21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸੀਨੀਅਰ ਸਿਟੀਜ਼ਨ ਕੌਂਸਲ ਰੂਪਨਗਰ ਦੇ ਵਫ਼ਦ ਵਲੋਂ ਐੱਸ. ਐੱਸ.ਪੀ. ਰੂਪਨਗਰ ਨਾਲ ਬਜ਼ੁਰਗਾਂ ਦੀਆਂ ਸਮੱਸਿਆਵਾਂ ਤੇ ਟਰੈਫ਼ਿਕ ਮੁੱਦਿਆਂ 'ਤੇ ਚਰਚਾ <br/>

ਅਜੀਤ ਡੈਸਕ 18-02-2026
ਰੂਪਨਗਰ, 17 ਫਰਵਰੀ (ਸਤਨਾਮ ਸਿੰਘ ਸੱਤੀ)-ਸੀਨੀਅਰ ਸਿਟੀਜ਼ਨ ਕੌਂਸਲ ਰੂਪਨਗਰ ਦੇ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਦੀ ਅਗਵਾਈ ਹੇਠ ਕੌਂਸਲ ਕਾਰਜਕਾਰਣੀ ਮੈਂਬਰਾਂ ਦਾ ਇਕ ਵਫ਼ਦ ਐੱਸ.ਐੱਸ.ਪੀ. ਰੂਪਨਗਰ ਮਨਿੰਦਰ ਸਿੰਘ ਆਈ.ਪੀ.ਐੱਸ. ਨਾਲ ਉਨ੍ਹਾਂ ਦੇ ਦਫ਼ਤਰ ਵਿਚ ਮਿਲਿਆ | ਵਫ਼ਦ ਨੇ ਰੂਪਨਗਰ ਵਿਖੇ ਅਹੁਦਾ ਸੰਭਾਲਣ 'ਤੇ ਐੱਸ.ਐੱਸ.ਪੀ. ਦਾ ਸਵਾਗਤ ਕਰਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਕੌਂਸਲ ਵਲੋਂ ਪ੍ਰਕਾਸ਼ਿਤ TਛਪਦੇUਸੋਵਿਨੀਅਰ ਅਤੇ 'ਸੁਨਹਿਰੇ ਪਲ' ਮੈਗਜ਼ੀਨ ਦੀ ਇਕ-ਇਕ ਕਾਪੀ ਭੇਟ ਕੀਤੀ | ਮੁਲਾਕਾਤ ਦੌਰਾਨ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਬਜ਼ੁਰਗਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਵਿਸਥਾਰ ਨਾਲ ਗੱਲਬਾਤ ਕੀਤੀ | ਇਸ ਦੇ ਨਾਲ ਹੀ ਸ਼ਹਿਰ ਦੇ ਮੇਨ ਬਜ਼ਾਰ ਤੋਂ ਰਾਮ-ਲੀਲ੍ਹਾ ਗਰਾਊਾਡ ਰਾਹੀਂ ਪੋਸਟ ਆਫ਼ਿਸ ਇਲਾਕੇ ਤੋਂ ਬੁੱਕ ਮਾਰਕੀਟ ਤੱਕ ਜਾਂਦੀ ਸੜਕ 'ਤੇ ਵਧ ਰਹੀ ਟਰੈਫ਼ਿਕ ਸਮੱਸਿਆ ਬਾਰੇ ਵੀ ਧਿਆਨ ਦਿਵਾਇਆ ਗਿਆ | ਕੌਂਸਲ ਵਲੋਂ ਵੱਖ-ਵੱਖ ਕਮੇਟੀਆਂ ਰਾਹੀਂ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਦੀ ਪੇਸ਼ਕਸ਼ ਵੀ ਕੀਤੀ ਗਈ | ਕੌਂਸਲ ਪ੍ਰਧਾਨ ਨੇ ਸੁਝਾਅ ਦਿੱਤਾ ਕਿ ਜਦੋਂ ਬਜ਼ੁਰਗ ਕਿਸੇ ਕੰਮ ਲਈ ਪੁਲਿਸ ਦਫ਼ਤਰਾਂ ਵਿਚ ਆਉਣ ਤਾਂ ਉਨ੍ਹਾਂ ਨੂੰ ਖ਼ੱਜਲ਼-ਖ਼ੁਆਰ ਹੋਣ ਤੋਂ ਬਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ | ਇਸ 'ਤੇ ਐੱਸ.ਐੱਸ.ਪੀ. ਮਨਿੰਦਰ ਸਿੰਘ ਨੇ ਭਰੋਸਾ ਦਿਵਾਇਆ ਕਿ ਸੀਨੀਅਰ ਸਿਟੀਜਨਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਨਿਪਟਾਰਾ ਕੀਤਾ ਜਾਵੇਗਾ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਪਰਮਿੰਦਰਬੀਰ ਸਿੰਘ ਚੀਮਾ, ਮੀਤ ਪ੍ਰਧਾਨ ਅਵਤਾਰ ਸਿੰਘ ਲੌਂਗੀਆ, ਕੈਸ਼ੀਅਰ ਸੁਰੇਸ਼ ਚੰਦਰ, ਸਲਾਹਕਾਰ ਜਗਨੰਦਨ ਸਿੰਘ ਰੀਹਲ, ਗੁਰਨਾਮ ਸਿੰਘ ਧਾਮੀ, ਇੰਜੀਨੀਅਰ ਦੀਦਾਰ ਸਿੰਘ, ਹਜੂਰਾ ਸਿੰਘ, ਇੰਸਪੈਕਟਰ ਕੇਹਰ ਸਿੰਘ, ਗੁਰਬਚਨ ਸਿੰਘ ਬੇਲੀ, ਸਰਬਜੀਤ ਸਿੰਘ, ਸੁਖਦੇਵ ਸ਼ਰਮਾ, ਛੋਟਾ ਸਿੰਘ ਸਮੇਤ ਹੋਰ ਕਾਰਜਕਾਰਣੀ ਮੈਂਬਰ ਹਾਜ਼ਰ ਸਨ |


ਪਿਛਲੀ ਖ਼ਬਰ ਅਕਾਲੀ ਆਗੂ ਵਲੋਂ ਸੜਕਾਂ 'ਚ ਘਟੀਆ ਸਮਗਰੀ ਵਰਤਣ ਦੇ ਦੋਸ਼ <br/> ਅਗਲੀ ਖ਼ਬਰ ਪੀ. ਐੱਸ. ਈ. ਬੀ. ਮੁਲਾਜ਼ਮਾਂ ਵਲੋਂ ਅਰਥੀ ਫ਼ੂਕ ਮੁਜ਼ਾਹਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।