18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸ੍ਰੀ ਰਾਮ ਨਾਟਕ ਕਲੱਬ ਰਾਮਾਂ ਵਲੋਂ ਦੁਸਹਿਰਾ ਉਤਸਵ ਦੀਆਂ ਤਿਆਰੀਆਂ ਜ਼ੋਰਾਂ ’ ਤੇ

ਰਾਮਾਂ ਮੰਡੀ, 17 ਅਕਤੂਬਰ (ਤਰਸੇਮ ਸਿੰਗਲਾ)-ਸ੍ਰੀ ਰਾਮ ਨਾਟਕ ਕਲੱਬ ਰਾਮਾਂ ਵਲੋਂ ਸਮੂਹ ਮੰਡੀ ਨਿਵਾਸੀਆਂ ਦੇ ਸਹਿਯੋਗ ਨਾਲ ਦੁਸਹਿਰਾ ਉਤਸਵ 20 ਅਕਤੂਬਰ ਨੂੰ ਸਰਕਾਰੀ ਬਾਗ਼ ਨੇੜੇ ਮਾਰਕੀਟ ਕਮੇਟੀ ਦਫ਼ਤਰ ਵਿਖੇ ਮਨਾਇਆ ਜਾਵੇਗਾ। ਇਸ ਉਤਸਵ ਵਿਚ ਪ੍ਰੋ.

ਅਜੀਤ ਡੈਸਕ 18-10-2026
ਰਾਮਾਂ ਮੰਡੀ, 17 ਅਕਤੂਬਰ (ਤਰਸੇਮ ਸਿੰਗਲਾ)-ਸ੍ਰੀ ਰਾਮ ਨਾਟਕ ਕਲੱਬ ਰਾਮਾਂ ਵਲੋਂ ਸਮੂਹ ਮੰਡੀ ਨਿਵਾਸੀਆਂ ਦੇ ਸਹਿਯੋਗ ਨਾਲ ਦੁਸਹਿਰਾ ਉਤਸਵ 20 ਅਕਤੂਬਰ ਨੂੰ ਸਰਕਾਰੀ ਬਾਗ਼ ਨੇੜੇ ਮਾਰਕੀਟ ਕਮੇਟੀ ਦਫ਼ਤਰ ਵਿਖੇ ਮਨਾਇਆ ਜਾਵੇਗਾ। ਇਸ ਉਤਸਵ ਵਿਚ ਪ੍ਰੋ. ਬਲਜਿੰਦਰ ਕੌਰ ਹਲਕਾ ਵਿਧਾਇਕਾ ਕੈਬਨਿਟ ਰੈਂਕ ਪੰਜਾਬ, ਜਗਦੇਵ ਸਿੰਘ ਜੱਜਲ ਸਾਬਕਾ ਸਰਪੰਚ ਅਤੇ ਹਿਮਾਂਸ਼ੂ ਗਰਗ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਦੁਸਹਿਰੇ ਦੇ ਸਬੰਧ ਵਿਚ ਬਾਜ਼ਾਰਾਂ ’ਚ ਰਾਮਾਇਣ ਦੇ ਕਲਾਕਾਰਾਂ ਵਲੋਂ ਸੁੰਦਰ ਸੁੰਦਰ ਝਾਂਕੀਆ ਕੱਢੀਆਂ ਜਾਣਗੀਆਂ ਅਤੇ ਕਲੱਬ ਮੈਂਬਰਾਂ ਵਲੋਂ ਆਤਿਸ਼ਬਾਜ਼ੀ ਕੀਤੀ ਜਾਵੇਗੀ। ਸ਼ਾਮ ਨੂੰ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਅਗਨੀ ਭੇਟ ਕੀਤੇ ਜਾਣਗੇ । ਕਲੱਬ ਵਲੋਂ ਦੁਸਹਿਰੇ ਦੇ ਆਯੋਜਨ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ।
ਪਿਛਲੀ ਖ਼ਬਰ ਜ਼ਿਲ੍ਹੇ ਭਰ ’ ਚ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਕੈਂਪਾਂ ਰਾਹੀਂ ਕੀਤਾ ਜਾ ਰਿਹਾ ਜਾਗਰੂਕ ਅਗਲੀ ਖ਼ਬਰ ਜਨਗਣਨਾ ਡਿਊਟੀ ਲਈ ਸਰਦੀਆਂ ’ਚ ਅਧਿਆਪਕਾਂ ਨੂੰ ਪੂਰਾ ਦਿਨ ਦਿੱਤਾ ਜਾਵੇ: ਡੀ.ਟੀ.ਐੱਫ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।