05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਭਲਿਆਣ ਪੰਚਾਇਤ ਵਲੋਂ ਇੱਕ ਹੋਰ ਧੀ ਨੂੰ ਵਿਆਹ 'ਤੇ ਗਿਆਰਾਂ ਹਜ਼ਾਰ ਰੁਪਏ ਸ਼ਗਨ ਭੇਟ <br/>

ਅਜੀਤ ਡੈਸਕ 26-01-2026
ਬੇਲਾ, 25 ਜਨਵਰੀ (ਮਨਜੀਤ ਸਿੰਘ ਸੈਣੀ)-ਗ੍ਰਾਮ ਪੰਚਾਇਤ ਭਲਿਆਣ ਵਲੋਂ ਪਿੰਡ ਦੀਆਂ ਧੀਆਂ ਦੇ ਸਨਮਾਨ ਲਈ ਚਲਾਈ ਜਾ ਰਹੀ ਸ਼ਗੁਨ ਸਕੀਮ ਤਹਿਤ ਅੱਜ ਇੱਕ ਹੋਰ ਪਿੰਡ ਦੀ ਧੀ ਸਨਦੀਪ ਕੌਰ ਪੁੱਤਰੀ ਲਖਵੀਰ ਸਿੰਘ ਭਲਿਆਣ ਦੇ ਵਿਆਹ ਮੌਕੇ ਪੰਚਾਇਤ ਵਲੋਂ ਆਪਣੇ ਵਾਅਦੇ ਅਨੁਸਾਰ ਸ਼ਗੁਨ ਭੇਟ ਕਰਕੇ ਉਸਦੇ ਅਗਾੳਾੂ ਜੀਵਨ ਲਈ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਇਸ ਮੌਕੇ ਸਰਪੰਚ ਸਤਵੀਰ ਸਿੰਘ ਸੱਤੀ ਨੇ ਕਿਹਾ ਕਿ ਪਿੰਡ ਦੀ ਹਰ ਧੀ ਪੰਚਾਇਤ ਦੀ ਸਾਂਝੀ ਜ਼ਿੰਮੇਵਾਰੀ ਹੈ | ਉਨ੍ਹਾਂ ਨੇ ਕਿਹਾ ਕਿ ਧੀਆਂ ਦੇ ਵਿਆਹ ਸਮੇਂ ਦਿੱਤਾ ਜਾਣ ਵਾਲਾ ਇਹ ਸ਼ਗਨ ਸਿਰਫ਼ ਮਦਦ ਨਹੀਂ, ਸਗੋਂ ਪਿੰਡ ਦੀ ਏਕਤਾ, ਸਮਾਜਿਕ ਸੂਝ ਅਤੇ ਇਨਸਾਨੀ ਸੋਚ ਦੀ ਮਜ਼ਬੂਤ ਨਿਸ਼ਾਨੀ ਹੈ | ਸਰਪੰਚ ਸੱਤੀ ਨੇ ਜ਼ੋਰ ਦੇ ਕੇ ਕਿਹਾ ਕਿ ਭਲਿਆਣ ਪੰਚਾਇਤ ਭਵਿੱਖ ਵਿਚ ਵੀ ਅਜਿਹੇ ਸਮਾਜਕ ਕੰਮ ਲਗਾਤਾਰ ਜਾਰੀ ਰੱਖੇਗੀ | ਸਰਪੰਚ ਸੱਤੀ ਨੇ ਇਸ ਮੌਕੇ ਸਾਰੇ ਐਨ ਆਰ ਆਈ ਵੀਰਾਂ ਦਾ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਦੇਸ਼ਾਂ ਵਿਚ ਰਹਿੰਦੇ ਹੋਏ ਵੀ ਉਹ ਪਿੰਡ ਨਾਲ ਦਿਲੋਂ ਜੁੜੇ ਹੋਏ ਹਨ ਅਤੇ ਆਪਣੀ ਨੇਕ ਕਮਾਈ ਵਿਚੋਂ ਹਿੱਸਾ ਪਾ ਕੇ ਪਿੰਡ ਦੀਆਂ ਧੀਆਂ ਦੀਆਂ ਖ਼ੁਸ਼ੀਆਂ ਵਿਚ ਸਾਂਝ ਪਾ ਰਹੇ ਹਨ, ਜੋ ਕਿ ਕਾਬਿਲ-ਏ-ਤਾਰੀਫ਼ ਹੈ | ਉਨ੍ਹਾਂ ਨੇ ਕਿਹਾ ਕਿ ਐਨ ਆਰ ਆਈ ਵੀਰਾਂ ਦੇ ਸਹਿਯੋਗ ਤੋਂ ਬਿਨਾਂ ਇਹ ਮੁਹਿੰਮ ਸੰਭਵ ਨਹੀਂ ਸੀ ਅਤੇ ਇਹ ਸਾਂਝ ਭਲਿਆਣ ਪਿੰਡ ਨੂੰ ਹੋਰ ਮਜ਼ਬੂਤ ਬਣਾਉਣ ਵਿਚ ਅਹਿੰਮ ਭੂਮਿਕਾ ਨਿਭਾ ਰਹੀ ਹੈ | ਇਸ ਮੌਕੇ ਪੰਚਾਇਤ ਮੈਂਬਰ ਨਰਿੰਦਰ ਸਿੰਘ, ਸਤਨਾਮ ਸਿੰਘ, ਸੁਰਿੰਦਰ ਕੌਰ, ਹਰਜੀਤ ਕੌਰ, ਕਮਲਪ੍ਰੀਤ ਕੌਰ ਅਤੇ ਪਿੰਡ ਵਾਸੀ ਬਹਾਦਰ ਸਿੰਘ, ਇਕਬਾਲ ਸਿੰਘ ਰਾਣਾ, ਮਾਸਟਰ ਦੇਵੀ ਦਿਆਲ, ਮਾਸਟਰ ਹਰਭਜਨ ਸਿੰਘ, ਗੁਰਜੀਤ ਸਿੰਘ ਬੰਟੀ, ਅਮਰਜੀਤ ਸਿੰਘ ਮੰਗਾ, ਮਨਪ੍ਰੀਤ ਸਿੰਘ ਮਨੀ, ਜਸਪ੍ਰੀਤ ਸਿੰਘ, ਇੰਦਰਜੀਤ ਸਿੰਘ, ਧਰਮਿੰਦਰ ਸਿੰਘ, ਹਰਪਾਲ ਸਿੰਘ ਬਿੱਟੂ, ਪਰਵਿੰਦਰ ਸਿੰਘ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ ਅਤੇ ਸਾਰਿਆਂ ਨੇ ਪੰਚਾਇਤ ਦੇ ਇਸ ਨੇਕ ਉਪਰਾਲੇ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ |


ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਵੈੱਲਫੇਅਰ ਕੌਂਸਲ ਵਲੋਂ ਮਹੀਨਾਵਾਰੀ ਵਿਸ਼ੇਸ਼ ਕਥਾ ਕੀਰਤਨ ਸਮਾਗਮ 28 ਨੂੰ <br/> ਅਗਲੀ ਖ਼ਬਰ ਅਖਿਲ ਭਾਰਤੀ ਗੁੱਜਰ ਮਹਾਂਸਭਾ ਦੇ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਬੱਚੂ ਸਿੰਘ ਬੈਂਸਲਾ 31 ਨੂੰ ਪੰਜਾਬ ਦਾ ਦੌਰਾ ਕਰਨਗੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।