਾਇਆ ਜਾਂਦਾ ਹੈ । ਇਸੇ ਤਹਿਤ ਸਿਲਵਰ ਓਕਸ ਸਕੂਲ ਲਹਿਰਾ ਬੇਗਾ (ਰਾਮਪੁਰਾ ਰੋਡ ਬਠਿੰਡਾ) ਵਿਖੇ ਲਿਤਰਾਤੀ ਐਡੀਸ਼ਨ 4 ਅੰਤਰ-ਸਕੂਲ ਸਾਹਿਤਕ ਮੁਕਾਬਲੇ ਕਰਵਾਏ। ਸਮਾਗਮ ਦੌਰਾਨ ਸ੍ਰੀਮਤੀ ਬਰਨਿੰਦਰ ਪਾਲ ਸੇਖੋਂ ਡਾਇਰੈਕਟਰ ਸਿਲਵਰ ਓਕਸ ਸਕੂਲ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ । ਸ਼ੁਰੂਆਤ ਸ਼ੁੱਭ ਦੀਪ ਜਗਾਉਣ ਨਾਲ ਹੋਈ। ਇਸ ਉਪਰੰਤ ਪੰਜਵੀਂ ਜਮਾਤ ਦੀ ਅਨੂਰੀਤ ਕੌਰ ਵਲੋਂ ਮਨਮੋਹਕ ਸਵਾਗਤੀ ਨਾਚ ਪੇਸ਼ ਕੀਤਾ । ਲਿਤਰਾਤੀ ਦੇ ਚੌਥੇ ਪੜਾਅ ‘ਚ ਨਰਸਰੀ ਤੋਂ ਯੂ.ਕੇ.ਜੀ ਦੇ ਨੰਨ੍ਹੇ ਵਿਦਿਆਰਥੀਆਂ ਨੇ ਹਾਸਿਆਂ ਕਵੀ ਸੰਮੇਲਨ ਤੇ ਰੰਗ ਦੇ ਇਕਲ ਨਾਚ ’ਚ ਆਪਣੀਆਂ ਮਾਸੂਮ ਅਦਾਵਾਂ ਅਤੇ ਚੁਲਬੁਲੀ ਪੇਸ਼ਕਾਰੀਆਂ ਕੀਤੀਆਂ । ਪਹਿਲੀ ਅਤੇ ਦੂਜੀ ਜਮਾਤ ਦੇ ਬੱਚਿਆਂ ਨੇ ਮਾਈ ਮਿੰਨੀ ਵਰਲਡ ਰਾਹੀਂ ਆਪਣੀ ਕਲਪਨਾ ਦੀ ਦੁਨੀਆ ਨੂੰ ਰੂਪ ਦਿੱਤਾ । ਪੇਸ਼ਕਾਰੀਆਂ ਅਤੇ ਰਚਨਾਵਾਂ ਨੂੰ ਪਰਖਣ ਲਈ ਜੱਜ ਪੈਨਲ ਰੇਨਬੋ ਪਲੇਵੇ ਤੋਂ ਸ੍ਰੀਮਤੀ ਨਮਨੀਤ ਕੌਰ ਅਤੇ ਸ੍ਰੀਮਤੀ ਕੁਲਵਿੰਦਰ ਕੌਰ, ਜੋਤੀ ਵਾਟਿਕਾ ਪਲੇਵੇ ਤੋਂ ਸ੍ਰੀਮਤੀ ਸੁਨੀਤਾ ਵਿਨਾਇਕ ਨਾਲ ਹੀ ਗਿਆਨ ਮੰਥਨ ਐਜੂਕੇਸ਼ਨਲ ਸਰਵਿਸਿਜ਼ ਤੋਂ ਸ੍ਰੀਮਤੀ ਨੀਤੂ ਬਾਂਸਲ, ਸ੍ਰੀਮਤੀ ਮਮਤਾ ਭਾਰਗਵ ਅਤੇ ਸ੍ਰੀਮਤੀ ਆਲਮਪ੍ਰੀਤ ਚਾਹਲ ਨੇ ਪੇਸ਼ਕਾਰੀਆਂ ਦਾ ਮੁਲਾਂਕਣ ਕੀਤਾ । ਸਕੂਲ ਦੀ ਡਾਇਰੈਕਟਰ ਸ੍ਰੀਮਤੀ ਬਰਨਿੰਦਰ ਪਾਲ ਸੇਖੋਂ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸਮਾਗਮ ਦੀ ਸਫਲਤਾ ਲਈ ਸਮੁੱਚੀ ਟੀਮ ਨੂੰ ਵਧਾਈ ਦਿੱਤੀ । ਸ੍ਰੀਮਤੀ ਛਾਇਆ ਵਿਨੋਚਾ ਮੁੱਖ ਅਧਿਆਪਕਾ ਨੇ ਵਿਦਿਆਰਥੀਆਂ ਦੇ ਉਤਸ਼ਾਹ ‘ਤੇ ਖ਼ੁਸ਼ੀ ਜ਼ਾਹਿਰ ਕੀਤੀ । ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀਆਂ ਤੇ ਸਰਟੀਫਿਕੇਟਾਂ ਨਾਲ ਸਨਮਾਨ ਕੀਤਾ । ਜੱਜਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ।