28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਭਾਜਪਾ ਆਗੂ ਵਿਨੋਦ ਕੁਮਾਰ ਕਾਲੀ ਦਾ ਦਿਹਾਂਤ

ਮਾਨਸਾ, 27 ਸਤੰਬਰ (ਰਾਵਿੰਦਰ ਸਿੰਘ ਰਵੀ)- ਭਾਜਪਾ ਦੇ ਮੀਤ ਪ੍ਰਧਾਨ ਵਿਨੋਦ ਕੁਮਾਰ ਕਾਲੀ ਦੀ ਮੌਤ ਹੋ ਗਈ ਹੈ। ਉਹ ਡੀ.

ਅਜੀਤ ਡੈਸਕ 28-09-2026
ਮਾਨਸਾ, 27 ਸਤੰਬਰ (ਰਾਵਿੰਦਰ ਸਿੰਘ ਰਵੀ)- ਭਾਜਪਾ ਦੇ ਮੀਤ ਪ੍ਰਧਾਨ ਵਿਨੋਦ ਕੁਮਾਰ ਕਾਲੀ ਦੀ ਮੌਤ ਹੋ ਗਈ ਹੈ। ਉਹ ਡੀ.ਐਮ.ਸੀ. ਹਸਪਤਾਲ ਲੁਧਿਆਣਾ ਵਿਖੇ ਦਾਖਲ ਸਨ। ਦੱਸਣਯੋਗ ਹੈ ਕਿ 23 ਸਤੰਬਰ ਨੂੰ ਪਾਰਟੀ ਦੀ ‘ਨਸ਼ਾ ਛੱਡੋ ਸੰਕਲਪ ਯਾਤਰਾ’ ਤਹਿਤ ਝੁਨੀਰ ਵਿਖੇ ਹੋਏ ਸਮਾਗਮ ਉਪਰੰਤ ਕਾਲੀ ਆਪਣੇ ਸਾਥੀਆਂ ਨਾਲ ਮਾਨਸਾ ਵਾਪਸ ਆ ਰਹੇ ਸਨ । ਉਨ੍ਹਾਂ ਦੀ ਕਾਰ ਟਰੱਕ ’ਚ ਵੱਜਣ ਕਰ ਕੇ ਹਾਦਸਾਗ੍ਰਸਤ ਹੋ ਗਈ ਸੀ । ਮੌਕੇ ’ਤੇ ਨੌਜਵਾਨ ਅਰਸ਼ਦੀਪ ਸਿੰਘ ਰਮਦਿੱਤੇਵਾਲਾ ਦਮ ਤੋੜ ਗਏ ਸਨ, ਜਦਕਿ ਬਾਕੀ 5 ਜਣੇ ਗੰਭੀਰ ਜ਼ਖਮੀ ਹੋ ਗਏ ਸਨ। 4 ਜਣਿਆਂ ਨੂੰ ਮਾਨਸਾ ਹਸਪਤਾਲ ’ਚੋਂ ਏਮਜ਼ ਬਠਿੰਡਾ ਲਈ ਰੈਫ਼ਰ ਕਰ ਦਿੱਤਾ ਗਿਆ ਸੀ ਜਦਕਿ ਵਿਨੋਦ ਕੁਮਾਰ ਕਾਲੀ ਨੂੰ ਦਿਆਨੰਦ ਹਸਪਤਾਲ ਲੁਧਿਆਣਾ ਵਿਖੇ ਭੇਜਿਆ ਗਿਆ ਸੀ। ਉਹ ਭਾਰਤੀ ਜਨਤਾ ਪਾਰਟੀ ਦੇ ਵੱਖ-ਵੱਖ ਅਹੁਦਿਆਂ ਤੋਂ ਇਲਾਵਾ ਮਾਰਕਿਟ ਕਮੇਟੀ ਮਾਨਸਾ ਦੇ ਉਪ ਚੇਅਰਮੈਨ ਵੀ ਰਹਿ ਚੁੱਕੇ ਸਨ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਪੂਨੀਆ ਤੇ ਜਨਰਲ ਸਕੱਤਰ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਦੱਸਿਆ ਕਿ ਵਿਨੋਦ ਦਾ 28 ਸਤੰਬਰ ਨੂੰ ਰਾਮਬਾਗ ਮਾਨਸਾ ਵਿਖੇ ਸਸਕਾਰ ਕੀਤਾ ਜਾਵੇਗਾ। ਇਸ ਦੌਰਾਨ ਭਾਜਪਾ ਆਗੂਆਂ ਨੇ ਉਨ੍ਹਾਂ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। 27ਮਾਨਸਾ05 ਵਿਨੋਦ ਕੁਮਾਰ ਕਾਲੀ ਦੀ ਫਾਈਲ ਤਸਵੀਰ
ਪਿਛਲੀ ਖ਼ਬਰ ਭਾਕਿਯੂ (ਉਗਰਾਹਾਂ) ਵਲੋਂ ਡੀ.ਸੀ. ਦਫ਼ਤਰ ਦਾ ਘਿਰਾਓ 5 ਨੂੰ ਅਗਲੀ ਖ਼ਬਰ ਵਿਸ਼ਵ ਦਿਲ ਦਿਵਸ ’ਤੇ ਵਿਸ਼ੇਸ਼ ਸਭ ਤੋਂ ਵਫ਼ਾਦਾਰ ਸਾਥੀ ਦਿਲ ਦੀ ਸੰਭਾਲ ਨਾ ਕਰ ਕੇ ਮਨੁੱਖ ਬਿਮਾਰੀਆਂ ਦੀ ਜਕੜ ’ਚ- ਡਾ. ਸੁਮਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।