16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਮਿਡ-ਡੇ-ਮੀਲ ਬੰਦ ਕਰਨ ਦੀ ਚਿਤਾਵਨੀ

ਮਾਨਸਾ, 15 ਸਤੰਬਰ (ਫੱਤੇਵਾਲੀਆ)- ਗੌਰਮਿੰਟ ਟੀਚਰਜ਼ ਯੂਨੀਅਨ ਦੀ ਮੀਟਿੰਗ ਦੌਰਾਨ ਸਕੂਲਾਂ ’ਚ ਚੱਲ ਰਹੀ ਪੀ. ਐੱਮ.

ਪਿੰਡ ਉੱਲਕ ਵਿਖੇ ਲਗਾਏ ਕੈਂਪ ਮੌਕੇ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਮਾਹਿਰ। ਤਸਵੀਰ : ਸੰਜੀਵ ਸਿੰਗਲਾ 16-09-2026
ਮਾਨਸਾ, 15 ਸਤੰਬਰ (ਫੱਤੇਵਾਲੀਆ)- ਗੌਰਮਿੰਟ ਟੀਚਰਜ਼ ਯੂਨੀਅਨ ਦੀ ਮੀਟਿੰਗ ਦੌਰਾਨ ਸਕੂਲਾਂ ’ਚ ਚੱਲ ਰਹੀ ਪੀ.ਐੱਮ. ਪੋਸ਼ਣ (ਮਿਡ-ਡੇ-ਮੀਲ) ਸਕੀਮ ਦੌਰਾਨ ਅਧਿਆਪਕਾਂ ਨੇ ਪੇਸ਼ ਆ ਰਹੀਆਂ ਸਮੱਸਿਆਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ । ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਮਾਖਾ ਨੇ ਕਿਹਾ ਕਿ ਮਹਿੰਗਾਈ ਦੇ ਦੌਰ ’ਚ ਪੀ . ਐੱਮ. ਪੋਸ਼ਣ ਸਕੀਮ ਤਹਿਤ ਪ੍ਰਤੀ ਬੱਚਾ ਮਿਲਦੀ ਰਾਸ਼ੀ ਹਾਲੇ ਵੀ ਬਹੁਤ ਨਿਗੂਣੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਸਕੂਲੀ ਖਾਤਿਆਂ ਨੂੰ ਸਿੰਗਲ ਨੋਡਲ ਅਕਾਊਂਟ ’ਚ ਬਦਲਣ ਦੀ ਕਾਰਵਾਈ ਬਲਾਕ ਪੱਧਰ ’ਤੇ ਅੱਧ-ਅਧੂਰੀ ਲਟਕ ਰਹੀ ਹੈ ਅਤੇ ਗ੍ਰਾਂਟਾਂ ਫਸੀਆਂ ਹੋਈਆਂ ਹਨ, ਜਿਸ ਕਾਰਨ ਅਧਿਆਪਕ ਆਪਣੇ ਪਾਸੋਂ ਪੈਸੇ ਖ਼ਰਚ ਕੇ ਖਾਣਾ ਤਿਆਰ ਕਰਵਾ ਰਹੇ ਹਨ । ਉਨ੍ਹਾਂ ਮੰਗ ਕੀਤੀ ਕਿ ਰਾਸ਼ੀ ’ਚ ਤੁਰੰਤ ਵਾਧਾ ਕਰ ਕੇ ਘੱਟੋ-ਘੱਟ 10 ਰੁਪਏ ਪ੍ਰਤੀ ਬੱਚਾ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਜੇਕਰ 30 ਸਤੰਬਰ ਤੱਕ ਬਕਾਇਆ ਗ੍ਰਾਂਟਾਂ ਜਾਰੀ ਨਾ ਕੀਤੀਆਂ ਗਈਆਂ ਤਾਂ ਸਕੂਲਾਂ ’ਚ ਮਿਡ-ਡੇ-ਮੀਲ ਦਾ ਮੁਕੰਮਲ ਬਾਈਕਾਟ ਕਰ ਕੇ ਖਾਣਾ ਬਣਾਉਣਾ ਬੰਦ ਕਰ ਦਿੱਤਾ ਜਾਵੇਗਾ। ਇਸ ਮੌਕੇ ਗੁਰਦਾਸ ਸਿੰਘ ਰਾਏਪੁਰ, ਬਲਵਿੰਦਰ ਸਿੰਘ ਉੱਲਕ, ਸਤੀਸ਼ ਕੁਮਾਰ ਗਰਗ, ਲਖਵਿੰਦਰ ਸਿੰਘ ਮਾਨ, ਗੁਰਪ੍ਰੀਤ ਸਿੰਘ ਦਲੇਲਵਾਲਾ, ਦਰਸ਼ਨ ਸਿੰਘ ਜਟਾਣਾ, ਮਨਪ੍ਰੀਤ ਸਿੰਘ ਖੈਰਾ ਕਲਾਂ, ਅਨਿਲ ਕੁਮਾਰ, ਪ੍ਰਦੀਪ ਕੁਮਾਰ, ਸੁਖਵਿੰਦਰ ਸਿੰਘ ਮਾਖਾ, ਪ੍ਰਗਟ ਸਿੰਘ ਰਿਓਂਦ, ਬੂਟਾ ਸਿੰਘ, ਸੁਖਦੀਪ ਗਿੱਲ , ਮੋਹਿਤ ਗਰਗ, ਮਨਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰੀ ਹਸਪਤਾਲ ਬਰੇਟਾ ’ਚ ਹੁਣ 24 ਘੰਟੇ ਮੈਡੀਕਲ ਸਹੂਲਤ ਪ੍ਰਾਪਤ ਹੋਵੇਗੀ- ਬੁੱਧ ਰਾਮ ਵਿਧਾਇਕ ਅਗਲੀ ਖ਼ਬਰ ਮਨੂ ਵਾਟਿਕਾ ਸਕੂਲ ਵਿਖੇ ਕੈਂਪ ਦੇ 8ਵੇਂ ਦਿਨ ਬ੍ਰਿਗੇਡੀਅਰ ਐੱਚ.ਐੱਸ. ਸੰਧੂ ਪੁੱਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।