05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਮਾਨਸਿਕ ਸੰਤਾਪ ਹੰਢਾ ਰਹੇ ਹਨ ਨੀਮ ਪਹਾੜੀ ਖ਼ਿੱਤੇ ਦੇ ਕਿਸਾਨ <br/>

ਪ੍ਰਭਾਤ ਭੱਟੀ- ਜੰਗਲੀ ਜਾਨਵਰਾਂ ਦੇ ਹਮਦਰਦ (2) ਯੋਗੇਸ਼ ਸਚਦੇਵਾ- ਆਰ.ਟੀ.ਆਈ ਕਾਰਕੂਨ (3) ਕਰਨ ਸੈਣੀ- ਕਿਸਾਨ ਪਿੰਡ ਤਲਵਾੜਾ (ਹੇਠਾਂ) ਪਿੰਡ ਨੈਲਾ ਦੇ ਖੇਤਾਂ ਵਿਚ ਕੀਤੀ ਗਈ ਫੈਂਸਿੰਗ ਦੀ ਤਸਵੀਰ | <br/> 26-01-2026
ਨੰਗਲ, 25 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਜੰਗਲੀ ਜਾਨਵਰਾਂ ਦੀ ਬਹੁਤਾਤ ਕਾਰਨ ਇਸ ਨੀਮ ਪਹਾੜੀ ਖ਼ਿੱਤੇ ਦੇ ਕਿਸਾਨ ਅੰਤਾਂ ਦਾ ਮਾਨਸਿਕ ਸੰਤਾਪ ਹੰਢਾ ਰਹੇ ਹਨ | ਇਸ ਖੇਤਰ 'ਚ ਕਿਸਾਨਾਂ ਦੀਆਂ ਪੈਲ਼ੀਆਂ ਏਕੜਾਂ ਨਹੀਂ ਸਗੋਂ ਕਨਾਲ਼ਾਂ ਤੇ ਮਰਲਿਆਂ 'ਚ ਹਨ | ਹਿਮਾਚਲ-ਪੰਜਾਬ ਸਰਹੱਦਾਂ ਤੇ ਸਥਿਤ ਪਿੰਡ ਤਲਵਾੜਾ ਦੇ ਕਿਸਾਨ ਕਰਨ ਸੈਣੀ ਨੇ ਦੱਸਿਆ ਕਿ ਖੇਤਾਂ ਦੀ ਫੈਂਸਿੰਗ ਕਰਵਾਉਣਾ ਹੀ ਪੱਕਾ ਹੱਲ ਨਹੀਂ, ਸਗੋਂ ਰਾਤ ਬਰਾਤੇ ਵੀ ਗੇੜਾ ਮਾਰਨਾ ਪੈਂਦਾ ਹੈ | ਜੰਗਲੀ ਸੂਰ ਤੇ ਨੀਲ ਗਾਵਾਂ ਛੱਡਦੀਆਂ ਹੀ ਕੱਖ ਨਹੀਂ | ਕਈ ਵੱਡੇ ਪੰਛੀ ਵੀ ਫ਼ਸਲ ਖ਼ਰਾਬ ਕਰਦੇ ਹਨ | ਪਿੰਡ ਨੈਲਾ (ਭਾਖੜਾ ਡੈਮ) ਦੇ ਨਿਵਾਸੀਆਂ ਦੀਪਕ ਕੁਮਾਰ, ਸੰਜੀਵ ਕੁਮਾਰ, ਕਾਮਰੇਡ ਰੌਸ਼ਨ ਲਾਲ ਕੌਂਡਲ, ਰਣਬੀਰ ਸੋਨੂੰ ਨੇ ਦੱਸਿਆ ਕਿ ਜੰਗਲੀ ਜਾਨਵਰਾਂ ਦੀ ਬਹੁਤਾਤ ਕਾਰਨ ਕਈ ਕਿਸਾਨਾਂ ਨੇ ਖੇਤੀ ਛੱਡ ਦਿੱਤੀ ਹੈ | ਬਾਂਦਰ ਤੇ ਲੰਗੂਰ ਵੀ ਵੱਡਾ ਨੁਕਸਾਨ ਕਰ ਰਹੇ ਹਨ | ਭਾਵੇਂ ਬਾਂਦਰ ਖੱਟੇ ਫਲਾਂ, ਨਿੰਬੂ, ਚੀਕੂ ਆਦਿ ਨੂੰ ਨਹੀਂ ਖਾਂਦੇ ਪਰ ਬੂਟੇ ਤੇ ਫਲ ਤੋੜ ਦਿੰਦੇ ਹਨ | ਆਰ.ਟੀ.ਆਈ ਕਾਰਕੁਨ ਯੁਗੇਸ਼ ਸਚਦੇਵਾ ਨੇ ਕਿਹਾ ਕਿ ਹਰੇਕ ਖੇਤ ਦੀ ਫੈਂਸਿੰਗ ਸੰਭਵ ਨਹੀਂ | ਵਿਕਾਸ ਦੇ ਮੌਜੂਦਾ ਮਾਡਲ ਨੇ ਜੰਗਲਾਂ ਨੂੰ ਖ਼ਤਮ ਕੀਤਾ ਹੈ | ਜਿਸ ਕਾਰਨ ਹੁਣ ਜੰਗਲੀ ਜਾਨਵਰ ਖੇਤਾਂ ਨੂੰ ਨਿਸ਼ਾਨਾਂ ਬਣਾ ਰਹੇ ਹਨ |ਬੀਤੇ 35 ਵਰਿ੍ਹਆਂ ਤੋਂ ਜੰਗਲੀ ਜਾਨਵਰਾਂ ਅਤੇ ਜੰਗਲਾਂ ਲਈ ਕੰਮ ਕਰ ਰਹੇ ਪ੍ਰਭਾਤ ਭੱਟੀ ਨੇ ਦੱਸਿਆ ਕਿ ਬੰਦੇ ਨੇ ਜੰਗਲੀ ਜਾਨਵਰਾਂ ਦੀ ਰਿਹਾਇਸ਼ ਤਬਾਹ ਕੀਤੀ ਹੈ | ਮਿਸਾਲ ਤੁਹਾਡੇ ਸਾਹਮਣੇ ਹੈ | ਹਿਮਾਚਲ ਸਰਕਾਰ ਨੇ ਵਿਕਾਸ ਦੇ ਨਾਂ ਤੇ ਪਹਿਲਾਂ ਸ੍ਰੀ ਨੈਣਾਂ ਦੇਵੀ ਖ਼ਿੱਤੇ ਵਿਚ ਜੰਗਲੀ ਜੀਵ ਰੱਖਿਆ ਸੈਂਚਰੀ ਖ਼ਤਮ ਕੀਤੀ | ਅਤੇ ਫਿਰ ਗੋਲਥਾਈ ਵਿਚ ਉਦਯੋਗਿਕ ਖੇਤਰ ਸਥਾਪਿਤ ਕੀਤਾ | ਚੌਗਿਰਦਾ ਸੰਤੁਲਨ ਵਿਗੜ ਗਿਆ | ਤੇਂਦੂਆ, ਬਾਰਾਂ ਸਿੰਗਾਂ, ਨੀਲ ਗਊ ਆਦਿ ਨੰਗਲ ਦੇ ਸ਼ਹਿਰੀ ਖੇਤਰ ਤੱਕ ਪਹੁੰਚ ਗਏ | ਲੀਡਰਾਂ ਨੇ ਵੋਟਾਂ ਅਤੇ ਵਿਕਾਸ ਲਈ ਸੈਂਚਰੀ ਨੂੰ ਖ਼ਤਮ ਕੀਤਾ |ਜੇ ਬਾਂਦਰਾਂ ਅਤੇ ਲੰਗੂਰ ਦੀ ਵੋਟ ਹੁੰਦੀ ਤਾਂ ਲੀਡਰਾਂ ਨੇ ਨਾ ਸਿਰਫ਼ ਸੈਂਚਰੀ ਵਿਚ ਚੂਰੀ ਕੁੱਟ ਕੁੱਟ ਕੇ ਪਾਉਣੀ ਸੀ | ਸਗੋਂ ਜਾਨਵਰਾਂ ਦੇ ਕੰਘੀ ਵੀ ਕਰਨੀ ਸੀ | ਇਸ ਸ਼ਰਮ ਦੀ ਗੱਲ ਹੈ ਕਿ ਨੰਗਲ ਦੀ ਹਵਾ ਦੀ ਗੁਣਵੱਤਾ ਮਾੜੀ ਹੋ ਗਈ ਹੈ | ਜੰਗਲੀ ਜੀਵ ਸੁਰੱਖਿਆ ਦੇ ਅਧਿਕਾਰੀ ਅੰਮਿ੍ਤ ਲਾਲ ਨੇ ਦੱਸਿਆ ਕਿ ਨੰਗਲ ਦੀ ਸਰਹੱਦ ਨਾਲ ਹਿਮਾਚਲ ਦੇ ਦੋ ਜ਼ਿਲੇ੍ਹ ਊਨਾ ਅਤੇ ਬਿਲਾਸਪੁਰ ਲੱਗਦੇ ਹਨ | ਨੰਗਲ ਸ਼ਹਿਰ ਤਾਂ ਭਾਖੜਾ ਡੈਮ ਦੇ ਨਿਰਮਾਣ ਕਾਰਨ ਜੰਗਲ ਕੱਟ ਕੇ ਵਸਾਇਆ ਗਿਆ ਸੀ |ਮੌਜੂਦਾ ਵਿਕਾਸ ਮਾਡਲ ਕਰਕੇ ਹਿਮਾਚਲ ਪ੍ਰਦੇਸ਼ ਵਿਚ ਜੰਗਲਾ ਹੇਠ ਰਕਬਾ ਘੱਟ ਗਿਆ | ਵਿਭਾਗ ਫੁਸਲਾ ਦੇ ਨੁਕਸਾਨ ਦਾ ਮੁਆਵਜ਼ਾ ਦਿੰਦਾ ਹੈ | ਪਰੰਤੂ ਅਸੀਂ ਜਾਨਵਰਾਂ ਨੂੰ ਨਹੀਂ ਰੋਕ ਸਕਦੇ |

ਪਿਛਲੀ ਖ਼ਬਰ ਭੂਰੀਵਾਲੇ ਟਿੱਬਾ ਨੰਗਲ ਕਾਲਜ ਤੇ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ 77ਵੇਂ ਗਣਤੰਤਰਤਾ ਦਿਵਸ ਦੀਆਂ ਤਿਆਰੀਆਂ ਮੁਕੰਮਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।