22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸ੍ਰੀ ਅਨੰਦਪੁਰ ਸਾਹਿਬ ਵਿਖੇ ਨਗਰ ਕੌਸ਼ਲ ਵਲੋਂ ਜਲਦ ਲਗਾਏ ਜਾਣਗੇ ਸੀ.ਸੀ.ਟੀ.ਵੀ. ਕੈਮਰੇ-ਜੀਤਾ

ਅਜੀਤ ਡੈਸਕ 01-01-2026
ਸ੍ਰੀ ਅਨੰਦਪੁਰ ਸਾਹਿਬ, 31 ਦਸੰਬਰ (ਜੇ ਐਸ ਨਿੱਕੂਵਾਲ)-ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਅਗਵਾਈ ਹੇਠ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਹਿਰ ਵਾਸੀਆਂ ਦੀ ਪੁਰਾਣੀ ਮੰਗ ਨੂੰ ਮੁੱਖ ਰੱਖਦਿਆਂ ਸ਼ਹਿਰ ਦੇ ਪ੍ਰਮੁੱਖ ਸਥਾਨਾਂ ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਟੈਂਡਰ ਖੁੱਲ ਗਿਆ ਹੈ | ਇਸ ਸਬੰਧੀ ਪ੍ਰਧਾਨ ਜੀਤਾ ਨੇ ਦੱਸਿਆ ਕਿ ਸਾਰੇ ਸ਼ਹਿਰ ਵਿਚ ਨਗਰ ਕੌਂਸਲ ਵਲੋਂ ਇੱਕ ਕਰੋੜ ਦੀ ਲਾਗਤ ਨਾਲ ਕੈਮਰੇ ਲਗਾਏ ਜਾ ਰਹੇ ਹਨ | ਜਿਸ ਦਾ ਮੁੱਖ ਕੰਟਰੋਲ ਦਫ਼ਤਰ ਪੁਲਿਸ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਇਹ ਕੰਮ ਕੁੱਝ ਦਿਨਾਂ ਵਿਚ ਸ਼ੁਰੂ ਕਰ ਦੇਵੇਗੀ | ਆਉਣ ਵਾਲ਼ੇ 15 ਦਿਨਾਂ ਵਿਚ ਨਗਰ ਕੌਂਸਲ ਵਲੋਂ ਹੋਰ ਵੀ ਬਹੁਤ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ | ਜ਼ਿਕਰਯੋਗ ਹੈ, ਕਿ ਪ੍ਰਧਾਨ ਜੀਤਾ ਦੀ ਅਗਵਾਈ ਵਿਚ ਜਿੱਥੇ ਸ਼ਹਿਰ ਦੇ ਪ੍ਰਬੰਧਾਂ ਵਿਚ ਲਗਾਤਾਰ ਸੁਧਾਰ ਹੋ ਰਹੇ ਹਨ | ਉੱਥੇ ਸ਼ਹਿਰ ਵਾਸੀਆਂ ਦੀ ਸੁਰੱਖਿਆ, ਸਹੂਲਤ ਅਤੇ ਸ਼ਹਿਰ ਦੇ ਵਿਕਾਸ ਲਈ ਵੀ ਨਵੇਂ ਨਵੇਂ ਪ੍ਰੋਜੈਕਟ ਲਿਆਂਦੇ ਜਾ ਰਹੇ ਹਨ |
ਪਿਛਲੀ ਖ਼ਬਰ ਸੇਵਾ ਮੁਕਤੀ 'ਤੇ ਠਾਕੁਰ ਦਾਸ ਦਾ ਸਨਮਾਨ <br/> ਅਗਲੀ ਖ਼ਬਰ ਧਰਮ ਅਤੇ ਜਾਤ ਦੇ ਨਾਂਅ 'ਤੇ ਰਾਜਨੀਤੀ ਕਰਨਾ ਦੇਸ਼ ਲਈ ਘਾਤਕ : ਵਿਜੇ ਸ਼ਰਮਾ ਟਿੰਕੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।