23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

11 ਕਿੱਲੋ ਭੁੱਕੀ ਤੇ ਡਰੱਗ ਮਨੀ ਸਮੇਤ ਇਕ ਮੁਲਜ਼ਮ ਗਿ੍ਫ਼ਤਾਰ <br/>

ਭੁੱਕੀ ਅਤੇ ਡਰੱਗ ਮਨੀ ਸਮੇਤ ਕਾਬੂ ਮੁਲਜ਼ਮ ਮਜਾਤ ਚੌਕੀ ਦੀ ਪੁਲਿਸ ਦੀ ਹਿਰਾਸਤ 'ਚ | ਤਸਵੀਰ : ਜੰਡਪੁਰੀ <br/> 01-01-2026
ਖਰੜ, 31 ਦਸੰਬਰ (ਜੰਡਪੁਰੀ)-ਮਜਾਤ ਚੌਕੀ ਦੀ ਪੁਲਿਸ ਵਲੋਂ ਇਕ ਮੁਲਜ਼ਮ ਨੂੰ 11 ਕਿੱਲੋ ਭੁੱਕੀ ਅਤੇ 17 ਹਜ਼ਾਰ ਰੁ. ਡਰੱਗ ਮਨੀ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਮੁਲਜ਼ਮ ਦੀ ਪਛਾਣ ਕਰਮਜੀਤ ਸਿੰਘ ਵਜੋਂ ਹੋਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਖਰੜ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਮਜਾਤ ਚੌਕੀ ਦੇ ਇੰਚਾਰਜ ਚਰਨ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਲਗਾਏ ਨਾਕੇ 'ਤੇ ਗਿ੍ਫਤਾਰ ਕੀਤਾ ਸੀ, ਜਿਸ ਦੇ ਕਬਜ਼ੇ 'ਚੋਂ 11 ਕਿੱਲੋ ਭੁੱਕੀ, 17 ਹਜ਼ਾਰ ਰੁ. ਡਰੱਗ ਮਨੀ ਅਤੇ ਇਕ ਐਕਟਿਵਾ ਬਰਾਮਦ ਹੋਇਆ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਸਾਲ 2025 ਦੌਰਾਨ ਰੱਖਿਆ ਸੇਵਾਵਾਂ ਭਲਾਈ ਵਿਭਾਗ ਸਾਬਕਾ ਸੈਨਿਕਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੀ ਭਲਾਈ ਨੂੰ ਸਮਰਪਿਤ ਰਿ... ਅਗਲੀ ਖ਼ਬਰ ਸੜਕ ਸੁਰੱਖਿਆ ਫੋਰਸ ਦੀ ਤੁਰੰਤ ਕਾਰਵਾਈ ਨੇ ਜ਼ੀਰਕਪੁਰ ਵਿਖੇ ਸੈਂਕੜੇ ਜਾਨਾਂ ਬਚਾਈਆਂ ਸਾਲ 2025 'ਚ ਹੋਏ 865 ਸੜਕੀ ਹਾਦਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।