ਮਾਨਸਾ, 27 ਨਵੰਬਰ (ਸ.ਰਿ.)- 66 ਕੇ. ਵੀ. ਗਰਿੱਡ ਤਿੰਨਕੋਨੀ ਮਾਨਸਾ ਦੀ ਜ਼ਰੂਰੀ ਮੁਰੰਮਤ ਕਾਰਨ 29 ਨਵੰਬਰ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇੰਜ: ਗੁਰਬਖਸ਼ ਸਿੰਘ ਐਸ. ਡੀ. ਓ. ਸ਼ਹਿਰੀ ਮਾਨਸਾ ਅਤੇ ਇੰਜ: ਪਰਦੀਪ ਸਿੰਗਲਾ ਜੇ. ਈ. ਨੇ ਦੱਸਿਆ ਕਿ ਇਸ ਗਰਿੱਡ ਤੋਂ ਚੱਲ ਰਹੇ 11 ਕੇ. ਵੀ. ਤ੍ਰਿਵੇਣੀ ਫੀਡਰ, 11 ਕੇ. ਵੀ. ਸਿਟੀ ਫੀਡਰ, 11 ਕੇ. ਵੀ. ਬਾਬਾ ਭਾਈ ਗੁਰਦਾਸ ਫੀਡਰ, 11 ਕੇ. ਵੀ. ਹੌਟ ਲਾਈਨ, 11 ਕੇ. ਵੀ. ਵਾਟਰ ਵਰਕਸ ਫੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਨਾਲ ਡੇਰਾ ਭਾਈ ਗੁਰਦਾਸ ਵਾਲਾ ਖੇਤਰ, ਵੀਰ ਨਗਰ ਮੁਹੱਲਾ, ਮੇਨ ਬਾਜ਼ਾਰ, ਵਾਟਰ ਵਰਕਸ ਰੋਡ ਤੇ ਗਊਸ਼ਾਲਾ ਤੱਕ ਦਾ ਖੇਤਰ, ਗੁਰਦੁਆਰਾ ਚੌਂਕ, ਤ੍ਰਿਵੇਣੀ ਮੰਦਰ, ਬਾਰਾਂ ਹੱਟਾਂ ਚੌਂਕ, ਸਿਵਲ ਹਸਪਤਾਲ, ਚੁਗਲੀ ਘਰ, ਬਾਗ਼ ਵਾਲਾ ਗੁਰਦੁਆਰਾ, ਡੂੰਮ ਵਾਲਾ ਗੁਰਦੁਆਰਾ, ਸਿਰਸਾ ਰੋਡ ਮੂਸਾ ਚੁੰਗੀ ਤੱਕ ਦੇ ਕੁਝ ਖੇਤਰ ਦੀ ਬਿਜਲੀ ਸਪਲਾਈ ਬੰਦ ਰਹੇਗੀ।