05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਦੋ ਨੌਜਵਾਨਾਂ ਤੋਂ ਪਿਸਤੌਲ 'ਤੇ ਦੋ ਜ਼ਿੰਦਾ ਕਾਰਤੂਸ ਬਰਾਮਦ <br/>

ਅਜੀਤ ਡੈਸਕ 26-01-2026
ਨੂਰਪੁਰ ਬੇਦੀ, 25 ਜਨਵਰੀ (ਰਾਜੇਸ਼ ਚੌਧਰੀ)- ਥਾਣਾ ਮੁਖੀ ਇੰਸਪੈਕਟਰ ਰੋਹਿਤ ਸ਼ਰਮਾ ਦੀਆਂ ਹਦਾਇਤਾਂ 'ਤੇ ਏ.ਐਸ.ਆਈ. ਰਾਮ ਕੁਮਾਰ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਪਿੰਡ ਹਿਆਤਪੁਰ ਤੇ ਗੋਪਾਲਪੁਰ ਵੱਲ ਜਾ ਰਹੇ ਸਨ | ਰਾਤ ਕਰੀਬ 12:10 ਵਜੇ ਪਿੰਡ ਹਿਆਤਪੁਰ ਨੇੜੇ ਬਾਗ਼ ਦੇ ਕੋਲ ਗੋਪਾਲਪੁਰ ਸਾਈਡ ਤੋਂ ਇੱਕ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ ਜਿਸ 'ਤੇ ਦੋ ਨੌਜਵਾਨ ਨਿਹੰਗ ਬਾਣੇ 'ਚ ਸਵਾਰ ਸਨ | ਪੁਲਿਸ ਪਾਰਟੀ ਨੂੰ ਦੇਖਦੇ ਹੀ ਦੋਵੇਂ ਵਿਅਕਤੀ ਘਬਰਾ ਕੇ ਮੋਟਰਸਾਈਕਲ ਮੋੜ ਕੇ ਵਾਪਸ ਜਾਣ ਲੱਗੇ ਜਿਸ 'ਤੇ ਏ.ਐਸ.ਆਈ. ਰਾਮ ਕੁਮਾਰ ਨੇ ਸ਼ੱਕ ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਨ੍ਹਾਂ ਨੂੰ ਕਾਬੂ ਕਰ ਲਿਆ | ਜਾਂਚ ਦੌਰਾਨ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਸਤਨਾਮ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਮੀਰਮੀਰਾ, ਥਾਣਾ ਸਿਟੀ ਫ਼ਤਿਹਗੜ੍ਹ ਸਾਹਿਬ, ਜ਼ਿਲ੍ਹਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਦੱਸਿਆ ਜਦਕਿ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਸਿਕੱਤਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਭੇਲ, ਥਾਣਾ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਸਾਹਿਬ ਦੱਸਿਆ | ਤਲਾਸ਼ੀ ਦੌਰਾਨ ਸਿਕੱਤਰ ਸਿੰਘ ਦੇ ਲੱਕ ਨਾਲ ਬੰਨ੍ਹੇ ਨੀਲੇ ਰੰਗ ਦੇ ਪਰਨੇ 'ਚੋਂ ਇੱਕ ਪਿਸਤੌਲ ਤੇ ਦੋ ਜਿੰਦਾ ਕਾਰਤੂਸ ਬਰਾਮਦ ਹੋਏ | ਪੁਲਿਸ ਨੇ ਮਾਮਲਾ ਦਰਜ ਕਰਕੇ ਦੋਵੇਂ ਦੋਸ਼ੀਆਂ ਨੂੰ ਗਿ੍ਫਤਾਰ ਕਰ ਲਿਆ ਹੈ |

ਪਿਛਲੀ ਖ਼ਬਰ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਗੜਬਾਗਾ ਉੱਪਰਲਾ ਵਿਖੇ ਬਾਂਦਰਾਂ ਨੇ ਮਚਾਇਆ ਕਹਿਰ <br/> ਅਗਲੀ ਖ਼ਬਰ ਮੁਲਾਜ਼ਮ ਮਸਲਿਆਂ ਨੂੰ ਲੈ ਕੇ ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਤੇ ਸਾਂਝਾ ਮੋਰਚਾ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।