11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਦਸਮੇਸ਼ ਸਕੂਲ ਸਰਦੂਲਗੜ੍ਹ ਦੇ ਖਿਡਾਰੀਆਂ ਨੇ ਜੂਡੋ ਮੁਕਾਬਲਿਆਂ ’ਚ 39 ਤਗਮੇ ਜਿੱਤੇ

ਸਰਦੂਲਗੜ੍ਹ, 10 ਸਤੰਬਰ (ਜੀ. ਐਮ.

ਅਜੀਤ ਡੈਸਕ 11-09-2026
ਸਰਦੂਲਗੜ੍ਹ, 10 ਸਤੰਬਰ (ਜੀ.ਐਮ.ਅਰੋੜਾ)- ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਅਤੇ ਦਸਮੇਸ਼ ਇੰਟਰਨੈਸ਼ਨਲ ਸਕੂਲ ਸਰਦੂਲਗੜ੍ਹ ਦੇ ਖਿਡਾਰੀਆਂ ਨੇ ਨੰਗਲ ਕਲਾਂ ਵਿਖੇ ਕਰਵਾਈਆਂ ਗਈਆਂ 70ਵੀਆਂ ਜ਼ਿਲ੍ਹਾ ਪੱਧਰੀ ਜੂਡੋ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅੰਡਰ-14, 17 ਤੇ 19 ਦੇ ਵੱਖ-ਵੱਖ ਭਾਰ ਵਰਗਾਂ ’ਚੋਂ ਲੜਕੇ-ਲੜਕੀਆਂ ਨੇ ਭਾਗ ਲਿਆ, ਜਿਸ ’ਚ 14 ਸੋਨ, 16 ਚਾਂਦੀ ਅਤੇ 9 ਕਾਂਸੀ ਦੇ ਤਗਮੇ ਕੁੱਲ 39 ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। 14 ਖਿਡਾਰੀ ਸੂਬਾ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ। ਇਸ ਮੌਕੇ ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਜੇਤੂ ਖਿਡਾਰੀਆਂ, ਕੋਚ ਬਲਜਿੰਦਰ ਵਿੱਕੀ, ਜੀਵਨਜੋਤ ਕੌਰ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਚੇਅਰਮੈਨ ਕੇਵਲ ਸ਼ਰਮਾ ਨੇ ਬਾਸਮਤੀ ਝੋਨੇ ਦੀ ਬੋਲੀ ਸ਼ੁਰੂ ਕਰਵਾਈ ਅਗਲੀ ਖ਼ਬਰ ਮਾਨਸਾ ਪੁਲਿਸ ਵਲੋਂ ਮੋਬਾਈਲ ਫ਼ੋਨ ਖੋਹਣ ਦੇ ਮਾਮਲੇ ’ਚ 3 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।