10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਮਹਾਂਸ਼ਿਵਰਾਤਰੀ ਸੰਬੰਧੀ ਤਖਤਗੜ੍ਹ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ <br/>

ਅਜੀਤ ਡੈਸਕ 14-02-2026
ਨੂਰਪੁਰ ਬੇਦੀ, 13 ਫਰਵਰੀ (ਰਾਜੇਸ਼ ਚÏਧਰੀ ਤਖਤਗੜ੍ਹ)-ਮਹਾਂ ਸ਼ਿਵਰਾਤਰੀ ਦੇ ਪਾਵਨ ਅਵਸਰ 'ਤੇ ਤਖਤਗੜ੍ਹ ਵਿਖੇ ਅੱਜ ਬਾਬਾ ਬਰਫ਼ਾਨੀ ਕਲੱਬ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਧਾਰਮਿਕ ਜੋਸ਼ ਅਤੇ ਭਗਤੀ ਭਾਵਨਾ ਨਾਲ ਭਰਪੂਰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ¢ ਸ਼ੋਭਾ ਯਾਤਰਾ ਦੀ ਸ਼ੁਰੂਆਤ ਸਥਾਨਕ ਸ੍ਰੀ ਰਾਮ ਮੰਦਰ ਤੋਂ ਵਿਧੀਵਤ ਪੂਜਾ ਅਰਚਨਾ ਨਾਲ ਹੋਈ¢ਇਸ ਮÏਕੇ ਮੰਦਰ ਵਿਚ ਵਿਸ਼ੇਸ਼ ਸਜਾਵਟ ਕੀਤੀ ਗਈ ਸੀ ਅਤੇ ਭਗਤਾਂ ਵਲੋਂ ''ਹਰ ਹਰ ਮਹਾਦੇਵ'' ਦੇ ਗੂੰਜਦੇ ਜੈਕਾਰਿਆਂ ਨਾਲ ਮਾਹÏਲ ਭਗਤੀ ਮਈ ਬਣ ਗਿਆ¢ ਯਾਤਰਾ ਦÏਰਾਨ ਭਗਵਾਨ ਸ਼ੰਕਰ ਅਤੇ ਮਾਤਾ ਪਾਰਵਤੀ ਦੀਆਂ ਸੁੰਦਰ ਤੇ ਆਕਰਸ਼ਕ ਮੂਰਤੀਆਂ ਨੂੰ ਵਿਸ਼ੇਸ਼ ਤÏਰ 'ਤੇ ਸਜਾਇਆ ਗਿਆ ਸੀ, ਜੋ ਸਭ ਦਾ ਧਿਆਨ ਖਿੱਚ ਰਹੀਆਂ ਸਨ¢ ਸ਼ੋਭਾ ਯਾਤਰਾ ਸ੍ਰੀ ਰਾਮ ਮੰਦਰ ਤੋਂ ਆਰੰਭ ਹੋ ਕੇ ਪਿੰਡ ਦੇ ਵੱਖ-ਵੱਖ ਹਿੱਸਿਆਂ ਵਿਚੋਂ ਹੁੰਦੀ ਹੋਈ ਬੱਸ ਅੱਡਾ ਬੈਂਸ ਤੱਕ ਪਹੁੰਚੀ ਅਤੇ ਉੱਥੋਂ ਵਾਪਸ ਮੰਦਰ ਵਿਚ ਆ ਕੇ ਸਮਾਪਤ ਹੋਈ¢ ਰਸਤੇ 'ਚ ਸੰਗਤਾਂ ਵਲੋਂ ਭੋਲੇ ਸ਼ੰਕਰ ਦਾ ਗੁਣਗਾਨ ਕੀਤਾ ਗਿਆ ਅਤੇ ਭਜਨ-ਕੀਰਤਨ ਨਾਲ ਆਸ-ਪਾਸ ਦਾ ਮਾਹÏਲ ਭਗਤੀ ਰਸ ਵਿਚ ਰੰਗਿਆ ਰਿਹਾ¢ ਇਸ ਮੌਕੇ ਕਲੱਬ ਦੇ ਪ੍ਰਧਾਨ ਅਤੇ ਆਯੋਜਕਾਂ ਨੇ ਦੱਸਿਆ ਕਿ ਮਹਾਂ ਸ਼ਿਵਰਾਤਰੀ ਦੇ ਤਿਉਹਾਰ ਨੂੰ ਹਰ ਸਾਲ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਪਿੰਡ ਵਾਸੀਆਂ ਵਲੋਂ ਭਰਪੂਰ ਸਹਿਯੋਗ ਮਿਲਦਾ ਹੈ¢ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਆਪਸੀ ਭਾਈਚਾਰੇ ਅਤੇ ਏਕਤਾ ਨੂੰ ਮਜ਼ਬੂਤ ਕਰਦੇ ਹਨ¢ ਸ਼ੋਭਾ ਯਾਤਰਾ ਦÏਰਾਨ ਕਈ ਥਾਵਾਂ 'ਤੇ ਸੇਵਾਦਾਰਾਂ ਵਲੋਂ ਚਾਹ-ਪਾਣੀ ਦੀ ਵਿਵਸਥਾ ਵੀ ਕੀਤੀ ਗਈ¢ ਸਮੂਹ ਪਿੰਡ ਵਾਸੀਆਂ ਨੇ ਸ਼ਾਂਤੀ ਤੇ ਅਨੁਸ਼ਾਸਨ ਨਾਲ ਯਾਤਰਾ ਨੂੰ ਸਫਲ

ਪਿਛਲੀ ਖ਼ਬਰ ਅੰਡਰ-19 ਕਿ੍ਕਟ ਟ੍ਰਾਇਲ 15 ਨੂੰ ਅਗਲੀ ਖ਼ਬਰ ਸਲੇਮਪੁਰ ਵਿਖੇ ਪਰਾਲੀ ਦੀਆਂ ਗੱਠਾਂ ਨੂੰ ਲੱਗੀ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।