25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਜ਼ਿਲ੍ਹੇ ਦੇ ਪਿੰਡਾਂ ’ਚ ’ਸਵੱਛਤਾ ਹੀ ਸੇਵਾ’ ਮੁਹਿੰਮ ਜਾਰੀ ਗਾਂਧੀ ਜੈਅੰਤੀ ਤੱਕ ਰੋਜ਼ਾਨਾ ਚੱਲੇਗਾ ਸਫ਼ਾਈ ਅਭਿਆਨ

ਮਾਨਸਾ/ਸਰਦੂਲਗੜ੍ਹ/ਬੁਢਲਾਡਾ, 24 ਸਤੰਬਰ (ਧਾਲੀਵਾਲ/ਅਰੋੜਾ/ਰਾਹੀ)- ਜ਼ਿਲ੍ਹੇ ਦੇ ਪਿੰਡਾਂ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਰੋਗ ਮੁਕਤ ਬਣਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ ‘ਸਵੱਛਤਾ ਹੀ ਸੇਵਾ’ ਮੁਹਿੰਮ ਜਾਰੀ ਹੈ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਦੇਖ-ਰੇਖ ਹੇਠ ਚੱਲ ਰਹੀ ਮੁਹਿੰਮ ਤਹਿਤ ਵਿਭਾਗ ਦੀਆਂ ਟੀਮਾਂ ਪਿੰਡ-ਪਿੰਡ ਜਾ ਕੇ ਜਨਤਕ ਥਾਵਾਂ ਦੀ ਮੁਕੰਮਲ ਸਫ਼ਾਈ ਯਕੀਨੀ ਬਣਾ ਰਹੀਆਂ ਹਨ।

ਅਜੀਤ ਡੈਸਕ 25-09-2026
ਮਾਨਸਾ/ਸਰਦੂਲਗੜ੍ਹ/ਬੁਢਲਾਡਾ, 24 ਸਤੰਬਰ (ਧਾਲੀਵਾਲ/ਅਰੋੜਾ/ਰਾਹੀ)- ਜ਼ਿਲ੍ਹੇ ਦੇ ਪਿੰਡਾਂ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਰੋਗ ਮੁਕਤ ਬਣਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ ‘ਸਵੱਛਤਾ ਹੀ ਸੇਵਾ’ ਮੁਹਿੰਮ ਜਾਰੀ ਹੈ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਦੇਖ-ਰੇਖ ਹੇਠ ਚੱਲ ਰਹੀ ਮੁਹਿੰਮ ਤਹਿਤ ਵਿਭਾਗ ਦੀਆਂ ਟੀਮਾਂ ਪਿੰਡ-ਪਿੰਡ ਜਾ ਕੇ ਜਨਤਕ ਥਾਵਾਂ ਦੀ ਮੁਕੰਮਲ ਸਫ਼ਾਈ ਯਕੀਨੀ ਬਣਾ ਰਹੀਆਂ ਹਨ। ਇਹ ਵਿਸ਼ੇਸ਼ ਸਫ਼ਾਈ ਅਭਿਆਨ 2 ਅਕਤੂਬਰ ਗਾਂਧੀ ਜੈਅੰਤੀ ਤੱਕ ਲਗਾਤਾਰ ਜਾਰੀ ਰਹੇਗਾ, ਜਿਸ ਤਹਿਤ ਪਿੰਡਾਂ ਦੇ ਸ਼ਮਸ਼ਾਨਘਾਟ, ਪਾਰਕਾਂ, ਪਾਣੀ ਦੀਆਂ ਟੈਂਕੀਆਂ ਦੇ ਆਲੇ-ਦੁਆਲੇ ਅਤੇ ਜਨਤਕ ਪਖਾਨਿਆਂ ਵਰਗੀਆਂ ਥਾਵਾਂ ਦੀ ਸਫ਼ਾਈ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ। ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਤੇ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪਿੰਡਾਂ ਦੀ ਨੁਹਾਰ ਬਦਲਣ ਲਈ ਵਿਭਾਗ ਵਲੋਂ ਉਲੀਕੀ ਗਈ ਇਸ ਯੋਜਨਾ ਦੇ ਸਾਰਥਿਕ ਸਿੱਟੇ ਸਾਹਮਣੇ ਆ ਰਹੇ ਹਨ, ਜਿਸ ਦਾ ਮਕਸਦ ਹਰ ਪਿੰਡ ਦੇ ਹਰ ਕੋਨੇ ਨੂੰ ਕੂੜਾ-ਮੁਕਤ ਕਰਨਾ ਹੈ।
ਪਿਛਲੀ ਖ਼ਬਰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਅੱਖ ਦਾ ਮੁਫ਼ਤ ਜਾਂਚ ਕੈਂਪ 26 ਨੂੰ ਅਗਲੀ ਖ਼ਬਰ ਮਜ਼ਦੂਰਾਂ ਲਈ ਸਮਾਜਿਕ ਸੁਰੱਖਿਆ ਦਾ ਕਾਨੂੰਨ ਲਾਗੂ ਕੀਤਾ ਜਾਵੇ- ਜੋਧਾਂ/ਸਮਾਓਂ ਮਾਨਸਾ ਵਿਖੇ ਮਜ਼ਦੂਰ ਅਧਿਕਾਰ ਰੈਲੀ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।