23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਐਮ.ਸੀ. ਰੋਡ ਵਰਕਰਜ਼ ਯੂਨੀਅਨ ਵਲੋਂ ਮੰਗਾਂ ਸੰਬੰਧੀ ਗੇਟ ਮੀਟਿੰਗਾਂ <br/>

ਚੰਡੀਗੜ੍ਹ ਦੇ ਸੈਕਟਰ-9 ਅਤੇ 25 ਦੇ ਸਟੋਰ ਗੇਟਾਂ 'ਤੇ ਨਗਰ ਨਿਗਮ ਦੇ ਰੋਡ ਕਰਮਚਾਰੀ ਆਪਣੀਆਂ ਮੰਗਾਂ ਦੇ ਹੱਕ ਵਿਚ ਨਾਅਰੇਬਾਜ਼ੀ ਕਰਦੇ ਹੋਏ | ਤਸਵੀਰ : ਕਮਲਜੀਤ ਸਿੰਘ <br/> 01-01-2026
ਚੰਡੀਗੜ੍ਹ, 31 ਦਸੰਬਰ (ਅਜਾਇਬ ਸਿੰਘ ਔਜਲਾ)- ਐਮ.ਸੀ ਰੋਡ ਵਰਕਰਜ਼ ਯੂਨੀਅਨ ਦੇ ਸੱਦੇ 'ਤੇ, ਸੜਕ ਕਰਮਚਾਰੀ 7 ਜਨਵਰੀ ਨੂੰ ਸੈਕਟਰ 16 ਵਿਚ ਵਿਰੋਧ ਪ੍ਰਦਰਸ਼ਨ ਕਰਨਗੇ | ਇਹ ਵਿਰੋਧ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ ਕੀਤਾ ਜਾਵੇਗਾ | ਇਹ ਐਲਾਨ ਅੱਜ ਸੈਕਟਰ 9 ਅਤੇ ਸੈਕਟਰ 25 ਵਿਖੇ ਵਿਰੋਧ ਪ੍ਰਦਰਸ਼ਨ ਦੀਆਂ ਤਿਆਰੀਆਂ ਨੂੰ ਲੈ ਕੇ ਗੇਟ ਮੀਟਿੰਗਾਂ ਕਰਕੇ ਕੀਤਾ ਗਿਆ | ਕਰਮਚਾਰੀਆਂ ਨੇ ਵਿਭਾਗ ਦੇ ਮਾੜੇ ਵਤੀਰੇ ਨੂੰ ਲੈ ਕੇ ਨਾਅਰੇਬਾਜ਼ੀ ਵੀ ਕੀਤੀ | ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਯੂਨੀਅਨ ਕਰਮਚਾਰੀਆਂ ਦੀਆਂ ਮੰਗਾਂ ਨੇ ਮੰਨੇ ਜਾਣ ਤਕ ਸਖ਼ਤ ਵਿਰੋਧ ਕਰੇਗੀ | ਆਗੂਆਂ ਨੇ ਐਮ.ਸੀ ਅਥਾਰਟੀ ਨੂੰ ਅਪੀਲ ਕੀਤੀ ਕਿ ਆਊਟਸੋਰਸ ਕੀਤੇ ਕਰਮਚਾਰੀਆਂ ਨੂੰ ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਦੇ ਸਿਧਾਂਤ ਅਨੁਸਾਰ ਤਨਖ਼ਾਹ ਦਿੱਤੀ ਜਾਵੇ, ਵਰਦੀ ਭੱਤੇ ਅਤੇ ਖ਼ਾਲੀ ਅਸਾਮੀਆਂ ਭਰੀਆਂ ਜਾਣ | ਪੰਚਾਇਤਾਂ ਤੋਂ ਆਉਣ ਵਾਲੇ ਕਰਮਚਾਰੀਆਂ ਨੂੰ ਸੋਧੇ ਹੋਏ ਤਨਖ਼ਾਹ ਸਕੇਲ ਦਾ ਲਾਭ ਦਿੱਤਾ ਜਾਵੇ ਅਤੇ ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ | ਦਿਹਾੜੀਦਾਰ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ | ਸੇਵਾਮੁਕਤ ਕਰਮਚਾਰੀਆਂ ਨੂੰ ਰਿਟਾਇਰਮੈਂਟ ਲਾਭ ਦਿੱਤੇ ਜਾਣ |
ਇਸ ਮੀਟਿੰਗ ਨੂੰ ਕੋਆਰਡੀਨੇਸ਼ਨ ਕਮੇਟੀ ਆਫ਼ ਗਵਰਨਮੈਂਟ ਐਂਡ ਐਮ.ਸੀ ਇੰਪਲਾਈਜ਼ ਐਂਡ ਵਰਕਰਜ਼ ਯੂਟੀ ਚੰਡੀਗੜ੍ਹ ਦੇ ਪ੍ਰਧਾਨ ਸਤਿੰਦਰ ਅਤੇ ਜਨਰਲ ਸਕੱਤਰ ਰਾਕੇਸ਼ ਕੁਮਾਰ ਨੇ ਸੰਬੋਧਨ ਕੀਤਾ, ਇਸ ਤੋਂ ਇਲਾਵਾ ਐਮ.ਸੀ ਰੋਡ ਵਰਕਰਜ਼ ਯੂਨੀਅਨ ਦੇ ਚੇਅਰਮੈਨ, ਪ੍ਰਧਾਨ ਰਾਜਿੰਦਰਿਨ, ਜਨਰਲ ਸਕੱਤਰ ਪ੍ਰੇਮਪਾਲ, ਸੀ.ਐਮ.ਸੀ ਹਾਰਟੀਕਲਚਰ ਵਰਕਰਜ਼ ਯੂਨੀਅਨ ਦੇ ਚੇਅਰਮੈਨ ਰਘਬੀਰ ਚੰਦ, ਪ੍ਰਧਾਨ ਹਰਜੀਤ ਸਿੰਘ, ਜਨਰਲ ਸਕੱਤਰ ਰਾਮ ਦੁਲਾਰ, ਉਪ ਪ੍ਰਧਾਨ ਅਮਿਤ ਕੁਮਾਰ ਨੇ ਵੀ ਸੰਬੋਧਨ ਕੀਤਾ |

ਪਿਛਲੀ ਖ਼ਬਰ 10 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਮਨਰੇਗਾ 'ਚ ਭਿ੍ਸ਼ਟਾਚਾਰ ਕਰ ਗ਼ਰੀਬਾਂ ਦੀ ਰੋਜ਼ੀ ਖੋਹੀ ਗਈ - ਅਸ਼ਵਨੀ ਸ਼ਰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।