ਕਿਸਾਨ ਕਾਂਗਰਸ ’ਚ ਨਵੀਆਂ ਨਿਯੁਕਤੀਆਂ ’ਤੇ ਬਲਜੀਤ ਰਿਸ਼ੀ ਨੇ ਅਹੁਦੇਦਾਰਾਂ ਨੂੰ ਦਿੱਤੀ ਵਧਾਈ
ਭੀਖੀ, 22 ਸਤੰਬਰ (ਬਲਕਾਰ ਸਿੰਘ ਸਹੋਤਾ)- ਕਿਸਾਨ ਕਾਂਗਰਸ ਪੰਜਾਬ ਵਲੋਂ ਸਰਪੰਚ ਜਗਦੀਪ ਸਿੰਘ ਬੁਰਜ ਢਿੱਲਵਾਂ ਨੂੰ ਮੀਤ ਪ੍ਰਧਾਨ, ਸਰਪੰਚ ਗੁਰਜੰਟ ਸਿੰਘ ਅਲੀਸ਼ੇਰ ਕਲਾਂ ਨੂੰ ਜਨਰਲ ਸਕੱਤਰ ਅਤੇ ਪ੍ਰੋਫੈਸਰ ਹਰਵਿੰਦਰ ਭਾਰਦਵਾਜ ਨੂੰ ਜ਼ਿਲ੍ਹਾ ਪ੍ਰਧਾਨ ਸੋਸ਼ਲ ਮੀਡੀਆ ਨਿਯੁਕਤ ਕੀਤੇ ਜਾਣ ’ਤੇ ਕਿਸਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਰਿਸ਼ੀ ਖੀਵਾ ਨੇ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਨਾਲ ਕਿਸਾਨ ਕਾਂਗਰਸ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਨਵੇਂ ਅਹੁਦੇਦਾਰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਮਜ਼ਬੂਤੀ ਨਾਲ ਉਠਾਉਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣਗੇ।
ਭੀਖੀ, 22 ਸਤੰਬਰ (ਬਲਕਾਰ ਸਿੰਘ ਸਹੋਤਾ)- ਕਿਸਾਨ ਕਾਂਗਰਸ ਪੰਜਾਬ ਵਲੋਂ ਸਰਪੰਚ ਜਗਦੀਪ ਸਿੰਘ ਬੁਰਜ ਢਿੱਲਵਾਂ ਨੂੰ ਮੀਤ ਪ੍ਰਧਾਨ, ਸਰਪੰਚ ਗੁਰਜੰਟ ਸਿੰਘ ਅਲੀਸ਼ੇਰ ਕਲਾਂ ਨੂੰ ਜਨਰਲ ਸਕੱਤਰ ਅਤੇ ਪ੍ਰੋਫੈਸਰ ਹਰਵਿੰਦਰ ਭਾਰਦਵਾਜ ਨੂੰ ਜ਼ਿਲ੍ਹਾ ਪ੍ਰਧਾਨ ਸੋਸ਼ਲ ਮੀਡੀਆ ਨਿਯੁਕਤ ਕੀਤੇ ਜਾਣ ’ਤੇ ਕਿਸਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਰਿਸ਼ੀ ਖੀਵਾ ਨੇ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਨਾਲ ਕਿਸਾਨ ਕਾਂਗਰਸ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਨਵੇਂ ਅਹੁਦੇਦਾਰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਮਜ਼ਬੂਤੀ ਨਾਲ ਉਠਾਉਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਉਨ੍ਹਾਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਪਾਰਟੀ ਅਤੇ ਕਿਸਾਨਾਂ ਦੀ ਬਿਹਤਰੀ ਲਈ ਸਰਗਰਮੀ ਨਾਲ ਕੰਮ ਕਰਨਗੇ। ਉਨ੍ਹਾਂ ਸੁਖਪਾਲ ਸਿੰਘ ਖਹਿਰਾ ਕੌਮੀ ਪ੍ਰਧਾਨ, ਕਿਰਨਜੀਤ ਸਿੰਘ ਮਿੱਠਾ ਸੂਬਾ ਪ੍ਰਧਾਨ ਅਤੇ ਬਲਕੌਰ ਸਿੰਘ ਸਿੱਧੂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਇਕਬਾਲ ਸਿੰਘ ਫਫੜੇ, ਸਰਪੰਚ ਬਲਵੀਰ ਸਿੰਘ ਅਨੂਪਗੜ੍ਹ, ਸਰਪੰਚ ਅਵਤਾਰ ਸਿੰਘ ਤਾਰੀ, ਸਰਪੰਚ ਰਾਏ ਸਿੰਘ, ਨੱਥਾ ਸਿੰਘ ਭੈਣੀਬਾਘਾ, ਹਰਬੰਸ ਸਿੰਘ ਗਾਗੋਵਾਲ, ਰਾਜ ਸ਼ਰਮਾ ਮੱਤੀ, ਨਿੱਕਾ ਸਿੰਘ ਸਰਪੰਚ ਹੀਰੋ ਕਲਾਂ ਨੇ ਵੀ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ।