22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਗੜੇਮਾਰੀ ਪ੍ਰਭਾਵਿਤ ਖੇਤਾਂ ਦਾ ਕੀਤਾ ਨਿਰੀਖਣ

ਨਥਾਣਾ, 21 ਅਕਤੂਬਰ (ਗੁਰਦਰਸ਼ਨ ਲੁੱਧੜ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਪਿੰਡ ਗੰਗਾ ਦੇ ਖੇਤਾਂ ਵਿਚ ਗੜੇਮਾਰੀ ਤੋਂ ਪ੍ਰਭਾਵਿਤ ਹੋਈਆਂ ਫ਼ਸਲਾਂ ਦਾ ਨਿਰੀਖਣ ਕੀਤਾ ਗਿਆ। ਡਾ: ਵਿਕਰਮਜੀਤ ਸਿੰਘ ਬਾਜਵਾ ਖੇਤੀਬਾੜੀ ਵਿਸਥਾਰ ਅਫ਼ਸਰ ਗੋਬਿੰਦਪੁਰਾ ਅਤੇ ਖੇਤੀਬਾੜੀ ਉਪ ਨਿਰੀਖਕ ਸੁਖਪਾਲ ਸ਼ਰਮਾ ਨੇ ਪਿੰਡ ਗੰਗਾ ਦੇ ਵੱਖ-ਵੱਖ ਖੇਤਾਂ ਵਿਚ ਜਾ ਕੇ ਗੜੇਮਾਰੀ ਦੀ ਮਾਰ ਵਿਚ ਆਏ ਝੋਨੇ ਦੀਆਂ ਮੁੰਜਰਾਂ ਵਿਚੋਂ ਝੜੇ ਦਾਣਿਆਂ ਅਤੇ ਥੋਥੀਆਂ ਹੋਈਆਂ ਮੁੰਜਰਾਂ ਦਾ ਸਰਵੇਖਣ ਕੀਤਾ।

ਅਜੀਤ ਡੈਸਕ 22-10-2026
ਨਥਾਣਾ, 21 ਅਕਤੂਬਰ (ਗੁਰਦਰਸ਼ਨ ਲੁੱਧੜ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਪਿੰਡ ਗੰਗਾ ਦੇ ਖੇਤਾਂ ਵਿਚ ਗੜੇਮਾਰੀ ਤੋਂ ਪ੍ਰਭਾਵਿਤ ਹੋਈਆਂ ਫ਼ਸਲਾਂ ਦਾ ਨਿਰੀਖਣ ਕੀਤਾ ਗਿਆ। ਡਾ: ਵਿਕਰਮਜੀਤ ਸਿੰਘ ਬਾਜਵਾ ਖੇਤੀਬਾੜੀ ਵਿਸਥਾਰ ਅਫ਼ਸਰ ਗੋਬਿੰਦਪੁਰਾ ਅਤੇ ਖੇਤੀਬਾੜੀ ਉਪ ਨਿਰੀਖਕ ਸੁਖਪਾਲ ਸ਼ਰਮਾ ਨੇ ਪਿੰਡ ਗੰਗਾ ਦੇ ਵੱਖ-ਵੱਖ ਖੇਤਾਂ ਵਿਚ ਜਾ ਕੇ ਗੜੇਮਾਰੀ ਦੀ ਮਾਰ ਵਿਚ ਆਏ ਝੋਨੇ ਦੀਆਂ ਮੁੰਜਰਾਂ ਵਿਚੋਂ ਝੜੇ ਦਾਣਿਆਂ ਅਤੇ ਥੋਥੀਆਂ ਹੋਈਆਂ ਮੁੰਜਰਾਂ ਦਾ ਸਰਵੇਖਣ ਕੀਤਾ। ਕਿਸਾਨਾਂ ਦੀ ਹਾਜ਼ਰੀ ਵਿਚ ਅਧਿਕਾਰੀਆਂ ਨੇ ਮੰਨਿਆ ਕਿ ਪਿਛਲੇ ਦਿਨੀਂ ਹੋਈ ਗੜੇਮਾਰੀ ਨੇ ਉਕਤ ਖੇਤਾਂ ਵਿਚ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੜ੍ਹੇਮਾਰੀ ਉਪਰੰਤ ਹੋਏ ਫ਼ਸਲਾਂ ਦੇ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਤੁਰੰਤ ਦਿੱਤਾ ਜਾਵੇ।
ਪਿਛਲੀ ਖ਼ਬਰ ਅਸ਼ੋਕ ਬਾਲਿਆਂਵਾਲੀ, ਨਰਿੰਦਰ ਮਿੱਤਲ, ਨੀਰਜ ਜੌੜਾ ਤੇ ਜਤਿੰਦਰ ਗੋਗੀ ਬਣੇ ਪੰਜਾਬ ਭਾਜਪਾ ਦੀ ਸੂਬਾ ਕਾਰਜਕਾਰਨੀ ਮੈਂਬਰ ਅਗਲੀ ਖ਼ਬਰ ਪੁਲਿਸ ਨੇ ਅਮਨ-ਸ਼ਾਂਤੀ ਬਣਾਈ ਰੱਖਣ ਲਈ ਦਿੱਤੀਆਂ ਵੱਡੀਆਂ ਕੁਰਬਾਨੀਆਂ : ਡੀ.ਆਈ.ਜੀ. ਹਰਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।