20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਰਾਮ ਸਿੰਘ ਭੈਣੀਬਾਘਾ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਮੁੜ ਜ਼ਿਲ੍ਹਾ ਪ੍ਰਧਾਨ ਬਣਾਏ

ਜੋਗਾ , 19 ਨਵੰਬਰ ( ਮਨਜੀਤ ਸਿੰਘ ਘੜੈਲੀ )- ਭਾਰਤੀ ਕਿਸਾਨ ਯੂਨੀਅਨ ਏਕਤਾ ( ਉਗਰਾਹਾਂ ) ਦਾ ਮਾਨਸਾ ਜਿਲ੍ਹੇ ਦਾ ਚੋਣ ਇਜਲਾਸ ਨੇੜਲੇ ਪਿੰਡ ਭੁਪਾਲ ਜੋਗੀਪੀਰ ਵਿਖੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ , ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ , ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਹੇਠ ਹੋਇਆ । ਜਿਲ੍ਹਾ ਖਜਾਨਚੀ ਭੋਲਾ ਸਿੰਘ ਮਾਖਾ ਨੇ ਜਥੇਬੰਦੀ ਵਲੋਂ ਲੜੇ ਗਏ ਸੰਘਰਸ਼ਾਂ ਦੀ ਰਿਪੋਰਟ ਪੇਸ਼ ਕੀਤੀ ।

ਅਜੀਤ ਡੈਸਕ 20-11-2026
ਜੋਗਾ , 19 ਨਵੰਬਰ ( ਮਨਜੀਤ ਸਿੰਘ ਘੜੈਲੀ )- ਭਾਰਤੀ ਕਿਸਾਨ ਯੂਨੀਅਨ ਏਕਤਾ ( ਉਗਰਾਹਾਂ ) ਦਾ ਮਾਨਸਾ ਜਿਲ੍ਹੇ ਦਾ ਚੋਣ ਇਜਲਾਸ ਨੇੜਲੇ ਪਿੰਡ ਭੁਪਾਲ ਜੋਗੀਪੀਰ ਵਿਖੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ , ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ , ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਹੇਠ ਹੋਇਆ । ਜਿਲ੍ਹਾ ਖਜਾਨਚੀ ਭੋਲਾ ਸਿੰਘ ਮਾਖਾ ਨੇ ਜਥੇਬੰਦੀ ਵਲੋਂ ਲੜੇ ਗਏ ਸੰਘਰਸ਼ਾਂ ਦੀ ਰਿਪੋਰਟ ਪੇਸ਼ ਕੀਤੀ । ਇਜਲਾਸ ਦੌਰਾਨ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ ’ ਚ ਰਾਮ ਸਿੰਘ ਭੈਣੀਬਾਘਾ ਨੂੰ ਮੁੜ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ । ਇਸੇ ਤਰ੍ਹਾਂ ਇੰਦਰਜੀਤ ਸਿੰਘ ਝੱਬਰ ਨੂੰ ਜਨਰਲ ਸਕੱਤਰ , ਭੋਲਾ ਸਿੰਘ ਖਜ਼ਾਨਚੀ , ਸੁਖਪਾਲ ਸਿੰਘ ਮੰਡੇਰ ਤੇ ਸਰੋਜ਼ ਰਾਣੀ ਦਿਆਲਪੁਰਾ ਸੀਨੀਅਰ ਮੀਤ ਪ੍ਰਧਾਨ , ਜਗਸੀਰ ਸਿੰਘ ਜਵਾਹਰਕੇ ਤੇ ਪਰਮਜੀਤ ਕੌਰ ਖੜ੍ਹਕ ਸਿੰਘ ਵਾਲਾ ਮੀਤ ਪ੍ਰਧਾਨ , ਉੱਤਮ ਸਿੰਘ ਰਾਮਾਂਨੰਦੀ ਤੇ ਮਲਕੀਤ ਕੌਰ ਕੁਲਾਣਾ ਨੂੰ ਸੰਗਠਨ ਸਕੱਤਰ , ਅਮਨਦੀਪ ਸਿੰਘ ਗੁਰਨੇ ਤੇ ਜਸਵਿੰਦਰ ਕੌਰ ਬਹਾਦਰਪੁਰ ਨੂੰ ਪ੍ਰਚਾਰ ਸਕੱਤਰ ਤੋਂ ਇਲਾਵਾ ਮਹਿੰਦਰ ਸਿੰਘ ਰੁਮਾਣਾ , ਬਿੰਦਰ ਸਿੰਘ ਝੰਡਾ , ਜਗਰਾਜ ਸਿੰਘ ਮਾਨਸਾ , ਲਾਭ ਸਿੰਘ ਖੋਖਰ , ਕੁਲਦੀਪ ਸਿੰਘ ਮੱਤੀ , ਬਿੱਲੂ ਸਿੰਘ ਗੁਰਨੇ , ਜਗਸੀਰ ਸਿੰਘ ਦੋਦੜਾ , ਭਗਵੰਤ ਕੌਰ ਕਿਸ਼ਨਗੜ੍ਹ , ਜੋਤੀ ਕੌਰ ਭਾਦੜਾ , ਮਹਿੰਦਰ ਕੌਰ ਅਕਲੀਆ ਨੂੰ ਮੈਂਬਰ ਬਣਾਇਆ ਗਿਆ । ਨਵ - ਨਿਯੁਕਤ ਅਹੁਦੇਦਾਰਾਂ ਨੇ ਤਨਦੇਹੀ ਅਤੇ ਇਮਾਨਦਾਰੀ ਨਾਲ ਕਿਸਾਨਾਂ ਦੇ ਹੱਕਾਂ ਲਈ ਕੰਮ ਕਰਨ ਦਾ ਅਹਿਦ ਲਿਆ ।
ਪਿਛਲੀ ਖ਼ਬਰ ਭਾਕਿਯੂ (ਡਕੌਂਦਾ) ਵਲੋਂ ਝੋਨੇ ਦੀ ਖਰੀਦ ਸ਼ੁਰੂ ਕਰਵਾਉਣ ਲਈ ਐੱਸ. ਡੀ. ਐੱਮ. ਦਫ਼ਤਰ ਅੱਗੇ ਧਰਨਾ ਅਗਲੀ ਖ਼ਬਰ ਬੁਢਲਾਡਾ-ਚੱਕ ਭਾਈਕੇ ਸੜਕ ’ਤੇ ਬਣਿਆ ਕੂੜੇ ਦਾ ਡੰਪ ਬੰਦ ਕਰਵਾਉਣ ਲਈ 7 ਪਿੰਡਾਂ ਦੀਆਂ ਪੰਚਾਇਤਾਂ ਨੇ ਖੋਲ੍ਹਿਆ ਮੋਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।