ਗੁਰਬਾਣੀ ਦਾ ਸ਼ੁੱਧ ਪਾਠ ਬੋਧ ਸਮਾਗਮ 4 ਅਕਤੂਬਰ ਤੋਂ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਵਿਖੇ ਹੋਵੇਗਾ ਆਰੰਭ- ਬਾਬਾ ਕਾਕਾ ਸਿੰਘ
ਤਲਵੰਡੀ ਸਾਬੋ, 25 ਸਤੰਬਰ (ਰਣਜੀਤ ਸਿੰਘ ਰਾਜੂ)- ਸਿੱਖ ਪੰਥ ਦੀ ਮਹਾਨ ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਅਤਰ ਸਿੰਘ ਦੀ 100 ਸਾਲਾਂ ਯਾਦ ਨੂੰ ਸਮਰਪਿਤ ਕਰਕੇ ਸੰਪ੍ਰਦਾਇ ਭਿੰਡਰਾਂ ਦੇ ਵਿਦਿਆਰਥੀ ਸਿੰਘਾਂ ਦੇ ਸਹਿਯੋਗ ਸਦਕਾ ‘ਗੁਰਬਾਣੀ ਦਾ ਸ਼ੁੱਧ ਪਾਠ ਬੋਧ ਸਮਾਗਮ’ ਸੰਤ ਅਤਰ ਸਿੰਘ ਵੱਲੋਂ ਹੀ ਸਥਾਪਿਤ ਗੁਰਦੁਆਰਾ ਬੁੰਗਾ ਮਸਤੂਆਣਾ ਧਾਰਮਿਕ ਮਹਾਂਵਿਦਿਆਲਾ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ 4 ਅਕਤੂਬਰ ਤੋਂ ਆਰੰਭ ਹੋਵੇਗਾ। ਉਕਤ ਜਾਣਕਾਰੀ ਗੁ:ਬੁੰਗਾ ਮਸਤੂਆਣਾ ਦੇ ਮੁਖੀ ਬਾਬਾ ਕਾਕਾ ਸਿੰਘ ਨੇ ਗੱਲਬਾਤ ਦੌਰਾਨ ਦਿੱਤੀ।
ਅਜੀਤ ਡੈਸਕ
27-09-2026