28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

5 ਅਕਤੂਬਰ ਦੇ ਧਰਨੇ ਸੰਬੰਧੀ ਕਿਸਾਨਾਂ ਨੂੰ ਕੀਤਾ ਸੰਬੋਧਨ

ਰਾਮਪੁਰਾ ਫੂਲ, 27 ਸਤੰਬਰ (ਹੇਮੰਤ ਕੁਮਾਰ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਵਲੋਂ ਬਲਾਕ ਰਾਮਪੁਰਾ ਦੇ ਪਿੰਡ-ਪਿੰਡ ਪਹੁੰਚ ਕੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ । ਜਿਨ੍ਹਾਂ ਦੀ ਅਗਵਾਈ ਬਲਾਕ ਪ੍ਰਧਾਨ ਸੁਖਦੇਵ ਸਿੰਘ ਰਾਮਪੁਰਾ ਅਤੇ ਗੁਲਾਬ ਸਿੰਘ ਜਿਉਂਦ ਕਰ ਰਹੇ ਹਨ।

ਅਜੀਤ ਡੈਸਕ 28-09-2026
ਰਾਮਪੁਰਾ ਫੂਲ, 27 ਸਤੰਬਰ (ਹੇਮੰਤ ਕੁਮਾਰ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਵਲੋਂ ਬਲਾਕ ਰਾਮਪੁਰਾ ਦੇ ਪਿੰਡ-ਪਿੰਡ ਪਹੁੰਚ ਕੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ । ਜਿਨ੍ਹਾਂ ਦੀ ਅਗਵਾਈ ਬਲਾਕ ਪ੍ਰਧਾਨ ਸੁਖਦੇਵ ਸਿੰਘ ਰਾਮਪੁਰਾ ਅਤੇ ਗੁਲਾਬ ਸਿੰਘ ਜਿਉਂਦ ਕਰ ਰਹੇ ਹਨ। ਪਿਛਲੀ 23 ਤਰੀਕ ਤੋਂ ਲੈ ਕੇ ਲਗਾਤਾਰ ਜਾਰੀ ਜਥੇਬੰਦੀ ਵਲੋਂ ਲੈਂਡ ਪੁਲਿੰਗ ਨੀਤੀ ਰੱਦ ਕਰਵਾਉਣ ਲਈ, ਝੋਨੇ ਦੀ ਖ਼ਰੀਦ ਸਹੀ ਢੰਗ ਨਾਲ ਕਰਵਾਉਣ ਲਈ, ਲੋਕ ’ਤੇ ਸੰਘਰਸ਼ਾਂ ਸਮੇਂ ਪਾਏ ਝੂਠੇ ਪੁਲਿਸ ਕੇਸ ਰੱਦ ਕਰਾਉਣ ਲਈ, ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਲਈ, ਆਬਾਦਕਾਰਾਂ ਨੂੰ ਜ਼ਮੀਨੀ ਅਧਿਕਾਰ ਬਹਾਲ ਕਰਵਾਉਣ ਲਈ, ਹੜ ਪੀੜਤਾਂ ਨੂੰ ਮੁਆਵਜ਼ਾ ਹਾਲੇ ਤੱਕ ਨਹੀਂ ਦਿੱਤਾ ਗਿਆ, ਮੁਆਵਜ਼ੇ ਦਵਾਉਣ ਸਮੇਤ ਹੋਰ ਮੰਗਾਂ ਮਸਲਿਆਂ ਨੂੰ ਵਿਚਾਰਦੇ ਹੋਏ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਅਮਨਾ ਰਸੂਲਪੁਰ ਦੀ ਨਾਟਕ ਟੀਮ ਵਲੋਂ ਗੋਦੀ ਮੀਡੀਆ ਝੂਠ ਬੋਲਦੇ ਨਾਟਕ ਪੇਸ਼ ਕੀਤਾ ਜਾਂਦਾ ਹੈ, ਜਿਸ ਨੂੰ ਲੋਕਾਂ ਵਲੋਂ ਬਹੁਤ ਸਲਾਹਿਆ ਜਾਂਦਾ ਹੈ। ਕਿਸਾਨਾਂ ਵਲੋਂ ਆਉਣ ਵਾਲੀ 5 ਅਕਤੂਬਰ ਨੂੰ ਪੰਜਾਬ ਦੇ ਜ਼ਿਲ੍ਹਾ ਹੈਡਕੁਆਰਟਰਾਂ ਵਿਖੇ ਦਿਨ ਰਾਤ ਦੇ ਧਰਨੇ ਦਾ ਸੱਦਾ ਦਿੱਤਾ ਜਾ ਰਿਹਾ ਹੈ। ਰੈਲੀਆਂ ਵਿਚ ਬੁਲਾਰੇ ਕਿਸਾਨ ਆਗੂ ਹਰਿੰਦਰ ਬਿੰਦੂ, ਹਰਪ੍ਰੀਤ ਕੌਰ ਜੇਠੂਕੇ, ਕਰਮਜੀਤ ਕੌਰ ਜਿਉਂਦ, ਬੂਟਾ ਸਿੰਘ ਬੱਲ੍ਹੋ, ਨਿਰਮਲ ਸਿੰਘ ਭੂੰਦੜ, ਗੁਰਮੇਲ ਸਿੰਘ ਢੱਡੇ, ਜਰਨੈਲ ਸਿੰਘ ਬਦਿਆਲਾ, ਅਮਨਦੀਪ ਸਿੰਘ ਚਾਉਕੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
ਪਿਛਲੀ ਖ਼ਬਰ ਵਿਸ਼ਵ ਦਿਲ ਦਿਵਸ ’ਤੇ ਵਿਸ਼ੇਸ਼ ਸਭ ਤੋਂ ਵਫ਼ਾਦਾਰ ਸਾਥੀ ਦਿਲ ਦੀ ਸੰਭਾਲ ਨਾ ਕਰ ਕੇ ਮਨੁੱਖ ਬਿਮਾਰੀਆਂ ਦੀ ਜਕੜ ’ਚ- ਡਾ. ਸੁਮਿ... ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਨੇ ਪਰਿਵਾਰਕ ਪੁਨਰ - ਮਿਲਣ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।