27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸਵੈ-ਰੋਜ਼ਗਾਰ ਦੀ ਭਾਵਨਾ ਪੈਦਾ ਕਰਨ ਲਈ ‘ਜੀ.ਐੱਨ.ਸੀ. ਬਿਜ਼ ਫੈਸਟ’ ਦਾ ਸਫਲ ਆਯੋਜਨ

ਬੁਢਲਾਡਾ, 26 ਸਤੰਬਰ (ਸਵਰਨ ਸਿੰਘ ਰਾਹੀ)- ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਵਲੋਂ ‘ਜੀ. ਐੱਨ.

‘ਜੀ.ਐੱਨ.ਸੀ. ਬਿਜ਼ ਫੈਸਟ’ ਦਾ ਉਦਘਾਟਨ ਕਰਦੇ ਹੋਏ ਪ੍ਰਿੰਸੀਪਲ ਡਾ. ਨਰਿੰਦਰ ਸਿੰਘ। ਅਜੀਤ ਤਸਵੀਰ 27-09-2026
ਬੁਢਲਾਡਾ, 26 ਸਤੰਬਰ (ਸਵਰਨ ਸਿੰਘ ਰਾਹੀ)- ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਵਲੋਂ ‘ਜੀ.ਐੱਨ.ਸੀ. ਬਿਜ਼ ਫੈਸਟ’ ਕਰਵਾਇਆ ਗਿਆ। ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ, ਰਚਨਾਤਮਿਕਤਾ, ਪ੍ਰਬੰਧਕੀ ਯੋਗਤਾ ਅਤੇ ਵਪਾਰਕ ਸੂਝ-ਬੂਝ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਦਘਾਟਨ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਵਿਦਿਆਰਥੀਆਂ ਨੂੰ ਕੇਵਲ ਰਵਾਇਤੀ ਨੌਕਰੀਆਂ ਤੱਕ ਸੀਮਤ ਰੱਖਣ ਦੀ ਬਜਾਇ ਉਨ੍ਹਾਂ ਨੂੰ ‘ਨੌਕਰੀ ਲੈਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ’ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸੇ ਉਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਇਹ ਬਿਜ਼ ਫੈਸਟ ਕਰਵਾਇਆ ਗਿਆ, ਜਿਸ ਰਾਹੀਂ ਵਿਦਿਆਰਥੀਆਂ ਨੂੰ ਕਾਰੋਬਾਰ ਸ਼ੁਰੂ ਕਰਨ, ਉਤਪਾਦ ਤਿਆਰ ਕਰਨ, ਕੀਮਤ ਨਿਰਧਾਰਿਤ ਕਰਨ, ਗਾਹਕਾਂ ਨਾਲ ਸੰਪਰਕ ਬਣਾਉਣ, ਮਾਰਕੀਟਿੰਗ ਕਰਨ ਅਤੇ ਆਪਣੇ ਉਤਪਾਦ ਨੂੰ ਬਾਜ਼ਾਰ ਤੱਕ ਪਹੁੰਚਾਉਣ ਵਰਗੀਆਂ ਬੁਨਿਆਦੀ ਵਪਾਰਕ ਤਕਨੀਕਾਂ ਦਾ ਵਿਹਾਰਕ ਅਨੁਭਵ ਪ੍ਰਦਾਨ ਕੀਤਾ ਗਿਆ। ਕੋਆਰਡੀਨੇਟਰ ਡਾ. ਸੰਦੀਪ ਕੌਰ ਅਤੇ ਪ੍ਰੋ. ਸਿਮਰਨਜੀਤ ਸਿੰਘ ਨੇ ਦੱਸਿਆ ਕਿ ਬਿਜ਼ ਫੈਸਟ ਨੂੰ ਮੁੱਖ ਤੌਰ ’ਤੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਪਹਿਲੇ ‘ਫੂਡ ਕਾਰਨਰ’ ਵਿੱਚ ਵਿਦਿਆਰਥੀਆਂ ਵਲੋਂ ਵੱਖ-ਵੱਖ ਖਾਣ-ਪੀਣ ਦੀਆਂ ਵਸਤੂਆਂ ਤਿਆਰ ਕਰ ਕੇ ਉਨ੍ਹਾਂ ਦੇ ਸਟਾਲ ਲਗਾਏ ਗਏ। ਦੂਜੇ ‘ਹੈਂਡ ਵਰਕ’ ਸੈਕਸ਼ਨ ਵਿੱਚ ਵਿਦਿਆਰਥੀਆਂ ਨੇ ਆਪਣੇ ਹੱਥਾਂ ਨਾਲ ਤਿਆਰ ਕੀਤੀਆਂ ਵੱਖ-ਵੱਖ ਕਲਾਕ੍ਰਿਤੀਆਂ ਅਤੇ ਉਪਯੋਗੀ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ। ਤੀਜੇ ਹਿੱਸੇ ਵਿਚ ਵਿਦਿਆਰਥੀਆਂ ਅਤੇ ਆਏ ਹੋਏ ਮਹਿਮਾਨਾਂ ਦੇ ਮਨੋਰੰਜਨ ਲਈ ਵੱਖ-ਵੱਖ ਖੇਡਾਂ ਅਤੇ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਆਪਣੇ ਹੱਥਾਂ ਨਾਲ ਤਿਆਰ ਕੀਤੇ ਬੁੱਕੇ, ਕੀ-ਰਿੰਗ, ਹੈਂਡਬੈਗ, ਫਲਾਵਰ ਵਰਕ, ਗ੍ਰੀਟਿੰਗ ਕਾਰਡ, ਫੋਟੋ ਫਰੇਮ, ਰੁਮਾਲ, ਹੇਅਰ ਕਲਿੱਪ ਅਤੇ ਵਿਸ਼ੇਸ਼ ਤੌਰ ’ਤੇ ਡਿਜ਼ਾਈਨ ਕੀਤੇ ਸੂਟ ਅਤੇ ਕੁੜਤੇ ਪ੍ਰਦਰਸ਼ਿਤ ਕੀਤੇ। ਇਨ੍ਹਾਂ ਉਤਪਾਦਾਂ ਨੇ ਵਿਦਿਆਰਥੀਆਂ ਦੀ ਕਲਾ, ਹੁਨਰ ਅਤੇ ਨਵੀਨਤਮ ਸੋਚ ਨੂੰ ਦਰਸਾਇਆ।
ਪਿਛਲੀ ਖ਼ਬਰ ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਅਧੀਨ ਮਾਨਸਾ ਜ਼ਿਲ੍ਹੇ ਦੇ 9,815 ਗੈਰ-ਸਾਖਰਾਂ ਨੇ ਦਿੱਤੀ ਪ੍ਰੀਖਿਆ ਅਗਲੀ ਖ਼ਬਰ ਸਾਈਬਰ ਅਪਰਾਧ ਅਤੇ ਸੰਵਿਧਾਨਿਕ ਮੁੱਲ ਵਿਸ਼ੇ ’ਤੇ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।