ਨੂਰਪੁਰ ਬੇਦੀ, 14 ਫਰਵਰੀ (ਵਿੰਦਰਪਾਲ ਝਾਂਡੀਆਂ)-ਉੱਤਰੀ ਭਾਰਤ ਦੇ ਇਤਿਹਾਸਕ ਪ੍ਰਾਚੀਨ ਪ੍ਰਸਿੱਧ ਸ੍ਰੀ ਜਟੇਸ਼ਵਰ ਮਹਾਂਦੇਵ ਮੰਦਿਰ ਜਟਵਾਹੜ ਵਿਖੇ ਅੱਜ ਮਹਾਂ ਸ਼ਿਵਰਾਤਰੀ ਦੇ ਪਾਵਨ ਪਵਿੱਤਰ ਤਿਉਹਾਰ ਦੇ ਮੱਦੇਨਜ਼ਰ ਸ੍ਰੀ ਰਮਾਇਣ ਦੇ ਪਾਠ ਆਰੰਭ ਕੀਤੇ ਗਏ ¢ ਪਾਠ ਦੀ ਆਰੰਭਤਾ ਪੰਡਿਤ ਸੰਜੇ ਪਾਂਡੇ ਵਲੋਂ ਕੀਤੀ ਗਈ¢ ਇਸ ਮÏਕੇ 'ਤੇ ਮੁੱਖ ਜਜਮਾਨ ਵਰਿੰਦਰ ਦੱਤ ਅਤੇ ਉਨਾਂ ਦੀ ਧਰਮ-ਪਤਨੀ ਪ੍ਰਵੀਨ ਸ਼ਰਮਾ ਨੇ ਆਪਣੇ ਪਰਿਵਾਰ ਸਮੇਤ ਪਹਿਲਾ ਧਾਰਮਿਕ ਵਿਧੀ ਪੂਰਵਕ ਝੰਡਾ ਪੂਜਨ ਦੀ ਰਸਮ ਅਦਾ ਕੀਤੀ¢ ਉਪਰੰਤ ਸ੍ਰੀ ਰਾਮ ਰਮਾਇਣ ਦੇ ਪਾਠ ਦੀ ਸ਼ੁਰੂਆਤ ਕੀਤੀ¢ ਮੰਦਰ ਦੇ ਮੁੱਖ ਪ੍ਰਬੰਧਕ ਸ਼ਸ਼ੀਕਾਂਤ ਚੰਦਨ ਤਖਤਗੜ੍ਹ ਨੇ ਦੱਸਿਆ ਕਿ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਸ਼ਿਵਰਾਤਰੀ ਤਿਉਹਾਰ ਮÏਕੇ ਸਵੇਰੇ 10 ਵਜੇ ਪਾਏ ਜਾਣਗੇ | ਇਸ ਤੋ ਬਾਅਦ ਇਸ ਪਵਿੱਤਰ ਤਿਉਹਾਰ ਮÏਕੇ 'ਤੇ ਮੰਦਰ ਪ੍ਰਬੰਧਕ ਕਮੇਟੀ ਵਲੋਂ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ ਅਤੇ ਮਹਾਂਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ¢ ਇਸ ਮÏਕੇ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਲਾਲ ਚੰਦਨ, ਸ਼ਸ਼ੀਕਾਂਤ ਚੰਦਨ ਤਖਤਗੜ੍ਹ, ਪਿ੍ੰਸੀਪਲ ਵਰਿੰਦਰ ਸ਼ਰਮਾ ਤਖਤਗੜ੍ਹ, ਬਿਮਲਾ ਦੇਵੀ ਸਾਬਕਾ ਸਰਪੰਚ, ਅਮਰਜੀਤ ਬਿੱਟੂ ਸ਼ਰਮਾਂ, ਪਿ੍ੰਸੀਪਲ ਦਿਨੇਸ਼ ਕÏਸ਼ਿਕ, ਸੁਨੀਲ ਲਤਾ ਆਦਿ ਹਾਜ਼ਰ ਸਨ¢